ਅਮਰੀਕਾ-ਅਫਗਾਨ ਸਮਝੌਤਾ: 14 ਮਹੀਨੇ 'ਚ ਅਫਗਾਨਿਸਤਾਨ ਤੋਂ ਸਾਰੀ ਫੌਜ ਵਾਪਸ ਬੁਲਾਏਗਾ ਅਮਰੀਕਾ
Saturday, Feb 29, 2020 - 06:43 PM (IST)
ਕਾਬੁਲ- ਤਾਲਿਬਾਨ ਜੇਕਰ ਦੋਹਾ ਵਿਚ ਕੁਝ ਘੰਟਿਆਂ ਦੇ ਅੰਦਰ ਹੋਣ ਜਾ ਰਹੇ ਸਮਝੌਤੇ ਦਾ ਪਾਲਣ ਕਰਦਾ ਹੈ ਤਾਂ ਅਮਰੀਕਾ ਤੇ ਉਸ ਦੇ ਸਹਿਯੋਗੀ 14 ਮਹੀਨਿਆਂ ਦੇ ਅੰਦਰ ਅਫਗਾਨਿਸਤਾਨ ਤੋਂ ਆਪਣੇ ਸਾਰੇ ਫੌਜੀਆਂ ਨੂੰ ਵਾਪਸ ਬੁਲਾ ਲੈਣਗੇ। ਵਾਸ਼ਿੰਗਟਨ ਤੇ ਕਾਬੁਲ ਨੇ ਸ਼ਨੀਵਾਰ ਨੂੰ ਸੰਯੁਕਤ ਬਿਆਨ ਵਿਚ ਇਹ ਗੱਲ ਕਹੀ।
ਐਲਾਨ ਵਿਚ ਕਿਹਾ ਗਿਆ ਕਿ ਸ਼ਨੀਵਾਰ ਨੂੰ ਸਮਝੌਤੇ 'ਤੇ ਦਸਤਖਤ ਹੋਣ ਤੋਂ 135 ਦਿਨ ਦੇ ਅੰਦਰ ਸ਼ੁਰੂਆਤੀ ਤੌਰ 'ਤੇ ਅਮਰੀਕਾ ਤੇ ਉਸ ਦੇ ਸਹਿਯੋਗੀ ਆਪਣੇ 8600 ਫੌਜੀਆਂ ਨੂੰ ਵਾਪਸ ਬੁਲਾ ਲੈਣਗੇ। ਇਸ ਵਿਚ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਉਹ ਦੇਸ਼ 14 ਮਹੀਨਿਆਂ ਦੇ ਅੰਦਰ ਅਫਗਾਨਿਸਤਾਨ ਤੋਂ ਆਪਣੇ ਸਾਰੇ ਫੌਜੀ ਵਾਪਸ ਬੁਲਾ ਲੈਣਗੇ।