ਅਮਰੀਕਾ ਨੇ ਚੀਨ ਦੇ CPC ਅਧਿਕਾਰੀਆਂ ''ਤੇ ਲਾਈ ਵੀਜ਼ਾ ਪਾਬੰਦੀ

Saturday, Jun 27, 2020 - 02:18 AM (IST)

ਅਮਰੀਕਾ ਨੇ ਚੀਨ ਦੇ CPC ਅਧਿਕਾਰੀਆਂ ''ਤੇ ਲਾਈ ਵੀਜ਼ਾ ਪਾਬੰਦੀ

ਵਾਸ਼ਿੰਗਟਨ - ਅਮਰੀਕਾ ਨੇ ਸ਼ੁੱਕਰਵਾਰ ਨੂੰ ਚੀਨ ਦੀ ਕਮਿਊਨਿਸਟ ਪਾਰਟੀ (ਸੀ. ਪੀ. ਸੀ.) ਦੇ ਅਧਿਕਾਰੀਆਂ 'ਤੇ ਵੀਜ਼ਾ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ। ਅਮਰੀਕਾ ਨੇ ਇਨਾਂ ਅਧਿਕਾਰੀਆਂ 'ਤੇ ਪਾਬੰਦੀ ਹਾਂਗਕਾਂਗ ਦੀ ਖੁਦਮੁਖਿਤਆਰੀ, ਮਨੁੱਖੀ ਅਧਿਕਾਰਾਂ ਅਤੇ ਮੌਲਿਕ ਆਜ਼ਾਦੀ ਨੂੰ ਘਟਾਉਣ ਕਾਰਨ ਲਾਈ ਹੈ। ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਇਸ ਕਦਮ ਦਾ ਐਲਾਨ ਕਰਦੇ ਹੋਏ ਆਖਿਆ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ ਨੂੰ ਲਾਗੂ ਕਰ ਰਹੇ ਹਨ।

ਪੋਂਪੀਓ ਨੇ ਅੱਗੇ ਆਖਿਆ ਕਿ ਅੱਜ ਮੈਂ ਸੀ. ਪੀ. ਸੀ. ਜੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ 'ਤੇ ਵੀਜ਼ਾ ਪਾਬੰਦੀਆਂ ਦਾ ਐਲਾਨ ਕਰਦਾ ਹਾਂ। ਇਨਾਂ ਦੇ ਬਾਰੇ ਵਿਚ ਮੰਨਿਆ ਗਿਆ ਹੈ ਕਿ ਇਨ੍ਹਾਂ ਨੇ 1984 ਚੀਨ-ਬਿ੍ਰਟੇਨ ਸੰਯੁਕਤ ਐਲਾਨ ਪੱਤਰ ਵਿਚ ਗਾਰੰਟੀ ਪ੍ਰਦਾਨ ਕੀਤੀ ਗਈ ਹਾਂਗਕਾਂਗ ਦੀ ਉੱਚ ਪੱਧਰ ਦੀ ਖੁਦਮੁਖਤਿਆਰੀ ਨੂੰ ਦਬਾਇਆ ਜਾਂ ਮਨੁੱਖੀ ਅਧਿਕਾਰੀਆਂ ਅਤੇ ਬੁਨਿਆਦੀ ਆਜ਼ਾਦੀ ਨੂੰ ਘਟਾਉਣ ਲਈ ਕੀਤਾ ਜਾਂ ਅਜਿਹਾ ਕਰਨ ਵਿਚ ਇਨ੍ਹਾਂ ਵਿਚ ਸ਼ਾਮਲ ਹੋਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੇ ਪਰਿਵਾਰ ਦੇ ਮੈਂਬਰ ਵੀ ਇਸ ਤਰ੍ਹਾਂ ਦੀ ਪਾਬੰਦੀ ਦਾ ਸਾਹਮਣਾ ਕਰ ਸਕਦੇ ਹਨ। ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਕੋਪ ਤੋਂ ਬਾਅਦ ਅਮਰੀਕਾ-ਚੀਨ ਸਬੰਧ ਖਰਾਬ ਹੋ ਗਏ ਹਨ। ਇਸ ਮਹਾਮਾਰੀ ਦੀ ਸ਼ੁਰੂਆਤ ਚੀਨ ਤੋਂ ਹੋਈ ਸੀ ਅਤੇ ਅਮਰੀਕਾ ਇਸ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ।


author

Khushdeep Jassi

Content Editor

Related News