ਅਮਰੀਕਾ-ਉੱਤਰੀ ਕੋਰੀਆ ''ਚ ਵਧਿਆ ਤਣਾਅ, ਅਮਰੀਕਾ ਨੇ ਚੁੱਕਿਆ ਇਹ ਕਦਮ

04/09/2017 4:45:53 PM

ਵਾਸ਼ਿੰਗਟਨ— ਅਮਰੀਕਾ ਨੇ ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰ ਪ੍ਰੋਗਰਾਮ ਵਿਰੁੱਧ ਆਪਣੀ ਰੱਖਿਆਤਮਕ ਤਿਆਰੀ ਨੂੰ ਵਧਾਉਂਦੇ ਹੋਏ ਅਮਰੀਕੀ ਜਲ ਫੌਜ ਦੇ ਇਕ ਜਹਾਜ਼ ਨਾਲ ਮਾਰਕ ਸਮੂਹ ਨੂੰ ਕੋਰੀਆਈ ਪ੍ਰਾਇਦੀਪ ਵੱਲ ਭੇਜਿਆ ਹੈ। ਇਸ ਕਦਮ ਨਾਲ ਕੋਰੀਆਈ ਪ੍ਰਾਇਦੀਪ ''ਚ ਤਣਾਅ ਵਧੇਗਾ ਅਤੇ ਇਹ ਉਸ ਸਮੇਂ ਹੋ ਰਿਹਾ ਹੈ, ਜਦੋਂ ਹਾਲ ਹੀ ''ਚ ਅਮਰੀਕਾ ਨੇ ਸੀਰੀਆ ''ਤੇ ਮਿਜ਼ਾਈਲ ਹਮਲਾ ਕੀਤਾ ਅਤੇ ਇਸ ਨੂੰ ਉੱਤਰੀ ਕੋਰੀਆ ਲਈ ਚਿਤਾਵਨੀ ਦੇ ਤੌਰ ''ਤੇ ਵੀ ਦੇਖਿਆ ਗਿਆ, ਜੋ ਆਪਣਾ ਪਰਮਾਣੂ ਪ੍ਰੋਗਰਾਮ ਛੱਡਣ ਤੋਂ ਇਨਕਾਰ ਕਰਦਾ ਰਿਹਾ ਹੈ। 
ਅਮਰੀਕੀ ਪ੍ਰਸ਼ਾਂਤ ਕਮਾਨ ਦੇ ਕਮਾਂਡਰ ਜੀ ਬੇਨਹਾਮ ਨੇ ਦੱਸਿਆ, ''''ਅਮਰੀਕੀ ਪ੍ਰਸ਼ਾਂਤ ਕਮਾਨ ਨੇ ਇਤਿਹਾਸਕ ਕਦਮ ਚੁੱਕਦੇ ਹੋਏ ਕਾਰਲ ਵਿਨਸਨ ਮਾਰਕ ਸਮੁਹ ਉੱਤਰ ਨੂੰ ਹੁਕਮ ਦਿੱਤੇ ਹਨ ਕਿ ਉਹ ਪੱਛਮੀ ਪ੍ਰਸ਼ਾਂਤ ''ਚ ਆਪਣੀ ਤਿਆਰੀ ਅਤੇ ਮੌਜੂਦਗੀ ਬਣਾ ਕੇ ਰੱਖੇ।''''  ਉਨ੍ਹਾਂ ਨੇ ਦੱਸਿਆ,''''ਆਪਣੇ ਮਿਜ਼ਾਈਲ ਪਰੀਖਣਾਂ ਦੇ ਲਾਪਰਵਾਹ ਅਤੇ ਅਸਥਿਰਕਾਰੀ ਪ੍ਰੋਗਰਾਮਾਂ ਅਤੇ ਪਰਮਾਣੂੰ ਹਥਿਆਰਾਂ ਦੀ ਸਮਰੱਥਾ ਹਾਸਲ ਕਰਨ ਦੇ ਪਿੱਛੇ ਪਏ ਹੋਣ ਕਾਰਨ ਉੱਤਰੀ ਕੋਰੀਆ ਖੇਤਰ ਵਿਚ ਸਭ ਤੋਂ ਪਹਿਲਾ ਖਤਰਾ ਬਣਿਆ ਹੋਇਆ ਹੈ।'''' ਉੱਤਰੀ  ਕੋਰੀਆ 5 ਪਰਮਾਣੂੰ ਪਰੀਖਣ ਕਰ ਚੁੱਕਾ ਹੈ। ਇਨ੍ਹਾਂ ''ਚੋਂ 2 ਪਰੀਖਣ ਪਿਛਲੇ ਸਾਲ ਹੋਏ ਸਨ। ਉਪਗ੍ਰਹਾਂ ਤੋਂ ਪ੍ਰਾਪਤ ਤਸਵੀਰਾਂ ਦਾ ਵਿਸ਼ਲੇਸ਼ਣ ਕਹਿੰਦਾ ਹੈ ਕਿ ਉੱਤਰੀ ਕੋਰੀਆ 6ਵੇਂ ਪਰੀਖਣ ਦੀ ਵੀ ਤਿਆਰੀ ਕਰ ਰਿਹਾ ਹੈ।

Tanu

News Editor

Related News