ਅਮਰੀਕਾ ਸਰਕਾਰ ਦਾ ਵੱਡਾ ਫ਼ੈਸਲਾ: ਅਣਮਿੱਥੇ ਸਮੇਂ ਲਈ ਰੱਦ ਕੀਤੀਆਂ ਵੀਜ਼ਾ ਸੇਵਾਵਾਂ

Tuesday, May 04, 2021 - 05:34 PM (IST)

ਵਾਸ਼ਿੰਗਟਨ/ਨਵੀਂ ਦਿੱਲੀ : ਹੈਦਰਾਬਾਦ ਸਥਿਤ ਅਮਰੀਕੀ ਵਣਜ ਦੂਤਾਵਾਸ ਜਨਰਲ ਨੇ ਦੱਸਿਆ ਕਿ 3 ਮਈ 2021 ਤੋਂ ਸਾਰੀਆਂ ਨਿਯਮਤ ਵੀਜ਼ਾ ਸੇਵਾਵਾਂ ਨੂੰ ਅਗਲੀ ਸੂਚਨਾ ਤੱਕ ਰੱਦ ਕਰ ਦਿੱਤਾ ਗਿਆ ਹੈ। ਇਸ ਵਿਚ ਸਾਰੇ ਨਿਯਮਿਤ ਗੈਰ-ਪ੍ਰਵਾਸੀ ਵੀਜ਼ਾ ਇੰਟਰਵਿਊ ਦੇ ਨਾਲ-ਨਾਲ ਇੰਟਰਵਿਊ ਵੇਅਰ ਨਿਯੁਕਤੀਆਂ ਭਾਵ ਉਹ ਲੋਕ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਆਪਣਾ ਵੀਜ਼ਾ ਪਹਿਲਾਂ ਮਿਲੇ ਵੀਜ਼ੇ ਦੀ ਕੈਟਾਗਰੀ ਵਿੱਚ ਹੀ ਰੀਨਿਊ ਕਰਨਾ ਦਿੱਤਾ ਸੀ। ਇਸ ਦਾ ਐਲਾਨ ਹੈਦਰਾਬਾਦ ਵਿਚ ਮੌਜੂਦਾ ਅਮਰੀਕੀ ਵਣਜ ਦੂਤਾਵਾਸ ਵੱਲੋਂ 27 ਅਪ੍ਰੈਲ 2021 ਨੂੰ ਆਪਣੇ ਅਧਿਕਾਰਤ ਟਵਿਟਰ ਹੈਂਡਲ ਜ਼ਰੀਏ ਕੀਤਾ ਗਿਆ।

ਇਹ ਵੀ ਪੜ੍ਹੋ : ਡਾ. ਫਾਊਚੀ ਨੇ ਮੁੜ ਦਿੱਤੀ ਸਲਾਹ, ਸਿਰਫ਼ ਤਾਲਾਬੰਦੀ ਹੀ ਨਹੀਂ ਫ਼ੌਜ ਦੀ ਮਦਦ ਵੀ ਲਏ ਭਾਰਤ

ਅਮਰੀਕਾ ਵੱਲੋਂ ਇਹ ਕਦਮ ਮੌਜੂਦਾ ਕੋਰੋਨਾ ਹਾਲਾਤ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ। ਇਸ ਦੇ ਇਲਾਵਾ ਵਣਜ ਦੂਤਾਵਾਸ ਨੇ ਦੱਸਿਆ ਕਿ ਸਾਰੇ ਨਿਯਮਿਤ ਅਮਰੀਕੀ ਨਾਗਰਿਕ ਸੇਵਾਵਾਂ ਦੀਆਂ ਨਿਯੁਕਤੀਆਂ ਨੂੰ ਵੀ 27 ਅਪ੍ਰੈਲ 2021 ਤੋਂ ਅਗਲੀ ਸੂਚਨਾ ਤੱਕ ਰੱਦ ਕਰ ਦਿੱਤਾ ਗਿਆ ਹੈ। ਹਾਲਾਂਕਿ ਵਣਤ ਦੂਤਾਵਾਸ ਨੇ ਅੱਗੇ ਕਿਹਾ ਕਿ ਐਮਰਜੈਂਸੀ ਅਮਰੀਕੀ ਨਾਗਰਿਕ ਸੇਵਾਵਾਂ ਨੂੰ ਸਥਾਨਕ ਸਥਿਤੀ ਮੁਤਾਬਕ ਛੋਟ ਦਿੱਤੀ ਜਾਵੇਗੀ। ਇਸ ਦੌਰਾਨ ਅਮਰੀਕੀ ਵਣਜ ਦੂਤਾਵਾਸ ਵੱਲੋਂ ਸਾਰੀਆਂ ਐਮਰਜੈਂਸੀ ਐਪਲੀਕੇਸ਼ਨਾਂ ਨੂੰ ਤਵੱਜੋ ਦਿੱਤੀ ਜਾਏਗੀ।

ਇਹ ਵੀ ਪੜ੍ਹੋ : 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਫਾਈਜ਼ਰ ਦੇ ਟੀਕੇ ਨੂੰ ਜਲਦ ਮਨਜ਼ੂਰੀ ਮਿਲਣ ਦੀ ਸੰਭਾਵਨਾ

 

PunjabKesari

ਇਸ ਦੇ ਨਾਲ ਹੀ ਦੱਸ ਦੇਈਏ ਇਸ ਤੋਂ ਪਹਿਲਾਂ ਅਮਰੀਕਾ ਵੱਲੋਂ ਭਾਰਤ ’ਤੇ 4 ਮਈ ਭਾਵ ਅੱਜ ਤੋਂ ਯਾਤਰਾ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਗਿਆ ਸੀ, ਜੋ ਲਾਗੂ ਹੋ ਗਈ ਹੈ। ਹਾਲਾਂਕਿ ਇਸ ਯਾਤਰਾ ਪਾਬੰਦੀ ਤੋਂ ਅਮਰੀਕਾ ਵੱਲੋਂ ਵਿਦਿਆਰਥੀਆਂ, ਪੱਤਰਕਾਰਾਂ ਅਤੇ ਅਧਿਆਪਕਾਂ ਨੂੰ ਰਾਹਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਨੇਪਾਲ ਨੇ 14 ਮਈ ਤੱਕ ਸਭ ਘਰੇਲੂ ਅਤੇ ਕੌਮਾਂਤਰੀ ਉਡਾਣਾਂ ’ਤੇ ਲਾਈ ਪਾਬੰਦੀ


cherry

Content Editor

Related News