USA : ਓਬਾਮਾ ਸਣੇ 3 ਸਾਬਕਾ ਰਾਸ਼ਟਰਪਤੀ ਲਾਈਵ ਲਵਾਉਣਗੇ ਕੋਰੋਨਾ ਟੀਕਾ

Friday, Dec 04, 2020 - 09:30 AM (IST)

ਵਾਸ਼ਿੰਗਟਨ- ਬ੍ਰਿਟੇਨ ਵਿਚ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਅਮਰੀਕਾ ਵਿਚ ਜਲਦ ਹੀ ਇਸ ਨੂੰ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ (ਐੱਫ. ਡੀ. ਏ.) ਦੀ ਮਨਜ਼ੂਰੀ ਮਿਲ ਸਕਦੀ ਹੈ। ਅਮਰੀਕਾ ਦੇ ਤਿੰਨ ਸਾਬਕਾ ਰਾਸ਼ਟਰਪਤੀਆਂ ਜਾਰਜ ਡਬਲਿਊ ਬੁਸ਼, ਬਿੱਲ ਕਲਿੰਟਨ ਅਤੇ ਬਰਾਕ ਓਬਾਮਾ ਨੇ ਫੈਸਲਾ ਕੀਤਾ ਹੈ ਕਿ ਉਹ ਟੀ. ਵੀ. 'ਤੇ ਲਾਈਵ ਇਵੈਂਟ ਵਿਚ ਵੈਕਸੀਨ ਲਗਵਾ ਸਕਦੇ ਹਨ। ਇਸ ਦਾ ਮਕਸਦ ਲੋਕਾਂ ਵਿਚੋਂ ਕੋਰੋਨਾ ਵੈਕਸੀਨ ਨੂੰ ਲੈ ਕੇ ਬਣੇ ਡਰ ਨੂੰ ਦੂਰ ਕਰਨਾ ਹੈ। 

ਦੂਜੇ ਪਾਸੇ, ਅਮਰੀਕਾ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਸਾਫ ਕਰ ਦਿੱਤਾ ਹੈ ਕਿ ਜਿਵੇਂ ਹੀ ਕੋਰੋਨਾ ਦਾ ਵੈਕਸੀਨ ਮਨਜ਼ੂਰੀ ਪ੍ਰਾਪਤ ਕਰੇਗਾ, ਉਹ ਇਹ ਟੀਕਾ ਜ਼ਰੂਰ ਲਗਵਾਉਂਗੇ। ਖਾਸ ਗੱਲ ਇਹ ਹੈ ਕਿ ਇਸ ਸਬੰਧੀ ਅਜੇ ਤੱਕ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਨਹੀਂ ਕਿਹਾ ਹੈ।

'ਸੀ. ਐੱਨ. ਐੱਨ.' ਤੇ 'ਦਿ ਗਾਰਜੀਅਨ' ਦੀ ਰਿਪੋਰਟ ਮੁਤਾਬਕ ਬਾਈਡੇਨ ਅਤੇ ਕਮਲਾ ਹੈਰਿਸ ਨੇ ਕਿਹਾ ਕਿ ਕੋਰੋਨਾ ਵੈਕਸੀਨ ਬਿਲਕੁਲ ਸੁਰੱਖਿਅਤ ਹੈ ਅਤੇ ਉਹ ਟੀਕਾ ਲਗਵਾਉਣ ਲਈ ਤਿਆਰ ਹਨ।  

 ਇਹ ਵੀ ਪੜ੍ਹੋ- ਭਾਰਤੀ IT ਪੇਸ਼ੇਵਰਾਂ ਲਈ ਵੱਡੀ ਖ਼ਬਰ, ਅਮਰੀਕੀ ਸੈਨੇਟ ਨੇ ਪਾਸ ਕੀਤਾ 'ਹਾਈ ਸਕਿਲਡ ਇਮੀਗ੍ਰੈਂਟਸ ਐਕਟ'

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਇਕ ਸਰਵੇ ਏਜੰਸੀ ਗੈਲਪ ਨੇ ਇਕ ਪੋਲ ਕੀਤਾ ਸੀ। ਇਸ ਵਿਚ ਅਮਰੀਕੀ ਲੋਕਾਂ ਨੂੰ ਕੋਰੋਨਾ ਵੈਕਸੀਨ ਸਬੰਧੀ ਪ੍ਰਸ਼ਨ ਪੁੱਛੇ ਗਏ ਸਨ ਅਤੇ 40 ਫ਼ੀਸਦੀ ਅਮਰੀਕੀਆਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਵੈਕਸੀਨ ਤੋਂ ਡਰ ਲੱਗ ਰਿਹਾ ਹੈ ਤੇ ਖਦਸ਼ਾ ਹੈ ਕਿ ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸੇ ਲਈ ਅਮਰੀਕੀ ਸਾਬਕਾ ਰਾਸ਼ਟਰਪਤੀਆਂ ਨੇ ਇਹ ਫ਼ੈਸਲਾ ਲਿਆ ਕਿ ਉਹ ਲੋਕਾਂ ਦਾ ਡਰ ਕੱਢਣ ਲਈ ਖੁਦ ਲਾਈਵ ਟੀਕਾ ਲਗਵਾਉਣਗੇ। 

►ਕੋਰੋਨਾ ਵਾਇਰਸ ਕਾਰਨ ਬਣੇ ਮੌਜੂਦਾ ਹਾਲਾਤ 'ਤੇ ਤੁਸੀਂ ਕੀ ਸੋਚਦੇ ਹੋ? ਕੁਮੈਂਟ ਬਾਕਸ 'ਚ ਕਰੋ ਟਿੱਪਣੀ


Lalita Mam

Content Editor

Related News