ਅਮਰੀਕੀ ਰਾਸ਼ਟਰਪਤੀ ਤੇ ਸਿਹਤ ਮਾਹਿਰ ਇਕਜੁੱਟ ਨਹੀਂ : ਡਾ. ਫਾਓਚੀ

Tuesday, Jul 14, 2020 - 02:13 AM (IST)

ਅਮਰੀਕੀ ਰਾਸ਼ਟਰਪਤੀ ਤੇ ਸਿਹਤ ਮਾਹਿਰ ਇਕਜੁੱਟ ਨਹੀਂ : ਡਾ. ਫਾਓਚੀ

ਵਾਸ਼ਿੰਗਟਨ - ਕੋਰੋਨਾ ਲਾਗ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦਫਤਰ ਅਤੇ ਸਿਹਤ ਕਰਮੀਆਂ ਵਿਚਾਲੇ ਅਸਹਿਮਤੀ ਦੇਖਣ ਨੂੰ ਮਿਲੀ ਹੈ ਉਥੇ ਦੂਜੇ ਪਾਸੇ ਅਮਰੀਕਾ ਵਿਚ ਕੋਰੋਨਾ ਲਾਗ ਦਾ ਵੱਧਣਾ ਜਾਰੀ ਹੈ। ਜਾਨ ਹਾਪਕਿੰਸ ਯੂਨੀਵਰਸਿਟੀ ਡੈਸ਼ਬੋਰਡ ਮੁਤਾਬਕ ਅਮਰੀਕਾ ਵਿਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 33 ਲੱਖ ਤੱਕ ਪਹੁੰਚ ਗਈ ਹੈ। ਅਮਰੀਕੀ ਰਾਸ਼ਟਰਪਤੀ ਅਤੇ ਸਿਹਤ ਅਧਿਕਾਰੀਆਂ ਵਿਚਾਲੇ ਤਾਲਮੇਲ ਨਾ ਹੋਣ ਦੇ ਨਾਲ-ਨਾਲ ਹੋਰ ਅਹਿਮ ਗੱਲਾਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਸੋਸ਼ਲ ਮੀਡੀਆ ਪੋਸਟ ਨੂੰ ਰੀ-ਟਵੀਟ ਕੀਤਾ ਹੈ, ਜਿਸ ਵਿਚ ਕੋਵਿਡ-19 ਨੂੰ ਲੈ ਕੇ ਅਮਰੀਕੀ ਸੈਂਟਰ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ. ਡੀ. ਸੀ.) 'ਤੇ ਝੂਠ ਬੋਲਣ ਦਾ ਦੋਸ਼ ਹੈ।

ਅਮਰੀਕੀ ਰਾਸ਼ਟਰਪਤੀ ਦਫਤਰ ਦੇ ਅਧਿਕਾਰੀਆਂ ਨੇ ਵਾਇਰਸ ਰੋਗ ਦੇ ਸਭ ਤੋਂ ਮਾਹਿਰ ਡਾ. ਐਂਥਨੀ ਫਾਓਚੀ ਨੂੰ ਕਈ ਮਾਮਲਿਆਂ ਵਿਚ ਗਲਤ ਦੱਸਿਆ ਹੈ। ਇਨਾਂ ਸਭ ਵਿਚਾਲੇ ਅਮਰੀਕਾ ਵਿਚ ਕੋਰੋਨਾਵਾਇਰਸ ਲਾਗ ਲਗਾਤਾਰ ਵਧ ਰਹੀ ਹੈ। ਪੱਛਮੀ ਅਤੇ ਦੱਖਣੀ ਸੂਬਿਆਂ ਵਿਚ ਜਿਥੇ ਤਾਲਾਬੰਦੀ ਪਹਿਲਾਂ ਤੋਂ ਹਟਾਈ ਗਈ ਸੀ ਉਥੇ ਲਾਗ ਦੇ ਮਾਮਲੇ ਵਧੇ ਹਨ। ਐਤਵਾਰ ਨੂੰ ਫਲੋਰੀਡਾ ਵਿਚ ਕੋਰੋਨਾਵਾਇਰਸ ਦੇ 15 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਇਕ ਦਿਨ ਵਿਚ ਸਭ ਤੋਂ ਜ਼ਿਆਦਾ ਗਿਣਤੀ ਹੈ। ਇਨ੍ਹਾਂ ਸਭ ਵਿਚਾਲੇ ਨਿਊਯਾਰਕ ਤੋਂ ਚੰਗੀ ਖਬਰ ਹੈ। ਅਮਰੀਕਾ ਵਿਚ ਹਾਟਸਪਾਟ ਰਹੇ ਨਿਊਯਾਰਕ ਵਿਚ ਬੀਤੇ 24 ਘੰਟੇ ਵਿਚ ਕੋਵਿਡ-19 ਨਾਲ ਕਿਸੇ ਦੀ ਮੌਤ ਨਹੀਂ ਹੋਈ ਹੈ। ਮਾਰਚ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ 24 ਘੰਟੇ ਵਿਚ ਨਿਊਯਾਰਕ ਵਿਚ ਕੋਵਿਡ-19 ਨਾਲ ਇਕ ਵੀ ਸ਼ਖਸ ਦੀ ਮੌਤ ਨਹੀਂ ਹੋਈ ਹੈ।


author

Khushdeep Jassi

Content Editor

Related News