ਅਮਰੀਕੀ ਸ਼ੇਅਰ ਬਾਜ਼ਾਰ ''ਚ ਭਾਰੀ ਗਿਰਾਵਟ, ਡਾਓ ਜੋਨਸ 625 ਅੰਕ ਫਿਸਲਿਆ
Wednesday, Aug 14, 2019 - 11:23 PM (IST)

ਵਾਸ਼ਿੰਗਟਨ - ਅਮਰੀਕੀ ਬਾਂਡ ਮਾਰਕੀਟ ਵੱਲੋਂ ਦੇਸ਼ ਦੀ ਅਰਥਵਿਵਸਥਾ 'ਚ ਮੰਦੀ ਦੇ ਸੰਕੇਤ ਦੇਣ ਨਾਲ ਅੱਜ ਅਮਰੀਕਾ ਦੇ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ, ਜਿਸ ਨਾਲ ਮੰਗਲਵਾਰ ਨੂੰ ਹੋਇਆ ਲਾਭ ਨੁਕਸਾਨ 'ਚ ਤਬਦੀਲ ਹੋ ਗਿਆ। ਸ਼ੇਅਰ ਮਾਰਕੀਟ 'ਚ ਡਾਓ ਜੋਨਸ 625 ਅੰਕ ਫਿਸਲ ਗਿਆ, ਜਦੋਂਕਿ ਐੱਸ. ਐਂਡ ਪੀ. 500, 2.3 ਫ਼ੀਸਦੀ ਅਤੇ ਨੈਸਡੇਕ ਕੰਪੋਜਿਟ 2.5 ਫੀਸਦੀ ਡਿੱਗੇ। ਉਥੇ ਹੀ ਵਾਲ ਸਟਰੀਟ ਦਾ ਫੀਅਰ-ਗੇਜ ਉਛਲ ਕੇ 22 ਅੰਕ 'ਤੇ ਪਹੁੰਚ ਗਿਆ।