ਰੂਸ ਨੂੰ ਸਾਰੇ ਊਰਜਾ ਬਾਜ਼ਾਰਾਂ ’ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਅਮਰੀਕਾ

Monday, Mar 23, 2026 - 12:44 AM (IST)

ਰੂਸ ਨੂੰ ਸਾਰੇ ਊਰਜਾ ਬਾਜ਼ਾਰਾਂ ’ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਅਮਰੀਕਾ

ਮਾਸਕੋ : ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਮਾਸਕੋ ਨੂੰ ਮੌਜੂਦਾ ਸਮੇਂ ਵਿਚ ਰੂਸ ਦੇ ਹਿੱਤਾਂ ਦਾ ਸਤਿਕਾਰ ਕਰਨ ਲਈ ਅਮਰੀਕਾ ਦੀ ਕੋਈ ਵਚਨਬੱਧਤਾ ਨਜ਼ਰ ਨਹੀਂ ਆ ਰਹੀ, ਕਿਉਂਕਿ ਵਾਸ਼ਿੰਗਟਨ ਮਾਸਕੋ ਨੂੰ ਸਾਰੇ ਊਰਜਾ ਬਾਜ਼ਾਰਾਂ ’ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ।

ਲਾਵਰੋਵ ਨੇ ਇਕ ਰੂਸੀ ਟੀ. ਵੀ. ਪ੍ਰੋਗਰਾਮ ਵਿਚ ਕਿਹਾ ਕਿ ਸਾਨੂੰ ਸਾਰੇ ਵਿਸ਼ਵਵਿਆਪੀ ਊਰਜਾ ਬਾਜ਼ਾਰਾਂ ’ਚੋਂ ਬਾਹਰ ਧੱਕਿਆ ਜਾ ਰਿਹਾ ਹੈ। ਅੰਤ ਵਿਚ ਸਿਰਫ਼ ਸਾਡਾ ਆਪਣਾ ਖੇਤਰ ਹੀ ਬਾਕੀ ਰਹਿ ਜਾਵੇਗਾ। ਅਮਰੀਕੀ ਸਾਡੇ ਕੋਲ ਆਉਣਗੇ ਅਤੇ ਕਹਿਣਗੇ ਕਿ ਉਹ ਸਾਡੇ ਨਾਲ ਸਹਿਯੋਗ ਕਰਨ ਲਈ ਤਿਆਰ ਹਨ ਪਰ ਜੇਕਰ ਅਸੀਂ ਆਪਣੇ ਖੇਤਰ ’ਚ ਆਪਸੀ ਲਾਭਕਾਰੀ ਪ੍ਰਾਜੈਕਟ ਲਾਗੂ ਕਰਨ ਅਤੇ ਅਮਰੀਕੀਆਂ ਨੂੰ ਉਨ੍ਹਾਂ ਦੀ ਦਿਲਚਸਪੀ ਵਾਲੀਆਂ ਚੀਜ਼ਾਂ ਮੁਹੱਈਆ ਕਰਵਾਉਣ ਲਈ ਤਿਆਰ ਹਾਂ ਅਤੇ ਆਪਣੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹਾਂ ਤਾਂ ਉਨ੍ਹਾਂ ਨੂੰ ਵੀ ਸਾਡੇ ਹਿੱਤਾਂ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਅਜੇ ਤੱਕ ਸਾਨੂੰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ।

ਉਨ੍ਹਾਂ ਕਿਹਾ ਕਿ ਅਮਰੀਕਾ ਨੇ ਯੂਰਪੀਅਨ ਊਰਜਾ ਬਾਜ਼ਾਰਾਂ ’ਚ ਰੂਸ ਦੇ ਹਾਸ਼ੀਏ ’ਤੇ ਚਲੇ ਜਾਣ ਦਾ ਸਵਾਗਤ ਕੀਤਾ ਹੈ ਅਤੇ ਕਰਦਾ ਰਹੇਗਾ, ਜੋ ਉਨ੍ਹਾਂ ਦੇ ਅਨੁਸਾਰ, ਵਿਸ਼ਵ ਪੱਧਰ ’ਤੇ ਊਰਜਾ ਪ੍ਰਭੂਸੱਤਾ ਦਾ ਇਕ ਖੁੱਲ੍ਹਾ ਦਾਅਵਾ ਹੈ। ਲਾਵਰੋਵ ਨੇ ਕਿਹਾ ਕਿ ਇਹ ਇਕ ਅਸਧਾਰਨ ਸਥਿਤੀ ਹੈ-ਇਕ ਅਜਿਹੇ ਦੌਰ ਵਿਚ ਵਾਪਸੀ ਜਦੋਂ ਅੰਤਰਰਾਸ਼ਟਰੀ ਸਬੰਧਾਂ ਲਈ ਕੋਈ ਢਾਂਚਾ ਨਹੀਂ ਸੀ। ਇਹ ਸਪੱਸ਼ਟ ਤੌਰ ’ਤੇ ਕਿਹਾ ਗਿਆ ਸੀ ਕਿ ਅਮਰੀਕਾ ਦੇ ਹਿੱਤ ਕਿਸੇ ਵੀ ਅੰਤਰਰਾਸ਼ਟਰੀ ਸਮਝੌਤੇ ਤੋਂ ਉੱਪਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News