ਤਾਲਿਬਾਨ ਸਰਕਾਰ ਨੂੰ ਲੈਕੇ ਅਮਰੀਕੀ ਵਿਦੇਸ਼ ਮੰਤਰਾਲੇ ਦਾ ਬਿਆਨ ਆਇਆ ਸਾਹਮਣੇ
Wednesday, Sep 08, 2021 - 03:44 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਤਾਲਿਬਾਨ ਵੱਲੋਂ ਘੋਸ਼ਿਤ ਨਵੀਂ ਅਫਗਾਨ ਸਰਕਾਰ ਦਾ ਮੁਲਾਂਕਣ ਕਰ ਰਿਹਾ ਹੈ। ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ,''ਅਸੀਂ ਵਿਚਾਰ ਕੀਤਾ ਹੈ ਕਿ ਨਾਵਾਂ ਦੀ ਘੋਸ਼ਿਤ ਸੂਚੀ ਵਿਚ ਵਿਸ਼ੇਸ਼ ਰੂਪ ਨਾਲ ਅਜਿਹੇ ਵਿਅਕਤੀ ਸ਼ਾਮਲ ਹਨ ਜੋ ਤਾਲਿਬਾਨ ਦੇ ਮੈਂਬਰ ਹਨ ਜਾਂ ਉਹਨਾਂ ਦੇ ਕਰੀਬੀ ਸਹਿਯੋਗੀ ਹਨ।ਇਸ ਵਿਚ ਕਿਸੇ ਬੀਬੀ ਨੂੰ ਸ਼ਾਮਲ ਨਹੀਂ ਕੀਤਾ ਗਿਆ।''
ਮੰਤਰਾਲੇ ਨੇ ਕਿਹਾ,''ਅਸੀਂ ਕੁਝ ਵਿਅਕਤੀਆਂ ਦੀ ਮਾਨਤਾ ਅਤੇ ਪਿਛਲੇ ਰਿਕਾਰਡ ਨੂੰ ਲੈਕੇ ਵੀ ਚਿੰਤਤ ਹਾਂ। ਅਸੀਂ ਸਮਝਦੇ ਹਾਂ ਕਿ ਤਾਲਿਬਾਨ ਸਰਕਾਰ ਨੇ ਇਸ ਨੂੰ ਇਕ ਕਾਰਜਕਾਰੀ ਕੈਬਨਿਟ ਦੇ ਤੌਰ 'ਤੇ ਪੇਸ਼ ਕੀਤਾ ਹੈ। ਭਾਵੇਂਕਿ ਅਸੀਂ ਤਾਲਿਬਾਨ ਦਾ ਮੁਲਾਂਕਣ ਉਸ ਦੇ ਕੰਮਾਂ ਨਾਲ ਕਰਾਂਗੇ ਸਗੋਂ ਉਸ ਦੇ ਸ਼ਬਦਾਂ ਨਾਲ ਨਹੀਂ। ਅਸੀਂ ਆਪਣੀ ਉਮੀਦ ਸਪਸ਼ੱਟ ਕਰ ਦਿੱਤੀ ਹੈਕਿ ਅਫਗਾਨ ਲੋਕ ਇਕ ਸਮਾਵੇਸ਼ੀ ਸਰਕਾਰ ਦੇ ਹੱਕਦਾਰ ਹਨ।'' ਲੋਕਾਂ ਦੀ ਅਫਗਾਨਿਸਤਾਨ ਛੱਡ ਕੇ ਜਾਣ ਦੀ ਕੋਸ਼ਿਸ਼ 'ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਤਾਲਿਬਾਨ ਨੂੰ ਵਿਦੇਸ਼ੀ ਨਾਗਰਿਕਾਂ ਅਤੇ ਅਫਗਾਨਾਂ ਲਈ ਯਾਤਰਾ ਦਸਤਾਵੇਜ਼ਾਂ ਨਾਲ ਸੁਰੱਖਿਅਤ ਰਸਤੇ ਦੀ ਇਜਾਜ਼ਤ ਦੇਣ ਦੀ ਉਸ ਦੀਆਂ ਵਚਨਬੱਧਤਾਵਾਂ ਲਈ ਜ਼ਿੰਮੇਵਾਰ ਠਹਿਰਾਏਗਾ, ਜਿਸ ਵਿਚ ਵਰਤਮਾਨ ਵਿਚ ਅਫਗਾਨਿਸਤਾਨ ਤੋਂ ਅੱਗੇ ਦੀਆਂ ਮੰਜ਼ਿਲਾਂ ਲਈ ਤਿਆਰ ਉਡਾਣਾਂ ਨੂੰ ਇਜਾਜ਼ਤ ਦੇਣਾ ਵੀ ਸ਼ਾਮਲ ਹੈ।''
ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਸਰਕਾਰ ਦਾ ਫਰਮਾਨ, ਕਿਹਾ-'ਸ਼ਰੀਆ ਕਾਨੂੰਨ ਨਾਲ ਚੱਲੇਗਾ ਦੇਸ਼, ਹੁਣ ਕੋਈ ਦੇਸ਼ ਨਾ ਛੱਡੇ'
ਬਿਆਨ ਵਿਚ ਕਿਹਾ ਗਿਆ,''ਅਸੀਂ ਆਪਣੀ ਸਪਸ਼ੱਟ ਆਸ ਵੀ ਦੁਹਰਾਉਂਦੇ ਹਾਂ ਕਿ ਤਾਲਿਬਾਨ ਇਹ ਯਕੀਨੀ ਕਰੇ ਕਿ ਕਿਸੇ ਹੋਰ ਦੇਸ਼ ਨੂੰ ਧਮਕੀ ਦੇਣ ਲਈ ਅਫਗਾਨ ਜ਼ਮੀਨ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਅਫਗਾਨ ਲੋਕਾਂ ਦੇ ਸਮਰਥਨ ਵਿਚ ਮਨੁੱਖੀ ਮਦਦ ਦੀ ਇਜਾਜ਼ਤ ਦਿੱਤੀ ਜਾਵੇ।''