ਹੁਣ 5 ਮਿੰਟ ''ਚ ਮਿਲੇਗੀ ਕੋਰੋਨਾਵਾਇਰਸ ਟੈਸਟ ਦੀ ਰਿਪੋਰਟ, ਇਸ ਦੇਸ਼ ਨੇ ਬਣਾਈ ਨਵੀਂ ਕਿੱਟ

03/28/2020 2:56:20 PM

ਵਾਸ਼ਿੰਗਟਨ- ਅਮਰੀਕਾ ਦੀ ਇਕ ਪ੍ਰਯੋਗਸ਼ਾਲਾ ਨੇ ਕੋਰੋਨਾਵਾਇਰਸ ਦੀ ਇਕ ਅਜਿਹੀ ਟੈਸਟ ਕਿੱਟ ਬਣਾਈ ਹੈ, ਜੋ ਸਿਰਫ 5 ਮਿੰਟ ਵਿਚ ਦੱਸ ਸਕਦੀ ਹੈ ਕਿ ਵਿਅਕਤੀ ਵਾਇਰਸ ਨਾਲ ਇਨਫੈਕਟਡ ਹੈ ਜਾਂ ਨਹੀਂ। ਖਾਸ ਗੱਲ ਇਹ ਹੈ ਕਿ ਇਹ ਇੰਨੀ ਹਲਕੀ ਤੇ ਛੋਟੀ ਹੈ ਕਿ ਇਸ ਨੂੰ ਇਕ ਥਾਂ ਤੋਂ ਦੂਜੀ ਥਾਂ ਤੱਕ ਆਸਾਨੀ ਨਾਲ ਨਿਜਾਇਆ ਜਾ ਸਕਦਾ ਹੈ।

PunjabKesari

ਐਬਾਟ ਲੈਬਾਰਟ੍ਰੀਜ਼ ਨੇ ਇਕ ਬਿਆਨ ਵਿਚ ਕਿਹਾ ਕਿ ਅਮਰੀਕਾ ਨੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਜਲਦ ਤੋਂ ਜਲਦ ਅਗਲੇ ਹਫਤੇ ਤੱਕ ਸਿਹਤ ਦੇਖਭਾਲ ਅਧਿਕਾਰੀਆਂ ਨੂੰ ਇਸ ਨੂੰ ਮੁਹੱਈਆ ਕਰਵਾਉਣ ਦੇ ਲਈ ਇਸ ਨੂੰ ਐਮਰਜੰਸੀ ਵਿਚ ਮਨਜ਼ੂਰੀ ਦਿੱਤੀ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਅਣੂ ਸਬੰਧੀ ਤਕਨੀਕ 'ਤੇ ਆਧਾਰਿਤ ਇਸ ਜਾਂਚ ਵਿਚ, ਜੇਕਰ ਕੋਈ ਵਿਅਕਤੀ ਇਨਫੈਕਟਡ ਨਹੀਂ ਹੈ ਤਾਂ ਇਸ ਦਾ ਪਤਾ ਵੀ 13 ਮਿੰਟ ਵਿਚ ਲੱਗ ਜਾਵੇਗਾ। ਕੰਪਨੀ ਦੇ ਪ੍ਰਧਾਨ ਤੇ ਮੁੱਖ ਸੰਚਾਲਨ ਅਧਿਕਾਰੀ ਰਾਬਰਟ ਫੋਰਡ ਨੇ ਕਿਹਾ ਕਿ ਕੋਵਿਡ-19 ਗਲੋਬਲ ਮਹਾਮਾਰੀ ਨਾਲ ਵੱਖ-ਵੱਖ ਮੋਰਚੇ 'ਤੇ ਲੜਿਆ ਜਾਵੇਗਾ ਤੇ ਮਿੰਟਾਂ ਵਿਚ ਨਤੀਜੇ ਦੇਣ ਵਾਲੇ ਪੋਰਟਲ ਅਣੂ ਜਾਂਚ ਨਾਲ ਇਸ ਵਾਇਰਸ ਨਾਲ ਲੜਨ ਦੇ ਲਈ ਲੋੜੀਂਦਾ ਹੱਲ ਮਿਲੇਗਾ। ਫੋਰਡ ਨੇ ਕਿਹਾ ਕਿ ਜਾਂਚ ਕਿੱਟ ਸੂਖਮ ਹੋਣ ਦਾ ਮਤਲਬ ਹੈ ਕਿ ਇਸ ਨੂੰ ਉਹਨਾਂ ਹਸਪਤਾਲਾਂ ਦੇ ਬਾਹਰ ਲਗਾਇਆ ਜਾ ਸਕਦਾ ਹੈ ਕਿ ਜਿਥੇ ਕੋਵਿਡ-19 ਦੇ ਬਹੁਤ ਮਾਮਲੇ ਸਾਹਮਣੇ ਆਏ ਹਨ।

PunjabKesari

ਜ਼ਿਕਰਯੋਗ ਹੈ ਕਿ ਵਰਲਡ-ਓ-ਮੀਟਰ ਮੁਤਾਬਕ ਹੁਣ ਤੱਕ ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਦੇ ਤਕਰੀਬਨ 6 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਹਨਾਂ ਵਿਚੋਂ 27 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਹਾਲਾਂਕਿ 1,30,000 ਤੋਂ ਵਧੇਰੇ ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲਾਂ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। 


Baljit Singh

Content Editor

Related News