ਅਮਰੀਕਾ: ਕਾਬੁਲ ਬੰਬ ਧਮਾਕੇ 'ਚ ਮਾਰੇ ਗਏ ਸੈਨਿਕ ਦੇ ਪਰਿਵਾਰ ਲਈ ਇਕੱਠੇ ਹੋਏ ਲੱਖਾਂ ਡਾਲਰ

09/02/2021 11:22:33 PM

ਫਰਿਜ਼ਨੋ (ਕੈਲੀਫੋਰਨੀਆ)(ਗੁਰਿੰਦਰਜੀਤ ਨੀਟਾ ਮਾਛੀਕੇ)-ਪਿਛਲੇ ਮਹੀਨੇ 26 ਅਗਸਤ ਨੂੰ ਅਫਗਾਨਿਸਤਾਨ ਦੇ ਕਾਬੁਲ 'ਚ ਹੋਏ ਬੰਬ ਧਮਾਕੇ 'ਚ ਮਾਰੇ ਗਏ 13 ਅਮਰੀਕੀ ਸੈਨਿਕਾਂ 'ਚੋਂ ਇੱਕ 20 ਕੁ ਸਾਲਾ ਸੈਨਿਕ ਰਾਇਲੀ ਮੈਕਕੋਲਮ ਵੀ ਸ਼ਾਮਲ ਸੀ, ਜੋ ਕਿ ਆਉਂਦੇ ਹਫਤਿਆਂ 'ਚ ਪਿਤਾ ਬਨਣ ਵਾਲਾ ਸੀ। ਇਸ ਹਮਲੇ 'ਚ ਸ਼ਹੀਦ ਹੋਏ ਰਾਇਲੀ ਮੈਕਕੋਲਮ ਦੀ ਵਿਧਵਾ ਅਤੇ ਆਉਣ ਵਾਲੇ ਬੱਚੇ ਦੀ ਆਰਥਿਕ ਮਦਦ ਲਈ ਲਈ 760,000 ਡਾਲਰ ਤੋਂ ਵੱਧ ਦੀ ਰਕਮ ਇਕੱਠੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਜਲਵਾਯੂ ਸੰਕਟ ਨਾਲ ਨਜਿੱਠਣ 'ਚ ਚੀਨ ਮਹੱਤਵਪੂਰਨ : ਜਾਨ ਕੈਰੀ

ਮੈਕਕੋਲਮ ਜੋ ਕਿ , ਬੌਂਡੁਰਾਂਟ, ਵਯੋਮਿੰਗ ਨਾਲ ਸਬੰਧਤ ਸੀ, ਪਿਤਾ ਬਣਨ ਤੋਂ ਤਕਰੀਬਨ ਤਿੰਨ ਹਫ਼ਤੇ ਦੂਰ ਸੀ। ਉਸ ਦੀ ਵਿਧਵਾ ਅਤੇ ਅਣਜੰਮੇ ਬੱਚੇ ਦਾ ਸਮਰਥਨ ਕਰਨ ਦੀ ਕੋਸ਼ਿਸ਼ 'ਚ, ਦੋ ਗੋ ਫੰਡ ਮੀ ਪੇਜ਼ ਬਣਾਏ ਗਏ ਸਨ। ਇਨ੍ਹਾਂ 'ਚੋਂ ਪਹਿਲਾ ਪੇਜ ਕੱਪੜਿਆਂ ਦੀ ਕੰਪਨੀ, 'ਇੰਟੋ ਦਿ ਬ੍ਰੀਚ' ਦੁਆਰਾ ਆਯੋਜਿਤ ਕੀਤਾ ਗਿਆ ਸੀ। "ਰਾਇਲੀ ਮੈਕਕੋਲਮ ਚਾਈਲਡ ਐਜੂਕੇਸ਼ਨ  ਫੰਡ" ਨਾਮ ਦੇ ਫੰਡ ਪੇਜ ਦਾ ਟੀਚਾ ਆਉਣ ਵਾਲੇ ਬੱਚੇ ਦੀ ਸਿੱਖਿਆ ਅਤੇ ਪਾਲਣ ਪੋਸ਼ਣ ਲਈ ਫੰਡ ਮੁਹੱਈਆ ਕਰਵਾਉਣਾ ਹੈ।

ਇਹ ਵੀ ਪੜ੍ਹੋ : ਨਿਊਯਾਰਕ 'ਚ ਤੂਫ਼ਾਨ 'ਇਡਾ' ਨੇ ਮਚਾਈ ਤਬਾਹੀ, 9 ਲੋਕਾਂ ਦੀ ਮੌਤ

5000 ਡਾਲਰ ਲਈ ਸ਼ੁਰੂ ਕੀਤੇ ਇਸ ਪੇਜ ਨੇ ਬੁੱਧਵਾਰ ਸਵੇਰ ਤੱਕ ਤਕਰੀਬਨ 548,208 ਡਾਲਰ ਦੇ ਫੰਡ ਇਕੱਠੇ ਕੀਤੇ। ਜਦਕਿ ਦੂਜਾ ਫੰਡ ਪੇਜ ਮੈਕਕੋਲਮ ਦੀ ਸੱਸ ਜਿਲ ਕ੍ਰੈਟਨ ਦੁਆਰਾ ਆਯੋਜਿਤ ਕੀਤਾ ਗਿਆ ਸੀ, ਜਿਸ ਦਾ ਨਾਮ "ਲਵ ਫਾਰ ਗੀਗੀ" ਸੀ ਅਤੇ ਇਹ ਮੈਕਕੋਲਮ ਦੀ ਪਤਨੀ ਲਈ ਸੀ। ਕ੍ਰੇਟਨ ਦਾ ਫੰਡ 225,000 ਡਾਲਰ ਦੇ ਆਪਣੇ ਟੀਚੇ ਦੇ ਨੇੜੇ ਹੈ ਅਤੇ ਬੁੱਧਵਾਰ ਸਵੇਰ ਤੱਕ 213,589 ਡਾਲਰ ਹੋ ਗਏ ਸਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News