ਅਮਰੀਕਾ ਅਤੇ ਭਾਰਤ ਮਿਲ ਕੇ ਕੰਮ ਕਰਨ ਵਾਲੇ ਮਜ਼ਬੂਤ ​​ਦੇਸ਼ ਹਨ: ਐਂਟਨੀ ਬਲਿੰਕਨ

Wednesday, Nov 27, 2024 - 11:57 AM (IST)

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਅਮਰੀਕਾ ਅਤੇ ਭਾਰਤ ਮਿਲ ਕੇ ਕੰਮ ਕਰਨ ਵਾਲੇ ਮਜ਼ਬੂਤ ​​ਦੇਸ਼ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਇਟਲੀ ਦੇ ਫਿਊਜੀ 'ਚ ਜੀ-7 ਸਿਖ਼ਰ ਸੰਮੇਲਨ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਤੋਂ ਬਾਅਦ 'ਐਕਸ' 'ਤੇ ਇਕ ਪੋਸਟ 'ਚ ਇਹ ਗੱਲ ਕਹੀ। ਬਲਿੰਕਨ ਨੇ ਲਿਖਿਆ, “ਅਮਰੀਕਾ ਅਤੇ ਭਾਰਤ ਮਿਲ ਕੇ ਕੰਮ ਕਰਨ ਵਾਲੇ ਮਜ਼ਬੂਤ ​​ਦੇਸ਼ ਹਨ। ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਮੈਂ ਅੱਜ ਇਟਲੀ ਵਿੱਚ ਹੋਈ ਮੁਲਾਕਾਤ ਦੌਰਾਨ ਵਿਸ਼ਵ ਸੁਰੱਖਿਆ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਸਾਡੇ ਨਿਰੰਤਰ ਨਜ਼ਦੀਕੀ ਸਹਿਯੋਗ ਦੀ ਮਹੱਤਤਾ 'ਤੇ ਚਰਚਾ ਕੀਤੀ।"

ਇਹ ਵੀ ਪੜ੍ਹੋ: ਵੱਡੀ ਜੰਗ ਦੀਆਂ ਸੰਭਾਵਨਾਵਾਂ ਸਬੰਧੀ ਲੋਕਾਂ ਦੀ ਸੁਰੱਖਿਆ ਲਈ ਜਰਮਨੀ ਨੇ ਤਿਆਰ ਕੀਤਾ ‘ਬੰਕਰ ਪਲਾਨ’

ਉਨ੍ਹਾਂ ਨੇ ਮੁਲਾਕਾਤ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ। ਜੈਸ਼ੰਕਰ ਨੇ ਵੀ ਐਕਸ 'ਤੇ ਬੈਠਕ ਬਾਰੇ ਪੋਸਟ ਕਰਦਿਆ ਕਿਹਾ ਕਿ ਉਨ੍ਹਾਂ ਨੇ ਬਲਿੰਕਨ ਨਾਲ ਗਲੋਬਲ ਸਥਿਤੀ ਅਤੇ ਭਾਰਤ-ਅਮਰੀਕਾ ਸਾਂਝੇਦਾਰੀ ਬਾਰੇ ਚਰਚਾ ਕੀਤੀ, ਜੋ ਨਿਰੰਤਰ ਤਰੱਕੀ ਕਰ ਰਹੀ ਹੈ। ਬੈਠਕ ਤੋਂ ਬਾਅਦ, ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ, "ਅਮਰੀਕਾ ਵਿਸ਼ਵ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤ ਨਾਲ ਨਜ਼ਦੀਕੀ ਤਾਲਮੇਲ ਜਾਰੀ ਰੱਖਣਾ ਚਾਹੁੰਦਾ ਹੈ।" ਬੈਠਕ ਬਾਰੇ ਜਾਣਕਾਰੀ ਦਿੰਦਿਆਂ ਮਿਲਰ ਨੇ ਕਿਹਾ ਕਿ ਬਲਿੰਕਨ ਅਤੇ ਜੈਸ਼ੰਕਰ ਨੇ ਦੁਵੱਲੇ ਸਬੰਧਾਂ ਨੂੰ ਡੂੰਘਾ ਕਰਨ ਲਈ ਅਮਰੀਕਾ ਅਤੇ ਭਾਰਤ ਦੀ ਸਥਾਈ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਇਹ ਵੀ ਪੜ੍ਹੋ: ਬੰਗਲਾਦੇਸ਼ ’ਚ ਪ੍ਰਦਰਸ਼ਨਕਾਰੀ ਹਿੰਦੂਆਂ ’ਤੇ ਪੁਲਸ ਦਾ ਕਹਿਰ, ‘ਗ੍ਰੇਨੇਡ’ ਸੁੱਟੇ, ਸੜਕਾਂ ’ਤੇ ਮਚੀ ਹਾਹਾਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


cherry

Content Editor

Related News