ਚੀਨ ਦੇ ਨਵੇਂ ਕੋਸਟ ਗਾਰਡ ਕਾਨੂੰਨ ਨਾਲ ਟੈਂਸ਼ਨ ''ਚ ਅਮਰੀਕਾ, ਕਿਹਾ-ਵਧ ਸਕਦੈ ਸਮੁੰਦਰੀ ਤਣਾਅ
Sunday, Feb 21, 2021 - 08:33 PM (IST)
ਵਾਸ਼ਿੰਗਟਨ-ਅਮਰੀਕਾ ਨੇ ਚੀਨ ਵੱਲੋਂ ਜਾਰੀ ਕੋਸਟ ਗਾਰਡ ਕਾਨੂੰਨ ਦਾ ਵਿਰੋਧ ਜਤਾਉਂਦੇ ਹੋਏ ਚਿੰਤਾ ਜਤਾਈ ਹੈ। ਅਮਰੀਕਾ ਨੇ ਕੋਸਟ ਗਾਰਡ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਇਸ ਨਾਲ ਸਮੁੰਦਰੀ ਵਿਵਾਦ ਵਧ ਸਕਦਾ ਹੈ। ਇਸ ਨੂੰ ਲੈ ਕੇ ਫਿਲੀਪੀਂਸ, ਵੀਅਤਮਨਾਮ, ਇੰਡੋਨੇਸ਼ੀਆ, ਜਾਪਾਨ ਅਤੇ ਹੋਰ ਦੇਸ਼ਾਂ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ।
ਇਹ ਵੀ ਪੜ੍ਹੋ -ਚੀਨ ਨੇ ਕਲੀਨਿਕਲ ਪ੍ਰੀਖਣ ਲਈ ਕੋਵਿਡ-19 ਦੇ 16 ਸਵਦੇਸ਼ੀ ਟੀਕਿਆਂ ਨੂੰ ਦਿੱਤੀ ਮਨਜ਼ੂਰੀ
ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਨੈਡ ਪ੍ਰਾਈਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਦੇ ਕੋਸਟ ਗਾਰਡ ਕਾਨੂੰਨ ਨੂੰ ਲੈ ਕੇ ਫਿਲੀਪੀਂਸ, ਵੀਅਤਨਾਮ, ਇੰਡੋਨੇਸ਼ੀਆ, ਜਾਪਾਨ ਅਤੇ ਹੋਰ ਦੇਸ਼ਾਂ ਦੀ ਤਰ੍ਹਾਂ ਅਮਰੀਕਾ ਵੀ ਟੈਂਸ਼ਨ 'ਚ ਹੈ ਅਤੇ ਇਸ ਦਾ ਵਿਰੋਧ ਕਰਦਾ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਚੀਨ ਦੇ ਚੋਟੀ ਦੇ ਵਿਧਾਇਕ ਸੰਗਠਨ ਪੀਪੁਲਸ ਕਾਂਗਰਸ ਸਟੈਂਡਿੰਗ ਕਮੇਟੀ ਨੇ ਕੋਸਟ ਗਾਰਡ ਕਾਨੂੰਨ ਨੂੰ ਪਾਸ ਕੀਤਾ ਸੀ ਜੋ ਕੋਸਟ ਗਾਰਡ ਦੀ ਮਜ਼ਬੂਤੀ ਲਈ ਹੈ ਤਾਂ ਕਿ ਚੀਨ ਦੇ ਅਧਿਕਾਰ 'ਚ ਆਉਣ ਵਾਲੇ ਜਲ ਖੇਤਰਾਂ 'ਚ ਵਿਦੇਸ਼ੀ ਕਿਸਤੀਆਂ ਤੋਂ ਖਤਰਾ ਨਾ ਰਹੇ।
ਇਹ ਵੀ ਪੜ੍ਹੋ -ਜਾਪਾਨ ਨੂੰ ਫਾਈਜ਼ਰ ਦੀ ਕੋਰੋਨਾ ਵੈਕਸੀਨ ਦੀ ਦੂਜੀ ਖੇਪ ਮਿਲੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।