ਚੀਨ ਦੀ ਹਾਂਗਕਾਂਗ 'ਤੇ ਖੁਦਮੁਖਤਿਆਰੀ ਨੂੰ ਲੈ ਕੇ ਅਮਰੀਕਾ ਦਾ ਨਵਾਂ ਪੈਂਤੜਾ

06/26/2020 4:46:54 PM

ਵਾਸ਼ਿੰਗਟਨ (ਰਾਈਟਰ) - ਅਮਰੀਕਾ ਦੀ ਸੈਨੇਟ ਨੇ ਵੀਰਵਾਰ ਨੂੰ ਇਕ ਕਾਨੂੰਨ ਪਾਸ ਕਰ ਦਿੱਤਾ ਜਿਸ ਵਿਚ ਉਨ੍ਹਾਂ ਵਿਅਕਤੀਆਂ ਜਾਂ ਕੰਪਨੀਆਂ 'ਤੇ ਲਾਜ਼ਮੀ ਪਾਬੰਦੀਆਂ ਲਗਾਈਆਂ ਜਾਣਗੀਆਂ, ਜੋ ਚੀਨ ਵਲੋਂ ਹਾਂਗਕਾਂਗ ਦੀ ਖੁਦਮੁਖਤਿਆਰੀ 'ਤੇ ਰੋਕ ਲਗਾਉਣ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨਗੀਆਂ।
ਇਸ ਉਪਾਅ ਵਿਚ ਬੈਂਕਾਂ 'ਤੇ ਪਾਬੰਦੀਆਂ ਵੀ ਸ਼ਾਮਲ ਹਨ ਜੋ ਕਿਸੇ ਹੋਰ ਨਾਲ ਵਪਾਰ ਕਰਦੇ ਹਨ, ਜੋ ਕਿ ਇਸ ਖੇਤਰ ਦੀ ਖੁਦਮੁਖਤਿਆਰੀ 'ਤੇ ਕਿਸੇ ਤਰ੍ਹਾਂ ਦੀ ਪਾਬੰਦੀ ਦਾ ਸਮਰਥਨ ਕਰਦੇ ਹਨ, ਉਨ੍ਹਾਂ ਨੂੰ ਸੰਭਾਵਿਤ ਤੌਰ 'ਤੇ ਅਮਰੀਕਾ ਵਲੋਂ ਪਾਬੰਦੀਸ਼ੁਦਾ ਕੀਤਾ ਜਾ ਸਕਦਾ ਹੈ ਤੇ ਡਾਲਰ ਵਿਚ ਲੈਣ-ਦੇਣ ਨੂੰ ਵੀ ਸੀਮਿਤ ਕੀਤਾ ਜਾ ਸਕਦਾ ਹੈ। “ਹਾਂਗ ਕਾਂਗ ਆਟੋਨੋਮੀ ਐਕਟ” ਸਰਬ ਸੰਮਤੀ ਨਾਲ ਪਾਸ ਹੋਇਆ। ਕਾਨੂੰਨ ਬਣਨ ਲਈ, ਇਸ ਦਾ ਪ੍ਰਤੀਨਿਧ ਸਦਨ ਵਿਚ ਪਾਸ ਹੋਣਾ ਤੇ ਇਸ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖਤ ਜ਼ਰੂਰੀ ਹਨ।


Khushdeep Jassi

Content Editor

Related News