'ਮੁਲਾਨ' ਫ਼ਿਲਮ ਨੂੰ ਲੈ ਕੇ ਡਿਜ਼ਨੀ ਦੇ CEO ਤੋਂ ਅਮਰੀਕੀ ਸੰਸਦ ਮੈਂਬਰਾਂ ਨੇ ਮੰਗਿਆ ਸਪੱਸ਼ਟੀਕਰਣ

Monday, Sep 14, 2020 - 03:49 PM (IST)

'ਮੁਲਾਨ' ਫ਼ਿਲਮ ਨੂੰ ਲੈ ਕੇ ਡਿਜ਼ਨੀ ਦੇ CEO ਤੋਂ ਅਮਰੀਕੀ ਸੰਸਦ ਮੈਂਬਰਾਂ ਨੇ ਮੰਗਿਆ ਸਪੱਸ਼ਟੀਕਰਣ

ਵਾਸ਼ਿੰਗਟਨ- ਅਮਰੀਕੀ ਪ੍ਰੋਡਕਸ਼ਨ ਕੰਪਨੀ ਡਿਜ਼ਨੀ ਦੇ ਸੀ. ਈ. ਓ. ਬਾਬ ਚਾਪੇਕ ਤੋਂ ਅਮਰੀਕੀ ਸੰਸਦਾਂ ਦੇ ਇਕ ਸਮੂਹ ਨੇ ਸਪੱਸ਼ਟੀਕਰਣ ਮੰਗਿਆ ਹੈ। ਉਹ ਇਹ ਜਾਣਨਾ ਚਾਹੁੰਦੇ ਹਨ ਕਿ ਫਿਲਮ ਮੁਲਾਨ ਲਈ ਚੀਨ ਦੇ ਖੁਦਮੁਖਤਿਆਰੀ ਖੇਤਰ ਸ਼ਿਨਜਿਆਂਗ ਦੇ ਅਧਿਕਾਰੀਆਂ ਦੀ ਮਦਦ ਕਿਉਂ ਲਈ ਗਈ। 

ਸ਼ਿਨਜਿਆਂਗ ਵਿਚ ਫਿਲਮ ਦਾ ਥੋੜੀ ਜਿਹੀ ਸ਼ੂਟਿੰਗ ਨੂੰ ਲੈ ਕੇ ਡਿਜ਼ਨੀ ਵਿਵਾਦਾਂ ਵਿਚ ਘਿਰ ਗਈ ਹੈ। ਅਮਰੀਕੀ ਸੰਸਦ ਮੈਂਬਰ ਇੱਥੋਂ ਦੇ ਚੀਨੀ ਅਧਿਕਾਰੀਆਂ 'ਤੇ ਉਈਗਰ ਮੁਸਲਮਾਨਾਂ 'ਤੇ ਤਸ਼ੱਦਦ ਦਾ ਦੋਸ਼ ਲਗਾ ਰਹੇ ਹਨ। 13 ਸੰਸਦ ਮੈਂਬਰਾਂ ਵਲੋਂ ਭੇਜੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਘੱਟ ਗਿਣਤੀ 'ਤੇ ਅੱਤਿਆਚਾਰ ਲਈ ਸਿੱਧੇ ਤੌਰ 'ਤੇ ਜੋ ਚੀਨੀ ਅਧਿਕਾਰੀ ਜ਼ਿੰਮੇਵਾਰ ਹਨ, ਉਨ੍ਹਾਂ ਨਾਲ ਡਿਜ਼ਨੀ ਦਾ ਇਹ ਸਹਿਯੋਗ ਪਰੇਸ਼ਾਨ ਕਰਨ ਵਾਲਾ ਹੈ। ਅਸੀਂ ਇਸ ਦੀ ਤਹਿ ਤੱਕ ਜਾਣਾ ਚਾਹੁੰਦੇ ਹਾਂ। ਘੱਟ ਗਿਣਤੀ ਮੁਸਲਮਾਨਾਂ 'ਤੇ ਹੋਣ ਵਾਲੇ ਤਸ਼ੱਦਦ ਕਾਰਨ ਚੀਨ ਦੁਨੀਆ ਭਰ ਵਿਚ ਬਦਨਾਮ ਹੈ। ਹਾਲਾਂਕਿ ਚੀਨ ਇਸ ਤੋਂ ਇਨਕਾਰ ਕਰਦਾ ਆਇਆ ਹੈ। 

ਡਿਜ਼ਨੀ ਨੇ 1998 ਦੀ ਮਸ਼ਹੂਰ ਐਨੀਮੇਟਡ ਫਿਲਮ ਮੁਲਾਨ ਦੇ ਰੀਮੇਕ ਨੂੰ ਲਾਈਵ-ਐਕਸ਼ਨ ਫਿਲਮ ਵਿੱਚ ਬਦਲ ਦਿੱਤਾ ਹੈ। ਇਹ ਫਿਲਮ ਛੇਵੀਂ ਸਦੀ ਦੀ ਚੀਨੀ ਲੋਕ ਕਥਾ ‘ਤੇ ਅਧਾਰਤ ਹੈ। ਇਹ ਇਕ ਕੁੜੀ ਦੀ ਕਹਾਣੀ ਹੈ ਜੋ ਫੌ਼ਜ ਵਿਚ ਆਪਣੇ ਪਿਤਾ ਦੀ ਜਗ੍ਹਾ ਲੈਣ ਲਈ ਸਿਖਲਾਈ ਲੈਂਦੀ ਹੈ। ਮੁੰਡਾ ਬਣ ਕੇ ਦੁਸ਼ਮਣਾਂ ਨਾਲ ਲੋਹਾ ਲੈਂਦੀ ਹੈ। 


author

Lalita Mam

Content Editor

Related News