ਪਾਕਿਸਤਾਨ ''ਚ ਆਰਮੀ ਬੇਸ ਬਣਾਏਗਾ ਅਮਰੀਕਾ ! ਚੀਨ ਨੇ ਪਾਕਿ ਨੂੰ ਦਿੱਤੀ ਸਾਰੇ ਸਬੰਧ ਖ਼ਤਮ ਕਰਨ ਦੀ ਧਮਕੀ

Tuesday, Jun 24, 2025 - 04:09 PM (IST)

ਪਾਕਿਸਤਾਨ ''ਚ ਆਰਮੀ ਬੇਸ ਬਣਾਏਗਾ ਅਮਰੀਕਾ ! ਚੀਨ ਨੇ ਪਾਕਿ ਨੂੰ ਦਿੱਤੀ ਸਾਰੇ ਸਬੰਧ ਖ਼ਤਮ ਕਰਨ ਦੀ ਧਮਕੀ

ਇੰਟਰਨੈਸ਼ਨਲ ਡੈਸਕ- ਈਰਾਨ-ਇਜ਼ਰਾਈਲ ਜੰਗ ਵਿਚਾਲੇ ਅਮਰੀਕਾ ਦੇ ਈਰਾਨ 'ਚ ਪਰਮਾਣੂ ਟਿਕਾਣਿਆਂ 'ਤੇ ਹਮਲੇ ਮਗਰੋਂ ਸਥਿਤੀ ਹੋਰ ਗੰਭੀਰ ਬਣ ਗਈ। ਇਸ ਦੌਰਾਨ ਜਦੋਂ ਪਾਕਿਸਤਾਨ ਅਮਰੀਕਾ ਦੀ ਹਾਂ 'ਚ ਹਾਂ ਮਿਲਾਉਣ ਲੱਗਾ ਤਾਂ ਚੀਨ ਨੇ ਪਾਕਿਸਤਾਨ ਨੂੰ ਇਸ ਮੁੱਦੇ 'ਤੇ ਪਿੱਛੇ ਹਟਣ ਨੂੰ ਕਿਹਾ। 

ਦਰਅਸਲ ਇਸ ਜੰਗ ਤੇ ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ ਦੇ ਅਮਰੀਕਾ ਦੌਰੇ ਮਗਰੋਂ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਪਾਕਿਸਤਾਨ ਅਮਰੀਕਾ ਨਾਲ ਆਪਣੇ ਸਬੰਧ ਸੁਧਾਰਨ ਤੇ ਵਪਾਰ ਵਧਾਉਣ ਦੀਆਂ ਕੋਸ਼ਿਸ਼ਾਂ 'ਚ ਲੱਗਾ ਹੋਇਆ ਹੈ। ਇਸੇ ਦੌਰਾਨ ਇਹ ਵੀ ਖ਼ਬਰ ਸਾਹਮਣੇ ਆਈ ਸੀ ਕਿ ਅਮਰੀਕਾ ਪਾਕਿਸਤਾਨ 'ਚ ਆਪਣਾ ਫੌਜੀ ਟਿਕਾਣਾ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। 

ਇਹ ਵੀ ਪੜ੍ਹੋ- ਵੱਡੀ ਖ਼ਬਰ ; ਟੁੱਟ ਗਿਆ ਸੀਜ਼ਫਾਇਰ ! ਈਰਾਨ ਨੇ ਇਜ਼ਰਾਈਲ 'ਤੇ ਮੁੜ ਦਾਗੀਆਂ ਮਿਜ਼ਾਈਲਾਂ

ਇਨ੍ਹਾਂ ਚਰਚਾਵਾਂ ਵਿਚਾਲੇ ਚੀਨ ਨੇ ਪਾਕਿਸਤਾਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਨੇ ਅਮਰੀਕਾ ਨੂੰ ਆਪਣੀ ਜ਼ਮੀਨ 'ਤੇ ਫੌਜੀ ਬੇਸ ਬਣਾਉਣ ਦੀ ਇਜਾਜ਼ਤ ਦਿੱਤੀ ਤਾਂ ਉਹ ਪਾਕਿਸਤਾਨ ਨਾਲ ਸਾਰੇ ਵਪਾਰਕ ਸਬੰਧ ਤੋੜ ਦੇਵੇਗਾ। ਚੀਨ ਦੀ ਇਸ ਧਮਕੀ ਮਗਰੋਂ ਪਾਕਿਸਤਾਨ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ, ਕਿਉਂਕਿ ਉਹ ਦੋਵਾਂ ਸੁਪਰਪਾਵਰ ਦੇਸ਼ਾਂ ਨਾਲ ਆਪਣੇ ਸਬੰਧ ਚੰਗੇ ਰੱਖਣਾ ਚਾਹੁੰਦਾ ਹੈ ਤੇ ਜੇਕਰ ਅਮਰੀਕਾ ਨਾਲ ਸਬੰਧ ਸੁਧਾਰਨ ਪਿੱਛੋਂ ਉਸ ਦੇ ਚੀਨ ਨਾਲ ਸਬੰਧ ਖ਼ਰਾਬ ਹੋ ਜਾਣ ਤਾਂ ਇਕ ਵਾਰ ਫ਼ਿਰ ਉਸ ਦਾ ਇਕ ਹੱਥ ਖਾਲੀ ਰਹਿ ਜਾਵੇਗਾ।

ਇਹ ਵੀ ਪੜ੍ਹੋ- ਸੀਜ਼ਫਾਇਰ ਦੇ ਐਲਾਨ ਮਗਰੋਂ ਇਜ਼ਰਾਈਲੀ PM ਨੇਤਨਯਾਹੂ ਦਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News