ਮੁਕਤ ਆਕਾਸ਼ ਨਿਗਰਾਨੀ ਸਮਝੌਤੇ ਤੋਂ ਅਮਰੀਕਾ ਅਲੱਗ ਹੋ ਰਿਹੈ : ਟਰੰਪ ਪ੍ਰਸ਼ਾਸਨ

05/22/2020 12:16:14 AM

ਵਾਸ਼ਿੰਗਟਨ (ਏ. ਪੀ.) - ਟਰੰਪ ਪ੍ਰਸ਼ਾਸਨ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਭਾਈਵਾਲ ਨੂੰ ਜਾਣਕਾਰੀ ਦਿੱਤੀ ਕਿ ਉਹ ਇਸ ਸਮਝੌਤੇ ਤੋਂ ਬਾਹਰ ਹੋ ਰਿਹਾ ਹੈ ਜਿਸ ਦੇ ਤਹਿਤ 30 ਤੋਂ ਜ਼ਿਆਦਾ ਦੇਸ਼ਾਂ ਨੂੰ ਇਕ-ਦੂਜੇ ਦੇ ਖੇਤਰ ਵਿਚ ਹਥਿਆਰਾਂ ਦੇ ਬਿਨਾਂ ਨਿਗਰਾਨੀ ਉਡਾਣਾਂ ਦੀ ਇਜਾਜ਼ਤ ਹੈ। ਦਹਾਕਿਆਂ ਪਹਿਲਾਂ ਇਹ ਵਿਵਸਥਾ ਵਿਸ਼ਵਾਸ ਵਧਾਉਣ ਅਤੇ ਸੰਘਰਸ਼ ਨੂੰ ਟਾਲਣ ਲਈ ਸ਼ੁਰੂ ਕੀਤੀ ਗਈ ਸੀ। ਅਮਰੀਕਾ ਦਾ ਆਖਣਾ ਹੈ ਕਿ ਉਹ ਮੁਕਤ ਆਕਾਸ਼ ਸਮਝੌਤੇ ਤੋਂ ਬਾਹਰ ਹੋਣਾ ਚਾਹੁੰਦਾ ਹੈ ਕਿਉਂਕਿ ਰੂਸ ਸਮਝੌਤੇ ਦਾ ਉਲੰਘਣ ਕਰ ਰਿਹਾ ਹੈ। ਇਸ ਤੋਂ ਇਲਾਵਾ ਉਡਾਣਾਂ ਦੌਰਾਨ ਇਕੱਠੀਆਂ ਕੀਤੀਆਂ ਫੋਟੋਆਂ ਅਮਰੀਕਾ ਜਾਂ ਵਣਜ ਉਪਗ੍ਰਹਿਆਂ ਤੋਂ ਕਾਫੀ ਘੱਟ ਲਾਗਤ 'ਤੇ ਤੁਰੰਤ ਹਾਸਲ ਕੀਤੀਆਂ ਜਾ ਸਕਦੀਆਂ ਹਨ। ਹਾਲਾਂਕਿ ਅਜਿਹੇ ਆਸਾਰ ਹਨ ਕਿ ਸਮਝੌਤੇ ਤੋਂ ਵੱਖ ਹੋਣ 'ਤੇ ਰੂਸ ਦੇ ਨਾਲ ਅਮਰੀਕਾ ਦੇ ਸਬੰਧਾਂ ਵਿਚ ਤਣਾਅ ਵਧ ਸਕਦਾ ਹੈ। ਇਸ ਤੋਂ ਇਲਾਵਾ ਉਸ ਦੇ ਯੂਰਪੀ ਸਹਿਯੋਗੀ ਅਤੇ ਕਾਂਗਰਸ ਦੇ ਕੁਝ ਮੈਂਬਰ ਵੀ ਨਰਾਜ਼ ਹੋ ਸਕਦੇ ਹਨ।

ਅਮਰੀਕੀ ਰਾਸ਼ਟਰਪਤੀ ਡੀ. ਆਇਜ਼ਨਹਾਵਰ ਨੇ ਪਹਿਲੀ ਵਾਰ ਜੁਲਾਈ 1955 ਵਿਚ ਪ੍ਰਸਾਤਵ ਦਿੱਤਾ ਸੀ ਕਿ ਅਮਰੀਕਾ ਅਤੇ ਤੱਤਕਾਲੀ ਸੋਵੀਅਤ ਸੰਘ ਇਕ ਦੂਜੇ ਦੇ ਖੇਤਰ ਵਿਚ ਹਵਾਈ ਉਡਾਣਾਂ ਦੀ ਇਜਾਜ਼ਤ ਦੇਣ। ਮਾਸਕੋ ਨੇ ਪਹਿਲਾਂ ਉਸ ਪ੍ਰਸਤਾਵ ਨੂੰ ਅਸਵੀਕਾਰ ਕਰ ਦਿੱਤਾ ਸੀ ਪਰ ਰਾਸ਼ਟਰਪਤੀ ਜਾਰਜ ਐਚ ਡਬਲਯੂ. ਬੁਸ਼ ਨੇ ਮਈ 1989 ਵਿਚ ਫਿਰ ਤੋਂ ਇਹ ਪ੍ਰਸਤਾਵ ਕੀਤਾ ਅਤੇ ਜਨਵਰੀ 2002 ਵਿਚ ਇਹ ਸਮਝੌਤਾ ਲਾਗੂ ਹੋ ਗਿਆ। ਹੁਣ 34 ਦੇਸ਼ਾਂ ਨੇ ਇਸ 'ਤੇ ਹਸਤਾਖਰ ਕੀਤੇ ਹਨ। ਕਿਰਗੀਸਤਾਨ ਨੇ ਇਸ 'ਤੇ ਹਸਤਾਖਰ ਕੀਤੇ ਹਨ ਪਰ ਉਸ ਨੇ ਹੁਣ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਇਸ ਸਮਝੌਤੇ ਦੇ ਤਹਿਤ 1,500 ਤੋਂ ਜ਼ਿਆਦਾ ਉਡਾਣਾਂ ਦਾ ਸੰਚਾਲਨ ਕੀਤਾ ਗਿਆ ਹੈ ਜਿਸ ਦਾ ਉਦੇਸ਼ ਫੌਜੀ ਗਤੀਵਿਧੀ ਦੇ ਬਾਰੇ ਵਿਚ ਪਾਰਦਰਸ਼ਿਤਾ ਨੂੰ ਵਧਾਉਣਾ ਅਤੇ ਹਥਿਆਰਾਂ ਦੇ ਕੰਟਰੋਲ ਅਤੇ ਹੋਰ ਸਮਝੌਤਿਆਂ ਦੀ ਨਿਗਰਾਨੀ ਕਰਨਾ ਹੈ। ਸਮਝੌਤੇ ਵਿਚ ਸਾਰੇ ਦੇਸ਼ ਆਪਣੇ ਸਾਰੇ ਖੇਤਰਾਂ ਨੂੰ ਨਿਗਰਾਨੀ ਉਡਾਣਾਂ ਲਈ ਉਪਲਬਧ ਕਰਾਉਣ 'ਤੇ ਸਹਿਮਤ ਹੈ, ਫਿਰ ਵੀ ਰੂਸ ਨੇ ਕੁਝ ਖੇਤਰਾਂ ਵਿਚ ਉਡਾਣਾਂ 'ਤੇ ਪਾਬੰਦੀ ਲਾ ਦਿੱਤੀ ਹੈ।


Khushdeep Jassi

Content Editor

Related News