ਅਮਰੀਕਾ ਗੋਲੀਬਾਰੀ: ਵ੍ਹਾਈਟ ਹਾਊਸ ਨੇੜੇ ਚੱਲੀਆਂ ਗੋਲੀਆਂ ਤੇ ਫਿਲੀਪੀਨ ਦੇ ਸਰਕਾਰੀ ਅਟਾਰਨੀ ਦਾ ਗੋਲੀ ਮਾਰ ਕੇ ਕਤਲ
Monday, Jun 20, 2022 - 10:24 AM (IST)
ਵਾਸ਼ਿੰਗਟਨ (ਏਜੰਸੀ): ਅਮਰੀਕਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।ਹੁਣ ਵ੍ਹਾਈਟ ਹਾਊਸ ਤੋਂ 2 ਮੀਲ ਤੋਂ ਵੀ ਘੱਟ ਦੂਰ ਵਾਸ਼ਿੰਗਟਨ, ਡੀ.ਸੀ. ਵਿੱਚ ਯੂ ਸਟਰੀਟ ਨਾਰਥਵੈਸਟ ਵਿੱਚ ਇੱਕ ਸੰਗੀਤ ਸਮਾਰੋਹ ਵਿੱਚ ਇੱਕ ਪੁਲਸ ਅਧਿਕਾਰੀ ਸਮੇਤ ਕਈ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਮੀਡੀਆ ਮੁਤਾਬਕ, 'ਮੈਟਰੋਪੋਲੀਟਨ ਪੁਲਸ ਡਿਪਾਰਟਮੈਂਟ (ਐਮਪੀਡੀ) 14ਵੀਂ ਅਤੇ ਯੂ ਸਟਰੀਟ, ਐਨਡਬਲਯੂ ਏਰੀਆ ਵਿੱਚ ਗੋਲੀਬਾਰੀ ਦੀ ਸਥਿਤੀ ਦਾ ਜਵਾਬ ਦੇ ਰਹਾ ਹੈ, ਜਿਸ ਵਿੱਚ ਇੱਕ ਐਮਪੀਡੀ ਅਧਿਕਾਰੀ ਸਮੇਤ ਕਈ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਡੀਸੀ ਪੁਲਸ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਜਦਕਿ ਇੱਕ ਪੁਲਸ ਅਧਿਕਾਰੀ ਅਤੇ ਦੋ ਲੋਕ ਜ਼ਖਮੀ ਹੋਏ ਹਨ।ਇਲਾਜ ਮਗਰੋਂ ਪੁਲਸ ਅਧਿਕਾਰੀ ਦੀ ਸਥਿਤੀ ਸਥਿਰ ਦੱਸੀ ਗਈ ਹੈ।ਫਿਲਹਾਸ ਪੁਲਸ ਨੇ ਲੋਕਾਂ ਨੂੰ ਇਲਾਕੇ ਵਿਚ ਜਾਣ ਤੋਂ ਮਨਾ ਕੀਤਾ ਹੈ।
ਫਿਲੀਪੀਨਜ਼ ਦੇ ਸਰਕਾਰੀ ਅਟਾਰਨੀ ਦਾ ਗੋਲੀ ਮਾਰ ਕੇ ਕਤਲ
ਫਿਲੀਪੀਨ ਦੇ ਸਰਕਾਰੀ ਵਕੀਲ ਦੀ ਫਿਲਾਡੇਲਫੀਆ ਫੇਰੀ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਜੌਨ ਅਲਬਰਟ ਲਾਇਲੋ ਆਪਣੀ ਮਾਂ ਨਾਲ ਫਿਲਾਡੇਲਫੀਆ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਾ ਰਿਹਾ ਸੀ। ਇਸ ਦੌਰਾਨ ਸ਼ਨੀਵਾਰ ਤੜਕੇ 4:10 ਵਜੇ ਪੈਨਸਿਲਵੇਨੀਆ ਯੂਨੀਵਰਸਿਟੀ ਨੇੜੇ ਲਾਲ ਬੱਤੀ 'ਤੇ ਉਸ ਦੀ 'ਉਬੇਰ' (ਪ੍ਰਾਈਵੇਟ ਕੈਬ) ਰੁਕੀ। ਉਦੋਂ ਇਕ ਕਾਲੇ ਰੰਗ ਦੀ ਕਾਰ ਉਸ ਦੇ ਨੇੜੇ ਆ ਕੇ ਰੁਕੀ ਅਤੇ ਉਸ ਦੀ ਕਾਰ 'ਤੇ ਕਈ ਗੋਲੀਆਂ ਚਲਾਈਆਂ ਗਈਆਂ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ 'ਗਰਮੀ' ਦਾ ਕਹਿਰ ਜਾਰੀ, ਕਈ ਰਾਜਾਂ ਨੇ ਤਿੰਨ ਅੰਕਾਂ ਦਾ ਤਾਪਮਾਨ ਕੀਤਾ ਅਨੁਭਵ
ਪੁਲਸ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਲਾਇਲੋ ਦੇ ਸਿਰ ਵਿੱਚ ਗੋਲੀ ਲੱਗੀ ਸੀ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਇਸ ਮਾਮਲੇ 'ਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਹਮਲੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਮਲੇ ਵਿੱਚ ਲਾਇਲੋ, ਉਸਦੀ ਮਾਂ ਜਾਂ ਉਬੇਰ ਡਰਾਈਵਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਫਿਲਾਡੇਲਫੀਆ ਦੇ ਕੇਵਾਈਡਬਲਯੂ-ਟੀਵੀ ਦੇ ਅਨੁਸਾਰ, ਫਿਲੀਪੀਨ ਕੌਂਸਲੇਟ ਜਨਰਲ ਨੇ ਰਿਪੋਰਟ ਦਿੱਤੀ ਕਿ ਲਾਇਲੋ ਫਿਲੀਪੀਨ ਸਰਕਾਰ ਦਾ ਅਟਾਰਨੀ ਸੀ। ਉਬੇਰ ਡਰਾਈਵਰ ਦੀ ਮਾਂ ਅਤੇ ਅਟਾਰਨੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।