ਅਮਰੀਕਾ ਨੇ ਵੈਨੇਜ਼ੁਏਲਾ ਦੀਆਂ ਬੈਂਕਾਂ ''ਤੇ ਲਾਈਆਂ ਪਾਬੰਦੀਆਂ

03/24/2019 8:37:17 PM

ਵਾਸ਼ਿੰਗਟਨ - ਅਮਰੀਕਾ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦਾ ਸਮਰਥਨ ਕਰਨ 'ਤੇ ਕਾਰਾਕਸ ਦੇ ਪ੍ਰਮੁੱਖ ਬੈਂਕ ਬੈਂਡੇਸ ਅਤੇ ਇਸ ਦੇ 4 ਸਹਿਯੋਗੀ ਸੰਸਥਾਂਵਾਂ 'ਤੇ ਪਾਬੰਦੀ ਲਾ ਦਿੱਤੀ। ਮਾਦੁਰੋ ਵੱਲੋਂ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਇਦੋ ਦੇ ਸੀਨੀਅਰ ਸਹਿਯੋਗੀ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਅਮਰੀਕਾ ਨੇ ਵੈਨੇਜ਼ੁਏਲਾ ਦੀ ਬੈਂਕ ਅਤੇ 4 ਸਬੰਧੀ ਸੰਸਥਾਂਵਾਂ 'ਤੇ ਪਾਬੰਦੀ ਲਾਉਣ ਦਾ ਇਕ ਕਦਮ ਚੁੱਕਿਆ ਹੈ।
ਵਾਸ਼ਿੰਗਟਨ ਨੇ ਗੁਇਦੋ ਨੂੰ ਵੈਨੇਜ਼ੁਏਲਾ ਦੇ ਆਖਰੀ ਰਾਸ਼ਟਰਪਤੀ ਦੇ ਰੂਪ 'ਚ ਮਾਨਤਾ ਦਿੱਤੀ ਹੋਈ ਹੈ। ਅਮਰੀਕਾ ਦੇ ਵਿਦੇਸ਼ ਜਾਇਦਾਦ ਕੰਟਰੋਲ ਵਿੱਤ ਵਿਭਾਗ (ਓ. ਐੱਫ. ਏ. ਸੀ.) ਨੇ ਇਕ ਬਿਆਨ 'ਚ ਕਿਹਾ ਕਿ ਪਾਬੰਦੀ ਦੀ ਜੱਦ 'ਚ ਆਏ ਸੰਸਥਾਂਵਾਂ ਦੀ ਅਮਰੀਕਾ ਸਥਿਤ ਜਾਂ ਅਮਰੀਕਾ ੇਦੇ ਕੰਟਰੋਲ ਵਾਲੀਆਂ ਸਾਰੀਆਂ ਜਾਇਦਾਦਾਂ ਪ੍ਰਤੀਬੰਧਿਤ ਕੀਤੀਆਂ ਜਾਂਦੀਆਂ ਹਨ। 
ਅਮਰੀਕਾ ਨੇ ਵੈਨੇਜ਼ੁਏਲਾ ਸਰਕਾਰ ਦੇ ਕੰਟਰੋਲ ਵਾਲੇ ਬੈਂਕ ਬੈਂਡੇਸ ਦੇ ਨਾਲ ਹੀ ਇਸ ਦੀਆਂ ਸਬੰਧਿਤ ਸੰਸਥਾਂਵਾਂ - ਬੈਂਕੋ ਬੈਂਡੇਸ, ਓਰੂਗਵੇ, ਬੈਂਕੋ ਵਿਸੇਂਟਨੈਰੀਓ ਡੇਲ ਪਿਊਬਲਸ, ਬੈਂਕੋ ਯੂਨੀਵਰਸਲ ਐੱਸ. ਏ. ਬੈਂਕੋ ਡੇ ਵੈਨੇਜ਼ੇਲਾ ਅਤੇ ਬੈਂਕੋ ਪ੍ਰੋਡੇ ਐੱਸ. ਏ. ਆਫ ਬਾਲੀਵੀਆ ਸ਼ਾਮਲ ਹਨ। ਵਾਸ਼ਿੰਗਟਨ ਗੁਇਦੋ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਗ੍ਰਿਫਤਾਰੀ ਖਿਲਾਫ ਮਾਦੁਰੋ ਸਰਕਾਰ ਨੂੰ ਵਾਰ-ਵਾਰ ਚਿਤਾਵਨੀ ਦਿੰਦਾ ਰਿਹਾ ਹੈ ਅਤੇ ਆਖਦਾ ਰਿਹਾ ਹੈ ਕਿ ਇਸ ਦੇ ਗੰਭੀਰ ਨਤੀਜੇ ਹੋਣਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਹਫਤੇ ਦੁਹਰਾਇਆ ਸੀ ਕਿ ਅਮਰੀਕਾ ਗੁਇਦੋ ਨੂੰ ਸੱਤਾ 'ਚੋਂ ਬਾਹਰ ਦਾ ਰਾਹ ਦਿਖਾਉਣ ਲਈ ਸਾਰੇ ਵਿਕਲਪਾਂ 'ਤੇ ਵਿਚਾਰ ਕਰ ਰਿਹਾ ਹੈ।


Khushdeep Jassi

Content Editor

Related News