ਅਮਰੀਕਾ ਦੀ ਚਿਤਾਵਨੀ, ਜੇਕਰ ਇਸ ਤਰ੍ਹਾਂ ਹੋਇਆ ਤਾਂ ਉੱਤਰੀ ਕੋਰੀਆ ਨੂੰ ਕਰ ਦੇਵੇਗਾ ਨਸ਼ਟ
Monday, Sep 18, 2017 - 09:32 AM (IST)
ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਉੱਤਰੀ ਕੋਰੀਆ ਉੱਤੇ ਦਬਾਅ ਬਣਾਉਂਦੇ ਹੋਏ ਉਸ ਨੂੰ ਸਾਵਧਾਨ ਕੀਤਾ ਕਿ ਜੇਕਰ ਉਨ੍ਹਾਂ ਨੇ ਪਰਮਾਣੂ ਅਤੇ ਬੈਲੀਸਟਿਕ ਮਿਜ਼ਾਇਲ ਅਭਿਆਨ ਨੂੰ ਖਤਮ ਨਾ ਕੀਤਾ ਤਾਂ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ। ਅਮਰੀਕਾ ਅਤੇ ਉਸ ਦੇ ਸਾਥੀ ਦੇਸ਼ਾਂ ਦੇ ਅਧਿਕਾਰੀਆਂ ਦੁਆਰਾ ਪਿਓਂਗਯਾਂਗ ਨੂੰ ਕਾਬੂ ਵਿਚ ਕਰਨ ਦੇ ਤਰੀਕੇ ਲੱਭਣ ਦੇ ਵਿਚਕਾਰ, ਅਮਰੀਕੀ ਰਾਸ਼ਟਰਪਤੀ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਣਗੇ ਅਤੇ ਬੈਠਕ ਦੇ ਇਤਰ ਵੀਰਵਾਰ ਨੂੰ ਜਾਪਾਨ ਅਤੇ ਦੱਖਣੀ ਕੋਰੀਆ ਦੇ ਆਪਣੇ ਸਮਾਨ ਅਹੁੰਦਿਆਂ ਵਾਲਿਆਂ ਨਾਲ ਮਿਲਣਗੇ। ਸੰਯੁਕਤ ਰਾਸ਼ਟਰ ਵਿਚ ਵਾਸ਼ਿੰਗਟਨ ਦੇ ਰਾਜਦੂਤ ਨਿੱਕੀ ਹੈਲੇ ਨੇ ਨਿਊਯਾਰਕ ਵਿਚ ਅਗਲੀ ਬੈਠਕ ਤੋਂ ਪਹਿਲਾਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਜੇਕਰ ਉੱਤਰੀ ਕੋਰੀਆ ਅਮਰੀਕਾ ਜਾਂ ਉਸ ਦੇ ਸਾਥੀ ਦੇਸ਼ਾਂ ਲਈ ਗੰਭੀਰ ਖ਼ਤਰਾ ਪੈਦਾ ਕਰਦਾ ਹੈ ਤਾਂ ਉੱਤਰੀ ਕੋਰੀਆ ਨੂੰ ਨਸ਼ਟ ਕਰ ਦਿੱਤਾ ਜਾਵੇਗਾ।
