ਬੰਗਲਾਦੇਸ਼ ''ਚ ਤਖਤਾ ਪਲਟ ਦੇ ਦੋਸ਼ਾਂ ਨੂੰ ਅਮਰੀਕਾ ਨੇ ਦੱਸਿਆ ''ਹਾਸੋਹੀਣਾ'' ਤੇ ''ਝੂਠਾ''
Wednesday, Aug 14, 2024 - 04:46 PM (IST)
ਵਾਸ਼ਿੰਗਟਨ : ਅਮਰੀਕਾ ਨੇ ਉਨ੍ਹਾਂ ਦੋਸ਼ਾਂ ਨੂੰ 'ਹਾਸੋਹੀਣਾ' ਤੇ 'ਝੂਠਾ' ਕਰਾਰ ਦਿੱਤਾ ਹੈ, ਜਿਸ ਵਿਚ ਇਹ ਕਿਹਾ ਗਿਆ ਹੈ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਦੇ ਪਿੱਛੇ ਉਸ ਦਾ ਹੱਥ ਹੈ। ਨੌਕਰੀਆਂ ਵਿਚ ਵਿਵਾਦਿਤ ਰਾਖਵੇਂਕਰਨ ਦੀ ਪ੍ਰਣਾਲੀ ਨੂੰ ਲੈ ਕੇ ਆਪਣੀ ਸਰਕਾਰ ਦੇ ਖਿਲਾਫ ਵਿਆਪਕ ਵਿਰੋਧ ਪ੍ਰਦਰਸ਼ਨ ਦੇ ਬਾਅਦ ਹਸੀਨਾ ਨੇ ਪੰਜ ਅਗਸਤ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅ ਦੇਸ਼ ਛੱਡ ਦਿੱਤਾ ਸੀ।
ਹਸੀਨਾ ਦੇ ਤਖਤਾ ਪਲਟ ਤੋਂ ਬਾਅਦ ਬੰਗਲਾਦੇਸ਼ ਵਿਚ ਨੋਬੇਲ ਪੁਰਸਕਾਰ ਜੇਤੂ ਮੁਹੰਮਦ ਯੂਨੁਸ ਦੀ ਅਗਵਾਈ ਵਿਚ ਇਕ ਅੰਤਰਿਮ ਸਰਕਾਰ ਦਾ ਗਠਨ ਕੀਤਾ ਗਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਪ੍ਰਮੁੱਖ ਉਪ ਬੁਲਾਰੇ ਵੇਦਾਂਤ ਪਟੇਲ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਬਹੁਤ ਹੀ ਹਾਸੋਹੀਣਾ ਹੈ। ਸ਼ੇਖ ਹਸੀਨਾ ਦੇ ਅਸਤੀਫੇ ਵਿਚ ਅਮਰੀਕਾ ਦਾ ਹੱਠ ਹੋਣ ਵਿਚ ਕੋਈ ਵੀ ਦੋਸ਼ ਪੂਰੀ ਤਰ੍ਹਾਂ ਨਾਲ ਗਲਤ ਹੈ। ਜਦੋਂ ਉਨ੍ਹਾਂ ਤੋਂ ਹਸੀਨਾ ਦੇ ਇਸ ਦੋਸ਼ ਦੇ ਬਾਰੇ ਵਿਚ ਪੁੱਛਿਆ ਗਿਆ ਕਿ ਵੱਡੇ ਪੈਮਾਨੇ ਵਿਚ ਆਯੋਜਿਤ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੇ ਪਿੱਛੇ ਅਮਰੀਕਾ ਦਾ ਹੱਥ ਸੀ, ਜਿਸ ਦੇ ਕਾਰਨ ਕਈ ਹਫਤਿਆਂ ਤਕ ਚੱਲੀ ਹਿੰਸਾ ਤੋਂ ਬਾਅਦ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ, ਤਾਂ ਇਸ 'ਤੇ ਪਟੇਲ ਨੇ ਕਿਹਾ ਕਿ ਅਸੀਂ ਹਾਲ ਦੇ ਹਫਤਿਆਂ ਵਿਚ ਬਹੁਤ ਸਾਰੀਆਂ ਗਲਤ ਸੂਚਨਾਵਾਂ ਦੇਖੀਆਂ ਹਨ, ਤੇ ਅਸੀਂ ਡਿਜੀਟਲ ਤੰਤਰ ਵਿਚ ਸੂਚਨਾ ਦੀ ਨਿੱਜਤਾ ਨੂੰ ਮਜ਼ਬੂਤ ਕਰਨ ਦੇ ਲਈ ਵਚਨਬੱਧ ਹਾਂ, ਖਾਸਕਰਕੇ ਦੱਖਣੀ ਏਸ਼ੀਆ ਵਿਚ ਸਾਡੇ ਹਿੱਸੇਦਾਰਾਂ ਦੇ ਨਾਲ। ਅਮਰੀਕਾ ਨੇ ਸੋਮਵਾਰ ਨੂੰ ਕਿਹਾ ਕਿ ਉਹ ਬੰਗਲਾਦੇਸ਼ ਦੀ ਸਥਿਤੀ 'ਤੇ ਨਜ਼ਰ ਰੱਖਣਾ ਜਾਰੀ ਰੱਖੇਗਾ ਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਸ਼ਟਰਪਤੀ ਜੋਅ ਬਿਡੇਨ ਮਨੁੱਖੀ ਅਧਿਕਾਰ ਦੇ ਮੁੱਦਿਆਂ 'ਤੇ ਸਪੱਸ਼ਟ ਰੂਪ ਨਾਲ ਆਪਣੀ ਰਾਇ ਰੱਖਣਾ ਜਾਰੀ ਰੱਖਣਗੇ।