ਅਮਰੀਕੀ ਪੁਲਸ ਅਧਿਕਾਰੀ ਨੇ ਮਹਿਲਾ ਐਮ.ਪੀ. ਨੂੰ ਦਿੱਤੀ ਗੋਲੀ ਮਾਰਨ ਦੀ ਧਮਕੀ

07/22/2019 2:46:18 PM

ਨਿਊਯਾਰਕ (ਏਜੰਸੀ)- ਅਮਰੀਕਾ ਵਿਚ ਚਾਰ ਡੈਮੋਕ੍ਰੇਟ ਮਹਿਲਾ ਸੰਸਦ ਮੈਂਬਰਾਂ ਖਿਲਾਫ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟਿੱਪਣੀ ਕਾਰਨ ਭੱਖਿਆ ਵਿਵਾਦ ਅਜੇ ਘੱਟਣ ਦਾ ਨਾਂ ਨਹੀਂ ਲੈ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨ੍ਹਾਂ ਸੰਸਦ ਮੈਂਬਰਾਂ ਨੂੰ ਦੇਸ਼ ਛੱਡਣ ਦੀ ਚਿਤਾਵਨੀ ਦਿੱਤੀ ਸੀ, ਜਿਸ ਦਾ ਅਸਰ ਇਕ ਪੁਲਸ ਅਧਿਕਾਰੀ 'ਤੇ ਦੇਖਣ ਨੂੰ ਮਿਲਿਆ। ਲੁਈਸਿਆਨਾ ਦੇ ਇਕ ਪੁਲਸ ਅਧਿਕਾਰੀ ਨੇ ਕਾਂਗਰਸ ਦੀ ਇਕ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ 'ਤੇ ਗੋਲੀ ਮਾਰਨ ਦੀ ਧਮਕੀ ਦਿੱਤੀ।

ਇਹ ਧਮਕੀ ਡੈਮੋਕ੍ਰੇਟ ਪਾਰਟੀ ਦੇ ਅਲੈਕਜ਼ੈਂਡਰੀਆ ਓਕਾਸੀਓ ਕੋਰਟੇਜ ਨੂੰ ਮਿਲੀ ਹੈ, ਜੋ ਉਨ੍ਹਾਂ ਚਾਰ ਕਾਲੇ ਕਾਂਗਰਸੀ ਨੇਤਾਵਾਂ ਵਿਚੋਂ ਇਕ ਹੈ, ਜਿਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟੰਰਪ ਨੇ ਦੇਸ਼ ਛੱਡਣ ਦੀ ਚਿਤਾਵਨੀ ਦਿੱਤੀ ਸੀ। ਇਕ ਫੇਸਬੁੱਕ ਪੋਸਟ ਰਾਹੀਂ ਗ੍ਰੇਟਾ ਇਲਾਕੇ ਦੇ ਇਸ ਪੁਲਸ ਅਧਿਕਾਰੀ ਚਾਰਲੀ ਰਿਸਪੋਲੀ ਨੇ ਕਿਹਾ ਕਿ ਓਕਾਸੀਓ-ਕੋਰਟੇਜ ਜਿਸ ਨੂੰ ਉਨ੍ਹਾਂ ਨੇ ਵਿਲੇ ਇਡੀਅਟ ਦੇ ਰੂਪ ਵਿਚ ਦਰਸ਼ਾਇਆ ਸੀ, ਨੂੰ ਗੋਲੀ ਮਾਰ ਦਿੱਤੀ ਜਾਣੀ ਚਾਹੀਦੀ ਹੈ ਅਤੇ ਮੇਰਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੂੰ ਆਪਣੀਆਂ ਸੇਵਾਵਾਂ ਲਈ ਮਾਰਿਆ ਜਾਣਾ ਚਾਹੀਦਾ।

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਡੈਮੋਕ੍ਰੇਟਿਕ ਪਾਰਟੀ ਦੀਆਂ ਉਨ੍ਹਾਂ ਚਾਰ ਸੰਸਦ ਮੈਂਬਰਾਂ 'ਤੇ ਫਿਰ ਤੋਂ ਹਮਲਾ ਕੀਤਾ, ਜਿਨ੍ਹਾਂ ਖਿਲਾਫ ਟਰੰਪ ਨੇ ਪਿਛਲੇ ਹਫਤੇ ਨਸਲਵਾਦੀ ਟਿੱਪਣੀ ਕੀਤੀ ਸੀ। ਟਰੰਪ ਨੇ ਇਨ੍ਹਾਂ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਜੋ ਵੀ ਭਿਆਨਕ ਕਿਹਾ ਉਸ ਲਈ ਉਹ ਮੁਆਫੀ ਮੰਗੇ। ਟਰੰਪ ਨੇ ਪਹਿਲੀ ਵਾਰ ਸੰਸਦ ਮੈਂਬਰ ਬਣੀ ਡੈਮੋਕ੍ਰੇਟ ਮੈਂਬਰਾਂ, ਅਲੈਗਜ਼ੈਂਡਰੀਆ ਕੋਰਟੇਜ, ਰਾਸ਼ਿਦਾ ਤਲੈਬ, ਇਲਹਾਨ ਉਮਰ ਅਤੇ ਅਯਾਨਾ ਪ੍ਰੇਸ਼ਲੀ ਬਾਰੇ ਟਵੀਟ ਕੀਤਾ ਮੈਂ ਨਹੀਂ ਮੰਨਦਾ ਹੈ ਕਿ ਚਾਰੋ ਕਾਂਗਰਸ ਮੈਂਬਰ ਸਾਡੇ ਦੇਸ਼ ਨੂੰ ਪਿਆਰ ਕਰਨ ਦੇ ਕਾਬਲ ਹਨ।

ਦੱਸ ਦਈਏ ਕਿ ਟਰੰਪ ਨੇ ਤਕਰੀਬਨ ਇਕ ਹਫਤਾ ਪਹਿਲਾਂ ਇਨ੍ਹਾਂ ਮਹਿਲਾ ਸੰਸਦ ਮੈਂਬਰਾਂ ਨੂੰ ਆਪਣੇ ਮੂਲ ਦੇਸ਼ ਵਾਪਸ ਚਲੇ ਜਾਣ ਲਈ ਕਿਹਾ ਸੀ, ਜਿਸ ਤੋਂ ਬਾਅਦ ਰਾਸ਼ਟਰਪਤੀ ਦੀ ਇਸ ਟਿੱਪਣੀ ਨਾਲ ਅਮਰੀਕਾ ਵਿਚ ਵੱਡੇ ਪੱਧਰ 'ਤੇ ਲੋਕ ਭੜਕ ਗਏ ਸਨ। ਟਰੰਪ ਨੇ ਜਿਨ੍ਹਾਂ ਚਾਰ ਮਹਿਲਾ ਸੰਸਦ ਮੈਂਬਰਾਂ ਦੇ ਖਿਲਾਫ ਨਸਲਵਾਦੀ ਟਿੱਪਣੀ ਕੀਤੀ, ਉਨ੍ਹਾਂ ਵਿਚੋਂ ਤਿੰਨ ਦਾ ਜਨਮ ਅਮਰੀਕਾ ਵਿਚ ਹੋਇਆ ਹੈ ਅਤੇ ਉਹ ਹਿਸਪੈਨਿਕ, ਅਰਬ, ਸੋਮਾਲੀ ਅਤੇ ਅਫਰੀਕੀ-ਅਮਰੀਕੀ ਮੂਲ ਦੀਆਂ ਹਨ।


Sunny Mehra

Content Editor

Related News