ਅਮਰੀਕੀ ਸੀਨੇਟ ਵੱਲੋਂ ਵਿਸਾਖੀ ਤੇ ਗੁਰੂ ਤੇਗ ਬਹਾਦਰ ਦੀ 400ਵੀਂ ਜੈਅੰਤੀ ’ਤੇ ਸਿੱਖਾਂ ਨੂੰ ਵਧਾਈ

04/17/2021 11:00:34 AM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਇਕ ਸੀਨੀਅਰ ਸੀਨੇਟਰ ਨੇ ਸਿੱਖਾਂ ਦੀ ਸਮੂਦਾਇਕ, ਪਰਿਵਾਰਕ ਅਤੇ ਨਿਸਵਾਰਥ ਸੇਵਾ ਦੀ ਸ਼ਲਾਘਾ ਕਰਦੇ ਹੋਏ ਦੁਨੀਆ ਭਰ ’ਚ ਇਸ ਭਾਈਚਾਰੇ ਦੇ ਲੋਕਾਂ ਨੂੰ ‘ਵਿਸਾਖੀ’ ਅਤੇ ਗੁਰੂ ਤੇਗ ਬਹਾਦਰ ਦੀ 400ਵੀਂ ਜੈਅੰਤੀ ’ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਪੇਂਨਸਿਲਵੇਨੀਆ ਤੋਂ ਸੀਨੇਟਰ ਪੈਟ ਟੂਮੀ ਨੇ ਬੁੱਧਵਾਰ ਨੂੰ ਸੀਨੇਟ ’ਚ ਕਿਹਾ ਕਿ ਮੈਂ ਵਿਸਾਖੀ ਦੇ ਸਮਾਰੋਹਾਂ ਅਤੇ ਗੁਰੂ ਤੇਗ ਬਹਾਦਰ ਦੀ 400ਵੀਂ ਜੈਅੰਤੀ ਲਈ ਸਿੱਖ ਭਾਈਚਾਰੇ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ।

ਟੂਮੀ ਨੇ ਕਿਹਾ ਕਿ ਸਿੱਖ ਭਾਈਚਾਰੇ ਦੀਆਂ ਜੜ੍ਹਾਂ ਭਾਰਤ ਦੇ ਪੰਜਾਬ ’ਚ ਹਨ ਅਤੇ ਇਹ ਲਗਭਗ 600 ਸਾਲ ’ਚ ਪੂਰੀ ਦੁਨੀਆ ’ਚ ਫਲਿਆ-ਫੁਲਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਰਵਾਇਤ ਸ਼ਾਂਤੀ, ਸਨਮਾਨ ਅਤੇ ਸਮਾਨਤਾ ਦੇ ਸਿਧਾਂਤਾਂ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਸਿੱਖ ਇਸ ਸਿਧਾਂਤ ਦੀ ਵੀ ਪਾਲਣਾ ਕਰਦੇ ਹਨ ਕਿ ਰੱਬ ਦੇ ਸਾਹਮਣੇ ਸਾਰੇ ਬਰਾਬਰ ਹਨ ਭਾਵੇਂ ਕਿਸੇ ਵੀ ਜਾਤ, ਲਿੰਗ, ਧਰਮ ਤੋਂ ਹੋਣ। ਟੂਮੀ ਨੇ ਕਿਹਾ ਕਿ ਅੱਜ ਦੁਨੀਆ ’ਚ ਸਿੱਖਾਂ ਦੀ ਆਬਾਦੀ ਲਗਭਗ ਤਿੰਨ ਕਰੋੜ ਹੈ ਅਤੇ ਇਹ ਦੁਨੀਆ ਦੇ ਸਭ ਤੋਂ ਵੱਡੇ ਧਰਮਾਂ ’ਚ ਸ਼ਾਮਲ ਹੈ। ਅਮਰੀਕਾ ’ਚ ਲਗਭਗ 7 ਲੱਖ ਸਿੱਖ ਰਹਿੰਦੇ ਹਨ ਅਤੇ ਇਨ੍ਹਾਂ ਵਿੋਚਂ ਜ਼ਿਆਦਾਤਰ ਪੇਂਨਸਿਲਵੇਨੀਆ ’ਚ ਰਹਿੰਦੇ ਹਨ।

ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਪੇਂਨਸਿਲਵੇਨੀਆ ਸਮੇਤ ਦੇਸ਼ ਭਰ ਦੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਹਜ਼ਾਰਾਂ ਲੋੜਵੰਦ ਪਰਿਵਾਰਾਂ ਨੂੰ ਲੰਗਰ, ਕਰਿਆਨੇ ਦਾ ਸਾਮਾਨ, ਮਾਸਕ ਅਤੇ ਹੋਰ ਜ਼ਰੂਰੀ ਸਮੱਗਰੀ ਦੀ ਸਪਲਾਈ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕੀ ਸਿੱਖ ਕਾਂਗਰੇਸਨਲ ਕਾਕਸ ਦੇ ਸਨਮਾਨਿਤ ਮੈਂਬਰ ਦੇ ਨਾਤੇ ਮੈਂ ਹਰ ਸਾਲ ਅਮਰੀਕਾ ’ਚ 13 ਅਪ੍ਰੈਲ ਨੂੰ ਵਿਸਖੀ ਦੇ ਤਿਉਹਾਰ ’ਚ ਸ਼ਾਮਲ ਹੁੰਦਾ ਹਾਂ।


cherry

Content Editor

Related News