ਜੋਅ ਬਾਈਡੇਨ ਦੀਆਂ ਵਧੀਆਂ ਮੁਸ਼ਕਿਲਾਂ, ਬੇਟਾ ਹੰਟਰ ਟੈਕਸ ਚੋਰੀ ਤੇ ਹਥਿਆਰ ਸਬੰਧੀ ਅਪਰਾਧ ''ਚ ਦੋਸ਼ੀ ਕਰਾਰ

Friday, Sep 15, 2023 - 12:37 AM (IST)

ਜੋਅ ਬਾਈਡੇਨ ਦੀਆਂ ਵਧੀਆਂ ਮੁਸ਼ਕਿਲਾਂ, ਬੇਟਾ ਹੰਟਰ ਟੈਕਸ ਚੋਰੀ ਤੇ ਹਥਿਆਰ ਸਬੰਧੀ ਅਪਰਾਧ ''ਚ ਦੋਸ਼ੀ ਕਰਾਰ

ਇੰਟਰਨੈਸ਼ਨਲ ਡੈਸਕ : ਅਮਰੀਕੀ ਨਿਆਂ ਵਿਭਾਗ ਨੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਬੇਟੇ ਹੰਟਰ ਬਾਈਡੇਨ ਨੂੰ ਸੰਘੀ ਟੈਕਸ ਅਤੇ ਹਥਿਆਰਾਂ ਨਾਲ ਸਬੰਧਤ ਮਾਮਲਿਆਂ ਵਿੱਚ ਦੋਸ਼ੀ ਪਾਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹੰਟਰ ਬਾਈਡੇਨ ਨੂੰ ਟੈਕਸ ਤੋਂ ਛੋਟ ਲੈਣ ਅਤੇ ਹਥਿਆਰ ਖਰੀਦਣ ਦੇ 3 ਮਾਮਲਿਆਂ 'ਚ ਦੋਸ਼ੀ ਪਾਇਆ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮੌਜੂਦਾ ਰਾਸ਼ਟਰਪਤੀ ਦੇ ਬੱਚੇ 'ਤੇ ਅਪਰਾਧਿਕ ਮੁਕੱਦਮਾ ਚਲਾਇਆ ਗਿਆ ਹੈ।

ਇਹ ਵੀ ਪੜ੍ਹੋ : ਵਿਅਕਤੀ ਨੇ ਔਰਤ ਦੀ ਦੁਕਾਨ ’ਤੇ ਜਾ ਕੇ ਮੋਟਰਸਾਈਕਲ ਸਣੇ ਖੁਦ ਨੂੰ ਲਾ ਲਈ ਅੱਗ, ਜਾਣੋ ਕੀ ਹੈ ਪੂਰਾ ਮਾਮਲਾ

ਮੀਡੀਆ ਰਿਪੋਰਟਾਂ ਮੁਤਾਬਕ ਜੋਅ ਬਾਈਡੇਨ ਨੇ ਗੈਰ-ਕਾਨੂੰਨੀ ਢੰਗ ਨਾਲ ਬੰਦੂਕ ਰੱਖਣ ਦੀ ਗੱਲ ਕਬੂਲੀ ਹੈ। ਅਜਿਹੇ 'ਚ ਅਮਰੀਕੀ ਰਾਸ਼ਟਰਪਤੀ ਦੇ ਬੇਟੇ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਵ੍ਹਾਈਟ ਹਾਊਸ ਦੇ ਬੁਲਾਰੇ ਇਆਨ ਸੈਮਸ ਨੇ ਕਿਹਾ ਕਿ ਰਾਸ਼ਟਰਪਤੀ ਬਾਈਡੇਨ ਆਪਣੇ ਬੇਟੇ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਘਪਲੇ 'ਚ ਸ਼ਾਮਲ ਨਿਰਮਲ ਸਿੰਘ ਭੰਗੂ ਦੀ ਪਤਨੀ ਗ੍ਰਿਫ਼ਤਾਰ

ਦੱਸਣਯੋਗ ਹੈ ਕਿ ਹੰਟਰ ਬਾਈਡੇਨ 'ਤੇ ਟੈਕਸ ਚੋਰੀ ਦਾ ਵੀ ਦੋਸ਼ ਹੈ। ਦੋਸ਼ ਹੈ ਕਿ ਸਾਲ 2017 ਅਤੇ 2018 ਵਿੱਚ ਹੰਟਰ ਬਾਈਡੇਨ ਨੇ $1.5 ਮਿਲੀਅਨ ਤੋਂ ਵੱਧ ਦੀ ਆਮਦਨ 'ਤੇ ਰਿਟਰਨ ਫਾਈਲ ਨਹੀਂ ਕੀਤੀ ਸੀ। ਇਹ ਮੰਨਿਆ ਜਾਂਦਾ ਹੈ ਕਿ ਹੰਟਰ ਬਾਈਡੇਨ 'ਤੇ ਸਿਰਫ 2 ਸਾਲਾਂ ਵਿੱਚ $ 100,000 ਤੋਂ ਵੱਧ ਦਾ ਟੈਕਸ ਬਕਾਇਆ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News