ਕਮਲਾ ਹੈਰਿਸ ਨੇ 10 ਬਿਲੀਅਨ ਡਾਲਰ ਦਾ ਗਲੋਬਲ ਫੰਡ ਬਣਾਉਣ ਦੀ ਕੀਤੀ ਮੰਗ

Thursday, Sep 23, 2021 - 11:27 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਬੁੱਧਵਾਰ ਨੂੰ ਭਵਿੱਖ ਦੀਆਂ ਮਹਾਮਾਰੀਆਂ ਲਈ ਤਿਆਰੀ ਨੂੰ ਜ਼ਰੂਰੀ ਦੱਸਦੇ ਹੋਏ ਦੁਨੀਆ ਭਰ ਦੇ ਦੇਸ਼ਾਂ ਅਤੇ ਕੰਪਨੀਆਂ ਨੂੰ ਅਗਲੇ ਸਿਹਤ ਸੰਕਟਾਂ ਨਾਲ ਨਜਿੱਠਣ ਲਈ 10 ਬਿਲੀਅਨ ਡਾਲਰ ਦਾ ਗਲੋਬਲ ਹੈਲਥ ਫੰਡ ਬਣਾਉਣ ਲਈ ਅਪੀਲ ਕੀਤੀ ਹੈ। ਕਮਲਾ ਹੈਰਿਸ ਅਨੁਸਾਰ ਇਸ ਫੰਡ 'ਚ ਅਮਰੀਕਾ ਵੱਲੋਂ 250 ਮਿਲੀਅਨ ਡਾਲਰ ਨਾਲ ਸ਼ੁਰੂਆਤੀ ਯੋਗਦਾਨ ਪਾਇਆ ਜਾਵੇਗਾ।

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ 'ਚ ਟੀਕਿਆਂ ਦੀ ਅਸਮਾਨਤਾ ਦਾ ਮੁੱਦਾ ਚੁੱਕਣਗੇ ਅਫਰੀਕੀ ਨੇਤਾ

ਹੈਰਿਸ ਨੇ ਯੂਨਾਈਟਿਡ ਨੇਸ਼ਨਜ਼ ਮਹਾਸਭਾ ਦੌਰਾਨ ਆਯੋਜਿਤ ਕੀਤੇ ਇੱਕ ਵਰਚੁਅਲ ਕੋਵਿਡ -19 ਸੰਮੇਲਨ ਦੌਰਾਨ ਇਹ ਐਲਾਨ ਕੀਤਾ। ਭਵਿੱਖ ਦੀਆਂ ਮਹਾਮਾਰੀਆਂ ਨੂੰ ਰੋਕਣ ਬਾਰੇ ਇੱਕ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਹੈਰਿਸ ਨੇ ਕੋਵਿਡ -19 ਨੂੰ ਇੱਕ ਟਿਪਿੰਗ ਪੁਆਇੰਟ ਕਰਾਰ ਦਿੱਤਾ।

ਇਹ ਵੀ ਪੜ੍ਹੋ : ਹੈਤੀ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਹੈਰਿਸ ਅਨੁਸਾਰ ਮਾਹਰਾਂ ਨੇ ਪੁਸ਼ਟੀ ਕੀਤੀ ਹੈ ਕਿ ਭਵਿੱਖ ਦੇ ਜੈਵਿਕ ਖਤਰੇ ਦੀ ਢੁੱਕਵੀਂ ਤਿਆਰੀ ਲਈ ਲੋੜੀਂਦਾ ਫੰਡ ਨਹੀਂ ਹੈ। ਇਸ ਲਈ ਹੁਣ ਕਾਰਵਾਈ ਕਰਨ ਦਾ ਸਮਾਂ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਅਮਰੀਕਾ ਇਸ ਫੰਡ ਨੂੰ ਸ਼ੁਰੂ ਕਰਨ ਲਈ 250 ਮਿਲੀਅਨ ਡਾਲਰ ਦਾ ਯੋਗਦਾਨ ਦੇਣ ਲਈ ਤਿਆਰ ਹੈ। ਜਿਸ ਨਾਲ ਕਿ ਭਵਿੱਖ 'ਚ ਸਾਹਮਣੇ ਆਉਣ ਵਾਲੀਆਂ ਵੱਡੀਆਂ ਸਮੱਸਿਆਵਾਂ ਨੂੰ ਵਿਸ਼ਵ ਪੱਧਰ 'ਤੇ ਹੱਲ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਅਮਰੀਕਾ ਦੁਆਰਾ ਖਰੀਦੀਆਂ ਜਾਣਗੀਆਂ ਫਾਈਜ਼ਰ ਦੀਆਂ 500 ਮਿਲੀਅਨ ਖੁਰਾਕਾਂ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News