ਟਰੰਪ ਦੇ ਆਖਣ ''ਤੇ ਅਮਰੀਕੀ ਇਮੀਗ੍ਰੇਸ਼ਨ ਡਾਇਰੈਕਟਰ ਨੇ ਦਿੱਤਾ ਅਸਤੀਫਾ

Saturday, May 25, 2019 - 09:45 PM (IST)

ਟਰੰਪ ਦੇ ਆਖਣ ''ਤੇ ਅਮਰੀਕੀ ਇਮੀਗ੍ਰੇਸ਼ਨ ਡਾਇਰੈਕਟਰ ਨੇ ਦਿੱਤਾ ਅਸਤੀਫਾ

ਵਾਸ਼ਿੰਗਟਨ - ਯੂ. ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਡਾਇਰੈਕਟਰ ਲੀ ਫ੍ਰਾਂਸੀਸ ਸਿਸਨਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਿਸਨਾ ਹੋਮਲੈਂਡ ਸਕਿਊਰਿਟੀ ਡਿਪਾਰਟਮੈਂਟ 'ਚ ਇਕੱਲੇ ਅਜਿਹੇ ਅਧਿਕਾਰੀ ਹਨ, ਜਿਨ੍ਹਾਂ ਨੇ ਰਾਸ਼ਟਰਪਤੀ ਦੇ ਆਖਣ 'ਤੇ ਸ਼ੁੱਕਰਵਾਰ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਇਸ ਡਿਪਾਰਟਮੈਂਟ ਦਾ ਹੁਣ ਇਕ ਕੰਮ ਰਹਿ ਗਿਆ ਹੈ ਕਿ ਉਹ ਗ੍ਰੀਨ ਕਾਰਡ ਅਤੇ ਸਰਕਾਰ ਤੋਂ ਮਿਲਣ ਵਾਲੇ ਫਾਇਦਿਆਂ ਨੂੰ ਕਿਵੇਂ ਰੋਕਣ। ਇਸ ਤੋਂ ਪਹਿਲਾਂ ਡਿਪਾਰਟਮੈਂਟ ਦੀ ਜਨਰਲ ਸਕੱਤਰ ਕ੍ਰਿਸਟੀਨ ਨੀਲਸਨ ਨੂੰ ਅਸਤੀਫਾ ਦੇਣਾ ਪਿਆ ਸੀ। ਸਿਸਨਾ 1 ਜੂਨ ਨੂੰ ਡਿਪਾਰਟਮੈਂਟ ਨੂੰ ਅਲਵਿਦਾ ਕਹਿਣਗੇ। ਵ੍ਹਾਈਟ ਹਾਊਸ ਤੋਂ ਆ ਰਹੀਆਂ ਖਬਰਾਂ ਮੁਤਾਬਕ ਵਰਜ਼ੀਨੀਆ ਦੇ ਸਾਬਕਾ ਅਟਾਰਨੀ ਜਨਰਲ ਕੇਨ ਕੱਚੇਨੇਲੀ ਨੂੰ ਡਾਇਰੈਕਟਰ ਬਣਾਏ ਜਾਣ ਦੀ ਉਮੀਦ ਹੈ।


author

Khushdeep Jassi

Content Editor

Related News