ਅਮਰੀਕੀ ਗਠਬੰਧਨ ਫੌਜ ਨੇ ''ਅਮਾਕ'' ਦੇ ਸੰਸਥਾਪਕ ਨੂੰ ਉਤਾਰਿਆ ਮੌਤ ਦੇ ਘਾਟ
Thursday, Jun 01, 2017 - 11:34 AM (IST)

ਬੇਰੂਤ— ਅਮਰੀਕੀ ਅਗਵਾਈ ਵਾਲੀ ਗਠਬੰਧਨ ਫੌਜ ਨੇ ਪੂਰਬੀ ਸੀਰੀਆਈ ਸੂਬੇ ਡਾਰ-ਅਲ-ਜ਼ੋਰ 'ਚ ਹਵਾਈ ਹਮਲੇ ਕਰ ਕੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐੱਸ) ਨਾਲ ਸੰਬੰਧਿਤ ਸੰਵਾਦ ਕਮੇਟੀ 'ਅਮਾਕ' ਦੇ ਸੰਸਥਾਪਕ ਨੂੰ ਮਾਰ ਦਿੱਤਾ ਹੈ। ਸੰਵਾਦ ਕਮੇਟੀ 'ਅਮਾਕ' ਦੇ ਸੰਸਥਾਪਕ ਦੇ ਭਰਾ ਨੇ ਬੁੱਧਵਾਰ (31 ਮਈ) ਨੂੰ ਫੇਸਬੁੱਕ ਪੋਸਟ ਦੇ ਜਰੀਏ ਦੱਸਿਆ ਸੀ ਕਿ ਅਮਰੀਕੀ ਫੌਜ ਵੱਲੋਂ ਕੀਤੇ ਗਏ ਹਵਾਈ ਹਮਲੇ 'ਚ ਉਸ ਦਾ ਭਰਾ ਰਿਆਨ ਮੇਸ਼ਾਲ ਅਤੇ ਉਸ ਦੀ ਧੀ ਮਾਰੇ ਗਏ ਹਨ। ਹਮਲੇ ਦੌਰਾਨ ਦੋਵੇਂ ਅਲ-ਮਯਾਦਿਨ ਸ਼ਹਿਰ ਸਥਿਤ ਆਪਣੇ ਘਰ 'ਚ ਹੀ ਮੌਜੂਦ ਸਨ ਹਾਲਾਂਕਿ ਸੁਤੰਤਰ ਜਾਂਚ ਤੋਂ ਅਜੇ ਤੱਕ ਮੇਸ਼ਾਲ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਹੋ ਸਕੀ ਹੈ।