ਯੂਰਪ ''ਚ ਸੁਰੱਖਿਆ ਮਜ਼ਬੂਤ ਕਰਨ ਲਈ ਫ਼ੌਜੀਆਂ ਦੀ ਗਿਣਤੀ ਵਧਾਵੇਗਾ ਅਮਰੀਕਾ : ਬਾਈਡੇਨ

06/29/2022 5:11:43 PM

ਮੈਡ੍ਰਿਡ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੁੱਧਵਾਰ ਨੂੰ ਕਿਹਾ ਕਿ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਬਾਅਦ ਖੇਤਰੀ ਸੁਰੱਖਿਆ ਨੂੰ ਮਜ਼ਬੂਤੀ ਦੇਣ ਲਈ ਅਮਰੀਕਾ ਯੂਰਪ 'ਚ ਆਪਣੀ ਫ਼ੌਜ ਵਧਾ ਰਿਹਾ ਹੈ। ਮੈਡ੍ਰਿਡ 'ਚ ਨਾਟੋ ਦੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਦੇ ਸਾਲਾਨਾ ਸੰਮੇਲਨ ਦੇ ਉਦਘਾਟਨ ਦੇ ਲਈ ਨਾਟੋ ਜਨਰਲ ਸਕੱਤਰ ਜੇਨਸ ਸਟੋਲਟੇਨਬਰਗ ਨਾਲ ਮੁਲਾਕਾਤ 'ਚ ਬਾਈਡੇਨ ਨੇ ਕਿਹਾ, 'ਨਾਟੋ ਮਜ਼ਬੂਤ ਤੇ ਇਕਜੁੱਟ ਹੈ ਤੇ ਅਸੀਂ ਇਸ ਸੰਮੇਲਨ 'ਚ ਕਦਮ ਵਧਾ ਰਹੇ ਹਾਂ ਤੇ ਆਪਣੀ ਸਾਮੂਹਿਕ ਸ਼ਕਤੀ ਨੂੰ ਵਧਾ ਰਹੇ ਹਾਂ।'

ਬਾਈਡੇਨ ਨੇ ਕਿਹਾ ਕਿ ਅਮਰੀਕਾ ਪੋਲੈਂਡ 'ਚ ਇਕ ਸਥਾਈ ਹੈੱਡਕੁਆਰਟਰ ਸਥਾਪਤ ਕਰ ਰਿਹਾ ਹੈ, ਦੋ ਵਾਧੂ ਐੱਫ-35 ਲੜਾਕੂ ਹਵਾਈ ਜਹਾਜ਼ ਦੇ ਬੇੜੇ ਬ੍ਰਿਟੇਨ ਭੇਜ ਰਿਹਾ ਹੈ ਤੇ ਜਰਮਨੀ ਤੇ ਇਟਲੀ 'ਚ ਵੀ ਹੋਰ ਜ਼ਿਆਦਾ ਹਵਾਈ ਰੱਖਿਆ ਤੇ ਹੋਰਨਾਂ ਸਮਰਥਾਵਾਂ ਵਾਲੀਆਂ ਪ੍ਰਣਾਲੀਆਂ ਭੇਜੇਗਾ। ਬਾਈਡੇਨ ਨੇ ਕਿਹਾ, 'ਅੱਜ ਮੈਂ ਐਲਾਨ ਕਰ ਰਿਹਾ ਹਾਂ ਤੇ ਅਮਰੀਕਾ ਯੂਰਪ 'ਚ ਆਪਣੀ ਫੋਰਸ ਦੀ ਮੌਜੂਦਗੀ ਵਧਾਵੇਗਾ ਤੇ ਬਦਲਦੇ ਸੁਰੱਖਿਆ ਦ੍ਰਿਸ਼ 'ਚ ਉਹ ਸਰਗਰਮੀ ਦਿਖਾਵੇਗਾ ਤੇ ਸਾਡੀ ਸਾਮੂਹਿਕ ਸੁਰੱਖਿਆ ਨੂੰ ਪੁਖ਼ਤਾ ਕਰੇਗਾ।'  ਯੂਰਪ 'ਚ ਇਸ ਸਮੇਂ ਅਮਰੀਕਾ ਦੇ ਇਕ ਲੱਖ ਤੋਂ ਵੱਧ ਜਵਾਨ ਤਾਇਨਾਤ ਹਨ। ਇਹ ਗਿਣਤੀ ਚਾਰ ਮਹੀਨੇ ਪਹਿਲਾਂ ਯੂਕ੍ਰੇਨ 'ਤੇ ਰੂਸੀ ਹਮਲੇ ਹੋਣ ਤੋਂ ਪਹਿਲਾਂ ਕਰੀਬ 20,000 ਵਧੀ ਹੈ।


Tarsem Singh

Content Editor

Related News