ਅਮਰੀਕਾ ਨੇ ਚੀਨ ਦੇ 'ਟ੍ਰਾਇਡ ਬਾਸ' ਤੇ ਪਬਲਿਕ ਸਕਿਓਰਟੀ ਮੁੱਖੀ 'ਤੇ ਲਾਈ ਪਾਬੰਦੀ
Saturday, Dec 12, 2020 - 11:40 PM (IST)
ਵਾਸ਼ਿੰਗਟਨ-ਅਮਰੀਕਾ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਦਿਵਸ ਦੇ ਮੌਕੇ 'ਤੇ ਚੀਨ ਨੂੰ ਝਟਕਾ ਦਿੰਦੇ ਹੋਏ 2 ਹੋਰ ਚੀਨੀ ਪ੍ਰਮੁੱਖਾਂ 'ਤੇ ਪਾਬੰਦੀ ਲੱਗਾ ਦਿੱਤੀ। ਅਮਰੀਕਾ ਨੇ 'ਬ੍ਰੋਕਨ ਟੂਥ' ਟ੍ਰਾਇਡ ਬਾਸ ਦੇ ਰੂਪ 'ਚ ਜਾਣੇ ਜਾਂਦੇ ਕੁਖਆਤ ਚੀਨੀ ਗੈਂਗਸਟਰ ਵਾਨ ਕੁਓਕ ਕੋਇ ਅਤੇ ਪਬਲਿਕ ਸਕਿਓਰਟੀ ਪ੍ਰਮੁੱਖ ਅਤੇ ਫੁਜ਼ਿਆਨ ਸੂਬੇ ਦੇ ਬਿਊਰੋ (ਪੀ.ਐੱਸ.ਬੀ.) ਹੁਆਂਗ ਜ਼ਿਆਮੀ 'ਤੇ ਵੀਜ਼ਾ ਪਾਬੰਦੀ ਲਾਈ ਹੈ।
ਇਹ ਵੀ ਪੜ੍ਹੋ -ਕਾਬੁਲ 'ਚ ਰਾਕਟ ਹਮਲਾ, 1 ਦੀ ਮੌਤ ਤੇ 2 ਜ਼ਖਮੀ
ਅਮਰੀਕਾ ਨੇ ਰੂਸ, ਕਿਰਗਿਸਤਾਨ, ਲਾਈਬੇਰੀਆ, ਹੈਤੀ, ਅਲ ਸਲਵਾਡੋਰ, ਜਮੈਕਾ ਅਤੇ ਯਮਨ ਦੇ ਕਾਰਜਕਾਰੀ ਹੁਕਮ 13818 ਤਹਿਤ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਭ੍ਰਿਸ਼ਟਾਚਾਰ ਅਤੇ ਗੰਭੀਰ ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਕਰਨ ਦੇ ਦੋਸ਼ 'ਚ ਫੈਕਟ ਸ਼ੀਟ 'ਚ ਸ਼ਾਮਲ ਕੀਤਾ ਹੈ। ਅੰਤਰਰਾਸ਼ਟਰੀ ਐਂਟੀਕਰੋਪਸ਼ਨ ਡੇਅ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦੇ ਮੌਕੇ ਤੇ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਇਕ ਫੈਕਟ ਸ਼ੀਟ ਜਾਰੀ ਕੀਤੀ ਜਿਸ 'ਚ ਕਿਹਾ ਗਿਆ 'ਸੂਬਾ ਵਿਭਾਗ ਅਤੇ ਟ੍ਰੇਜਰੀ ਵਿਭਾਗ ਨੇ ਭ੍ਰਿਸ਼ਟਾਚਾਰ ਅਤੇ ਗੰਭੀਰ ਮਨੁੱਖੀ ਅਧਿਕਾਰੀ 'ਤੇ ਪਾਬੰਦੀਆਂ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ -VI ਦੇ ਇਸ ਨਵੇਂ ਪਲਾਨ 'ਚ ਯੂਜ਼ਰਸ ਨੂੰ ਮਿਲੇਗਾ ਅਨਲਿਮਟਿਡ ਡਾਟਾ ਅਤੇ ਫ੍ਰੀ ਕਾਲਿੰਗ ਦੀ ਸੁਵਿਧਾ
ਇਨ੍ਹਾਂ 'ਤੋਂ ਵਾਨ ਬ੍ਰੋਕਨ ਟੂਥ ਜੋ ਦੁਨੀਆ ਦੇ ਸਭ ਤੋਂ ਵੱਡੇ ਚੀਨੀ ਸੰਗਠਿਤ ਅਪਰਾਧਿਕ ਸੰਗਠਨਾਂ 'ਚੋਂ ਇਕ ਹੈ ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ, ਗੈਰ-ਕਾਨੂੰਨੀ ਜੂਆ, ਰੈਕੇਟੀਅਰਿੰਗ, ਮਨੁੱਖੀ ਤਸਕਰੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਦੀ ਇਕ ਲੜੀ 'ਚ ਸ਼ਾਮਲ ਹੈ। ਉਹ ਰਿਸ਼ਵਤ ਅਤੇ ਭ੍ਰਿਸ਼ਟਾਚਾਰ 'ਚ ਇਸ ਤਰ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।