ਸਾਨੂੰ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਦੀ ਕਾਹਲੀ ਨਹੀਂ : ਅਮਰੀਕਾ

Friday, Sep 10, 2021 - 10:00 AM (IST)

ਸਾਨੂੰ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਦੀ ਕਾਹਲੀ ਨਹੀਂ : ਅਮਰੀਕਾ

ਵਾਸ਼ਿੰਗਟਨ(ਭਾਸ਼ਾ)- ਅਮਰੀਕੀ ਰਾਸ਼ਟਰਪਤੀ ਦਫਤਰ ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕਾ ਨੂੰ ਅਫ਼ਗਾਨਿਸਤਾਨ ਵਿਚ ਨਵੀਂ ਅੰਤਰਿਮ ਸਰਕਾਰ ਨੂੰ ਮਾਨਤਾ ਦੇਣ ਦੀ ਕੋਈ ਕਾਹਲੀ ਨਹੀਂ ਹੈ ਅਤੇ ਉਹ ਆਪਣੇ ਨਾਗਰਿਕਾਂ ਨੂੰ ਸੰਕਟ ਪ੍ਰਭਾਵਿਤ ਦੇਸ਼ ’ਚੋਂ ਕੱਢਣ ਲਈ ਤਾਲਿਬਾਨ ਨਾਲ ਗੱਲਬਾਤ ਕਰ ਰਿਹਾ ਹੈ। ਤਾਲਿਬਾਨ ਵਿਦਰੋਹੀਆਂ ਨੇ ਅਗਸਤ ਦੇ ਮੱਧ ਵਿਚ ਅਫ਼ਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ ਅਤੇ ਪੱਛਮੀ ਦੇਸ਼ਾਂ ਦੇ ਸਮਰਥਨ ਵਾਲੀ ਪਿਛਲੀ ਚੁਣੀ ਹੋਈ ਲੀਡਰਸ਼ਿਪ ਨੂੰ ਬੇਦਖ਼ਲ ਕਰ ਦਿੱਤਾ। ਤਾਲਿਬਾਨ ਨੇ ਮੰਗਲਵਾਰ ਨੂੰ ਮੁੱਲਾ ਮੁਹੰਮਦ ਹਸਨ ਅਖੁੰਡ ਦੀ ਅਗਵਾਈ ਹੇਠ ਇਕ ਕਾਰਜਕਾਰੀ ਮੰਤਰੀ ਮੰਡਲ ਦਾ ਐਲਾਨ ਕੀਤਾ, ਜਿਸ ਵਿਚ ਮੁੱਖ ਭੂਮਿਕਾਵਾਂ ਕੱਟੜਪੰਥੀ ਇਸਲਾਮਿਕ ਸਮੂਹ ਦੇ ਉੱਚ ਪੱਧਰੀ ਮੈਂਬਰਾਂ ਵੱਲੋਂ ਸਾਂਝੀਆਂ ਕੀਤੀਆਂ ਦਾ ਰਹੀਆਂ ਹਨ। ਇਸ ਵਿਚ ਗ੍ਰਹਿ ਮੰਤਰੀ ਵਜੋਂ ਖ਼ਤਰਨਾਕ ਹੱਕਾਨੀ ਨੈੱਟਵਰਕ ਦਾ ਵਿਸ਼ੇਸ਼ ਤੌਰ 'ਤੇ ਨਾਮਜ਼ਦ ਵਿਸ਼ਵਵਿਆਪੀ ਅੱਤਵਾਦੀ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ: ਤਾਲਿਬਾਨ ਨੇ ਕੀਤਾ ਵਾਅਦਾ, ਸਰਕਾਰ ’ਚ ਔਰਤਾਂ ਨੂੰ ਵੀ ਕੀਤਾ ਜਾਵੇਗਾ ਸ਼ਾਮਲ

ਤਾਲਿਬਾਨ ਵੱਲੋਂ ਘੋਸ਼ਿਤ ਅੰਤਰਿਮ ਮੰਤਰੀ ਮੰਡਲ 'ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਕਾਬੁਲ ਵਿਚ ਨਵੀਂ ਸਰਕਾਰ ਨੂੰ ਮਾਨਤਾ ਦੇਣ ਦੀ ਕੋਈ ਜਲਦਬਾਜ਼ੀ ਵਿਚ ਨਹੀਂ ਹੈ। ਸਾਕੀ ਨੇ ਰੋਜ਼ਾਨਾ ਨਿਊਜ਼ ਕਾਨਫਰੰਸ ਵਿਚ ਕਿਹਾ, 'ਅਮਰੀਕੀ ਪ੍ਰਸ਼ਾਸਨ ਵਿਚ ਨਾ ਤਾਂ ਰਾਸ਼ਟਰਪਤੀ ਅਤੇ ਨਾ ਹੀ ਰਾਸ਼ਟਰੀ ਸੁਰੱਖਿਆ ਦਲ ਤੋਂ ਕੋਈ ਇਹ ਮੰਨੇਗਾ ਕਿ ਤਾਲਿਬਾਨ ਗਲੋਬਲ ਭਾਈਚਾਰੇ ਦਾ ਸਨਮਾਨਿਤ ਅਤੇ ਮਹੱਤਵਪੂਰਨ ਮੈਂਬਰ ਹੈ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਨਾਲ ਆਪਣੀ ਸਾਖ ਅਜਿਹੀ ਨਹੀਂ ਬਣਾਈ ਹੈ ਅਤੇ ਨਾ ਹੀ ਅਸੀਂ ਕਦੇ ਅਜਿਹਾ ਕਿਹਾ ਹੈ। ਇਹ ਕਾਰਜਕਾਰੀ ਮੰਤਰੀ ਮੰਡਲ ਹੈ, ਜਿਸ ਵਿਚ ਚਾਰ ਜੇਲ੍ਹ ਵਿਚ ਬੰਦ ਤਾਲਿਬਾਨ ਲੜਾਕੇ ਵੀ ਸ਼ਾਮਲ ਹਨ।' ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਉਸ ਨੂੰ ਮਾਨਤਾ ਨਹੀਂ ਦਿੱਤੀ ਹੈ। ਸਾਕੀ ਨੇ ਕਿਹਾ, 'ਅਸੀਂ ਇਹ ਨਹੀਂ ਕਿਹਾ ਹੈ ਕਿ ਅਸੀਂ ਇਸ ਨੂੰ ਮਾਨਤਾ ਦੇਵਾਂਗੇ ਅਤੇ ਨਾ ਹੀ ਸਾਨੂੰ ਇਸ ਨੂੰ ਮਾਨਤਾ ਦੀ ਕੋਈ ਜਲਦਬਾਜ਼ੀ ਹੈ। ਅਸੀਂ ਅਮਰੀਕੀ ਨਾਗਰਿਕਾਂ, ਕਾਨੂੰਨੀ ਸਥਾਈ ਨਿਵਾਸੀਆਂ, ਐੱਸ.ਆਈ.ਵੀ. ਬਿਨੈਕਾਰਾਂ ਨੂੰ ਅਫ਼ਗਾਨਿਸਤਾਨ ਤੋਂ ਕੱਢਣ ਲਈ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਾਂ, ਕਿਉਂਕਿ ਫਿਲਹਾਲ ਅਫ਼ਗਾਨਿਸਤਾਨ 'ਤੇ ਉਨ੍ਹਾਂ ਦਾ ਨਿਯੰਤਰਣ ਹੈ। ਸਾਨੂੰ ਉਨ੍ਹਾਂ ਨਾਲ ਗੱਲ ਕਰਨੀ ਹੋਵੇਗੀ।'.

ਇਹ ਵੀ ਪੜ੍ਹੋ: ਭਾਰਤ ਦੀ ਤਬਾਹੀ ਲਈ 200 ਪ੍ਰਮਾਣੂ ਬੰਬ, ਮਿਜ਼ਾਈਲਾਂ ਬਣਾਉਣ ’ਚ ਜੁਟਿਆ ਪਾਕਿਸਤਾਨ

ਸਾਕੀ ਨੇ ਕਿਹਾ, 'ਪਰ ਉਨ੍ਹਾਂ ਗੱਲ ਕਰਨਾ- ਅਜਿਹੇ ਵਿਚ ਉਨ੍ਹਾਂ ਦਾ ਨਵਾਂ ਕਾਰਜਕਾਰੀ ਮੰਤਰੀ ਹੱਕਾਨੀ ਨੈੱਟਵਰਕ ਦਾ ਅੱਤਵਾਦੀ ਹੈ। ਉਹ ਬੰਬ ਧਮਾਕੇ ਦੇ ਉਸ ਮਾਮਲੇ ਵਿਚ ਲੋੜੀਂਦਾ ਹੈ, ਜਿਸ ਵਿਚ 1 ਅਮਰੀਕੀ ਸਮੇਤ 6 ਲੋਕ ਮਾਰੇ ਗਏ ਸਨ। ਮੰਨਿਆ ਜਾਂਦਾ ਹੈ ਕਿ ਉਹ ਅਮਰੀਕੀ ਸੈਨਿਕਾਂ ਵਿਰੁੱਧ ਸਰਹੱਦ ਪਾਰ ਦੇ ਹਮਲਿਆਂ ਵਿਚ ਸ਼ਾਮਲ ਸੀ। ਉਸ ਉੱਤੇ 1 ਕਰੋੜ ਡਾਲਰ ਦਾ ਇਨਾਮ ਹੈ। ਤਾਂ ਫਿਰ ਅਸੀਂ ਗੱਲਬਾਤ ਕਿਉਂ ਕਰ ਰਹੇ ਹਾਂ?' ਤਾਲਿਬਾਨ ਦੀ ਕੱਟੜਪੰਥੀ ਅੰਤਰਿਮ ਸਰਕਾਰ ਵਿਚ ਅੰਤਰਰਾਸ਼ਟਰੀ ਮੰਤਰੀ ਵਜੋਂ ਵਿਸ਼ੇਸ਼ ਤੌਰ 'ਤੇ ਨਾਮਜ਼ਦ ਗਲੋਬਲ ਅੱਤਵਾਦੀ ਸਿਰਾਜੁਦੀਨ ਹੱਕਾਨੀ ਸ਼ਾਮਲ ਹੈ। ਉਨ੍ਹਾਂ ਦੁਹਰਾਇਆ ਕਿ ਕੌਮਾਂਤਰੀ ਭਾਈਚਾਰਾ ਦੇਖ ਰਿਹਾ ਹੈ। ਸਾਕੀ ਨੇ ਕਿਹਾ, 'ਅਮਰੀਕਾ ਦੇਖ ਰਿਹਾ ਹੈ ਕਿ ਕੀ ਉਹ ਉਥੋਂ ਨਿਕਲਣ ਦੇ ਇਛੁੱਕ ਲੋਕਾਂ ਨੂੰ ਦੇਸ਼ ਛੱਡਣ ਦੀ ਇਜਾਜ਼ਤ ਦੇ ਰਹੇ ਹਨ ਜਾਂ ਨਹੀਂ, ਉਹ ਔਰਤਾਂ ਨਾਲ ਕਿਵੇਂ ਪੇਸ਼ ਆ ਰਹੇ ਹਨ, ਉਹ ਕਿਵੇਂ ਵਿਵਹਾਰ ਕਰ ਰਹੇ ਹਨ ਅਤੇ ਕੰਮ ਕਰ ਰਹੇ ਹਨ ਅਤੇ ਇਸ ਲਈ ਅਸੀਂ ਮਾਨਤਾ ਦੇਣ ਦੀ ਕਾਹਲੀ ਵਿਚ ਨਹੀਂ ਹਾਂ।'

ਇਹ ਵੀ ਪੜ੍ਹੋ: ਹੱਥ ’ਚ ਲੈਪਟਾਪ ਅਤੇ ਕੋਲ ਰੱਖੀ AK-47, ਤਾਲਿਬਾਨ ਦੇ ਸੈਂਟਰਲ ਬੈਂਕ ਦੇ ਮੁਖੀ ਦੀ ਤਸਵੀਰ ਵਾਇਰਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News