ਸਿੱਖ ਪੁਲਸ ਅਧਿਕਾਰੀ ਧਾਲੀਵਾਲ ਦੇ ਨਾਮ 'ਤੇ ਪੋਸਟ ਆਫ਼ਿਸ ਦੇ ਨਾਮਕਰਣ ਨੂੰ ਅਮਰੀਕੀ ਸੈਨੇਟ ਵਲੋਂ ਮਨਜ਼ੂਰੀ
Saturday, Dec 05, 2020 - 12:07 PM (IST)
ਵਾਸ਼ਿੰਗਟਨ (ਭਾਸ਼ਾ) : ਅਮਰੀਕੀ ਸੰਸਦ ਦੇ ਉੱਚ ਸਦਨ ਸੈਨੇਟ ਨੇ ਸਰਵਸੰਮਤੀ ਨਾਲ ਹਿਊਸਟਨ ਦੇ ਉਸ ਪੋਸਟ ਆਫ਼ਿਸ ਦਾ ਨਾਮ ਸਿੱਖ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ 'ਤੇ ਕਰਣ ਲਈ ਇਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ, ਜਿੱਥੇ ਪਿਛਲੇ ਸਾਲ ਨਿਯਮਤ ਜਾਂਚ ਲਈ ਵਾਹਨ ਰੋਕਣ 'ਤੇ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਕੰਗਣਾ ਰਣੌਤ ਦੇ ਟਵਿਟਰ ਅਕਾਊਂਟ ਨੂੰ ਹਟਾਉਣ ਲਈ ਮੁੰਬਈ ਹਾਈਕੋਰਟ 'ਚ ਪਟੀਸ਼ਨ ਦਾਇਰ
ਕਾਂਗਰਸ ਦੇ ਹੇਠਲੇ ਸਦਨ ਪ੍ਰਤੀਨਿੱਧੀ ਸਭਾ ਸਤੰਬਰ ਵਿਚ ਹੀ ਦੋ-ਪੱਖੀ ਸਮਰਥਨ ਨਾਲ ਹਿਊਸਟਨ ਦੇ 315 ਏਡਿਕਸ ਹਾਵੇਲ ਰੋਡ ਸਥਿਤ ਪੋਸਟ ਆਫ਼ਿਸ ਦਾ ਨਾਮ 'ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫ਼ਿਸ ਬਿਲਡਿੰਗ' ਕਰਣ ਨੂੰ ਆਪਣੀ ਮਨਜ਼ੂਰੀ ਦੇ ਚੁੱਕੀ ਹੈ। ਹੁਣ ਇਸ ਬਿੱਲ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਸਤਾਖ਼ਰ ਲਈ ਵ੍ਹਾਈਟ ਹਾਊਸ ਭੇਜਿਆ ਜਾਵੇਗਾ। ਇਸ ਬਿੱਲ ਦੇ ਅਮਲ ਦੇ ਬਾਅਦ ਹਿਊਸਟਨ ਸਥਿਤ ਧਾਲੀਵਾਲ ਦੂਜਾ ਪੋਸਟ ਆਫ਼ਿਸ ਹੋਵੇਗਾ, ਜਿਸਦਾ ਨਾਮ ਕਿਸੇ ਭਾਰਤੀ ਦੇ ਨਾਮ 'ਤੇ ਹੋਵੇਗਾ। ਇਸ ਤੋਂ ਪਹਿਲਾਂ ਦੱਖਣੀ ਕੈਲੀਫੋਰਨੀਆ ਵਿਚ ਕਾਂਗਰਸ ਮੈਂਬਰ ਰਹੇ ਦਲੀਪ ਸਿੰਘ ਸੌਂਧ ਨੂੰ ਸਾਲ 2006 ਵਿਚ ਇਹ ਸਨਮਾਨ ਮਿਲਿਆ ਸੀ।
ਇਹ ਵੀ ਪੜ੍ਹੋ: RBI ਨੇ ਬੰਦ ਕੀਤੀ 2000 ਰੁਪਏ ਦੇ ਨੋਟਾਂ ਦੀ ਸਪਲਾਈ, ਜਾਣੋ ਕੀ ਹੈ ਅਸਲ ਸੱਚਾਈ
ਧਿਆਨਦੇਣ ਯੋਗ ਹੈ ਕਿ ਧਾਲੀਵਾਲ ਸਾਲ 2015 ਵਿਚ ਹੈਰਿਸ ਕਾਊਂਟੀ ਸ਼ੈਰਿਫ ਦਫ਼ਤਰ ਵਿਚ ਤਾਇਨਾਤ ਪਹਿਲੇ ਸਿੱਖ ਅਮਰੀਕੀ ਸਨ, ਜਿਨ੍ਹਾਂ ਨੂੰ ਪੱਗ ਦੇ ਨਾਲ ਕੰਮ ਕਰਣ ਦੇ ਨੀਤੀਗਤ ਫ਼ੈਸਲੇ ਦੇ ਤਹਿਤ ਨਿਯੁਕਤੀ ਮਿਲੀ। ਪਿਛਲੇ ਸਾਲ 27 ਸਤੰਬਰ ਨੂੰ ਉਨ੍ਹਾਂ ਨੇ ਡਿਊਟੀ ਦੌਰਾਨ ਆਪਣੇ ਪ੍ਰਾਣ ਗਵਾਏ। ਧਾਲੀਵਾਲ ਦੇ ਪਿਤਾ ਪਿਆਰਾ ਸਿੰਘ ਧਾਰੀਵਾਲ ਨੇ ਕਿਹਾ, 'ਸਾਡਾ ਪਰਿਵਾਰ ਪੁੱਤਰ ਦੇ ਕੰਮਾਂ ਦੇ ਪ੍ਰਤੀ ਪਿਆਰ ਅਤੇ ਸਮਰਥਨ ਲਈ ਅਭਾਰੀ ਹੈ।'
ਇਹ ਵੀ ਪੜ੍ਹੋ: ਕਿਸਾਨ ਅੰਦੋਲਨ : ਪੰਜਾਬ ਦੇ 27 ਖਿਡਾਰੀ ਵਾਪਸ ਕਰਨਗੇ ਐਵਾਰਡ, ਸੂਚੀ 'ਚ ਜਾਣੋ ਕੌਣ-ਕੌਣ ਹੈ ਸ਼ਾਮਲ
ਨੋਟ : ਸਿੱਖ ਪੁਲਸ ਅਧਿਕਾਰੀ ਧਾਲੀਵਾਲ ਦੇ ਨਾਮ 'ਤੇ ਪੋਸਟ ਆਫ਼ਿਸ ਦੇ ਨਾਮਕਰਣ ਨੂੰ ਅਮਰੀਕੀ ਸੈਨੇਟ ਵਲੋਂ ਮਿਲੀ ਮਨਜ਼ੂਰੀ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਬਾਕਸ 'ਚ ਦਿਓ ਜਵਾਬ।