ਗੰਭੀਰ ਦਿਵਿਆਂਗ ਵਿਦਿਆਰਥੀਆਂ ਦਾ ਕਰਜ਼ਾ ਮੁਆਫ ਕਰੇਗਾ ਅਮਰੀਕਾ

Saturday, Aug 21, 2021 - 12:33 AM (IST)

ਗੰਭੀਰ ਦਿਵਿਆਂਗ ਵਿਦਿਆਰਥੀਆਂ ਦਾ ਕਰਜ਼ਾ ਮੁਆਫ ਕਰੇਗਾ ਅਮਰੀਕਾ

ਵਾਸ਼ਿੰਗਟਨ - ਬਾਈਡੇਨ ਪ੍ਰਸ਼ਾਸਨ ਨੇ ਵੀਰਵਾਰ ਨੂੰ ਐਲਾਨ ਕੀਤੀ ਕਿ ਉਹ ਗੰਭੀਰ ਰੂਪ ਨਾਲ ਦਿਵਿਆਂਗ 3 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਦਾ ਕਰਜ਼ਾ ਮੁਆਫ ਕਰੇਗਾ, ਜੋ ਦਿਵਿਆਂਗਤਾ ਕਾਰਨ ਉਚਿਤ ਆਮਦਨ ਕਰਨ ਵਿਚ ਅਸਮਰਥਨ ਹਨ। ਸਿੱਖਿਆ ਵਿਭਾਗ ਮੁਤਾਬਕ ਇਸ ਕਦਮ ਦੇ ਤਹਿਤ ਅਮਰੀਕਾ ਨੂੰ 5.8 ਅਰਬ ਅਮਰੀਕੀ ਡਾਲਰ ਦਾ ਕਰਜ਼ਾ ਮੁਆਫ ਕਰਨਾ ਹੋਵੇਗਾ।

ਇਹ ਵੀ ਪੜ੍ਹੋ - ਵਾਸ਼ਿੰਗਟਨ 'ਚ ਬੰਬ ਦੀ ਅਫਵਾਹ ਫੈਲਾਉਣ ਵਾਲੇ ਵਿਅਕਤੀ ਨੇ ਕੀਤਾ ਆਤਮ ਸਮਰਪਣ

ਸਿੱਖਿਆ ਸਕੱਤਰ ਮਿਗਵੇਲ ਕਾਰਡੋਨਾ ਨੇ ਇੱਕ ਬਿਆਨ ਵਿੱਚ ਕਿਹਾ, ਅਸੀਂ ਦਿਵਿਆਂਗਤਾ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਗੱਲ ਸੁਣੀ ਅਤੇ ਇਸ ਬਦਲਾਅ ਦੀ ਵਕਾਲਤ ਕਰਦੇ ਹਾਂ। ਅਸੀਂ ਇਸ ਫੈਸਲੇ 'ਤੇ ਅਮਲ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ।

ਇਹ ਵੀ ਪੜ੍ਹੋ - ਜੇਲ੍ਹ ਤੋਂ ਨਿਕਲੇ ਅੱਤਵਾਦੀ ਕਰ ਸਕਦੇ ਹਨ ਹਮਲਾ, ਦਿਆਂਗੇ ਮੂੰਹ ਤੋੜ ਜਵਾਬ: ਜੋਅ ਬਾਈਡੇਨ

ਸਮੂਹ ਸਰਕਾਰ ਪੂਰੀ ਤਰ੍ਹਾਂ ਅਤੇ ਸਥਾਈ ਰੂਪ ਨਾਲ ਦਿਵਿਆਂਗ ਅਤੇ ਸੀਮਤ ਕਮਾਈ ਵਾਲੇ ਵਿਦਿਆਰਥੀਆਂ ਨੂੰ ਕਰਜ਼ ਵਿੱਚ ਰਾਹਤ ਦਿੰਦੀ ਹੈ ਪਰ ਮੌਜੂਦਾ ਪ੍ਰਕਿਰਿਆ ਵਿੱਚ ਉਨ੍ਹਾਂ ਨੂੰ ਆਪਣੀ ਦਿਵਿਆਂਗਤਾ ਦੇ ਦਸਤਾਵੇਜ਼ ਪੇਸ਼ ਕਰਨੇ ਹੁੰਦੇ ਹਨ। ਨਾਲ ਹੀ ਉਨ੍ਹਾਂ ਨੂੰ ਇਹ ਸਾਬਤ ਕਰਨ ਲਈ ਤਿੰਨ ਸਾਲ ਦੀ ਨਿਗਰਾਨੀ ਮਿਆਦ ਤੋਂ ਲੰਘਣਾ ਹੁੰਦਾ ਹੈ ਕਿ ਉਨ੍ਹਾਂ ਦੀ ਕਮਾਈ ਬਹੁਤ ਘੱਟ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News