ਅਮਰੀਕੀ ਫੌਜੀਆਂ ਦੀ ਅਫਗਾਨਿਸਤਾਨ ਤੋਂ ਵਾਪਸੀ: ਬਾਈਡੇਨ ਨੇ ਕਿਹਾ, 31 ਅਗਸਤ ਤੱਕ ਪੂਰੀ ਹੋਵੇਗੀ ਮੁਹਿੰਮ
Friday, Jul 09, 2021 - 12:38 PM (IST)
ਇੰਟਰਨੈਸ਼ਨਲ ਡੈਸਕ: ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਫਗਾਨਿਸਤਾਨ ’ਚ ਅਮਰੀਕਾ ਦੀ ਮਿਲਟਰੀ ਮੁਹਿੰਮ 31 ਅਗਸਤ ਨੂੰ ਖਤਮ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ’ਚ ‘ਗਤੀ ਹੀ ਸੁਰੱਖਿਆ’ ਹੈ ਕੀ ਨੀਤੀ ਦਾ ਪਾਲਨ ਕੀਤਾ ਜਾ ਰਿਹਾ ਹੈ।
Our military mission in Afghanistan will conclude on August 31. The drawdown is proceeding in a secure & orderly way, prioritizing the safety of our troops as they depart: US President Joe Biden delivers remarks on the drawdown efforts in Afghanistan pic.twitter.com/NiojoxKM8D
— ANI (@ANI) July 8, 2021
ਅਫਗਾਨਿਸਤਾਨ ’ਚ ਅਮਰੀਕਾ ਦੇ ਯੁੱਧ ਨੂੰ ਖਤਮ ਕਰਨ ਦੇ ਆਪਣੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦੇ ਹੋਏ ਬਾਈਡੇਨ ਨੇ ਇਕ ਭਾਸ਼ਣ ’ਚ ਕਿਹਾ ਕਿ ਅਸੀਂ ਅਫਗਾਨਿਸਤਾਨ ’ਚ ਰਾਸ਼ਟਰ ਨਿਰਮਾਣ ਕਰਨ ਨਹੀਂ ਗਏ ਸਨ। ਅਫਗਾਨ ਨੇਤਾਵਾਂ ਨੂੰ ਇਕੱਠੇ ਆ ਕੇ ਭਵਿੱਖ ਦਾ ਨਿਰਮਾਣ ਕਰਨਾ ਹੋਵੇਗਾ। ਤਾਲਿਬਾਨ ਵੱਲੋਂ ਦੇਸ਼ ’ਚ ਮਹੱਤਵਪੂਰਨ ਠਿਕਾਣਿਆਂ ’ਤੇ ਪ੍ਰਗਤੀ ਕਰਨ ਦੌਰਾਨ ਬਾਈਡੇਨ ਨੇ ਅਮਰੀਕੀ ਮਿਲਟਰੀ ਮੁਹਿੰਮ ਨੂੰ ਖਤਮ ਕਰਨ ਦੇ ਆਪਣੇ ਫ਼ੈਸਲੇ ਨੂੰ ਉਚਿਤ ਠਹਿਰਾਇਆ।