ਟਰੰਪ ਨੂੰ ਝਟਕਾ, ਅਮਰੀਕੀ ਸਦਨ 'ਚ ਯਾਤਰਾ ਪਾਬੰਦੀ ਖ਼ਿਲਾਫ ਬਿੱਲ ਪਾਸ

Thursday, Jul 23, 2020 - 04:55 PM (IST)

ਟਰੰਪ ਨੂੰ ਝਟਕਾ, ਅਮਰੀਕੀ ਸਦਨ 'ਚ ਯਾਤਰਾ ਪਾਬੰਦੀ ਖ਼ਿਲਾਫ ਬਿੱਲ ਪਾਸ

ਵਾਸ਼ਿੰਗਟਨ (ਭਾਸ਼ਾ) : ਅਮਰੀਕੀ ਪ੍ਰਤੀਨਿੱਧੀ ਸਭਾ ਨੇ ਟਰੰਪ ਪ੍ਰਸ਼ਾਸਨ ਦੇ ਮੁਸਲਮਾਨ ਬਹੁਲ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਵਿਚ ਪ੍ਰਵੇਸ਼ 'ਤੇ ਪਾਬੰਦੀ ਲਗਾਉਣ ਵਾਲੇ ਹੁਕਮ ਨੂੰ ਰੱਦ ਕਰਣ ਵਾਲਾ ਬਿੱਲ ਬੁੱਧਵਾਰ ਨੂੰ ਪਾਸ ਕਰ ਦਿੱਤਾ ਜੋ ਮੁਸਲਮਾਨ ਅਮਰੀਕੀਆਂ ਅਤੇ ਮਨੁੱਖੀਅਧਿਕਾਰ ਸਮੂਹਾਂ ਲਈ ਇਕ ਸੰਕੇਤਕ ਜਿੱਤ ਹੈ।

ਇਹ ਵੀ ਪੜ੍ਹੋ : ਮਾਹਰਾਂ ਦਾ ਦਾਅਵਾ: ਕੋਰੋਨਾ ਵਾਇਰਸ ਦੇ ਬਚਾਅ ਲਈ ਮਦਦਗਾਰ ਹੈ ਇਹ ਵਿਟਾਮਿਨ

ਡੈਮੋਕਰੇਟ ਦੇ ਨਿਯੰਤਰਣ ਵਾਲੇ ਸਦਨ ਵਿਚ 183 ਦੇ ਮੁਕਾਬਲੇ 233 ਵੋਟਾਂ ਨਾਲ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ। ਹਾਲਾਂਕਿ ਰਿਪਬਲਿਕਨ ਦੇ ਨਿਯੰਤਰਣ ਵਾਲੀ ਸੈਨੇਟ ਵਿਚ ਇਸ ਬਿੱਲ ਦੇ ਪਾਸ ਹੋਣ ਦੀ ਸੰਭਾਵਨਾ ਨਹੀਂ ਹੈ। ਬਿੱਲ ਦੇ ਸਮਰਥਨ ਵਿਚ ਕੰਮ ਕਰ ਰਹੇ ਸਮੂਹਾਂ ਵਿਚੋਂ ਇਕ ਮੁਸਲਮਾਨ ਐਡਵੋਕੇਟਸ ਦੀ ਕਾਰਜਕਾਰੀ ਨਿਰਦੇਸ਼ਕ ਫਰਹਾਨਾ ਖੇੜਾ ਨੇ ਕਿਹਾ, 'ਇਹ ਮੁਸਲਮਾਨਾਂ ਲਈ ਇਤਿਹਾਸਿਕ ਪਲ ਹੈ।'

ਇਹ ਵੀ ਪੜ੍ਹੋ : ਅਗਸਤ ਤੱਕ 5000 ਭਾਰਤੀਆਂ 'ਤੇ ਹੋਵੇਗੀ ਕੋਰੋਨਾ ਵੈਕਸੀਨ ਦੀ ਅਜ਼ਮਾਇਸ਼

ਵ੍ਹਾਈਟ ਹਾਊਸ ਨੇ ਮਾਰਚ ਵਿਚ ਇਸ ਬਿੱਲ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਯਾਤਰਾ ਪਾਬੰਦੀ ਨਾ ਲਗਾਉਣ ਨਾਲ 'ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚੇਗਾ' ਅਤੇ ਇਹ ਪਾਬੰਦੀ ਕੋਵਿਡ-19 ਨੂੰ ਫੈਲਣ ਤੋਂ ਰੋਕਣ ਦੀਆਂ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਵਿਚ ਅਹਿਮ ਸਾਬਤ ਹੋਇਆ ਹੈ। ਵੋਟਿੰਗ ਤੋਂ ਪਹਿਲਾਂ ਡੈਮੋਕਰੇਟਸ ਨੇ ਇਸ ਬਿੱਲ ਨੂੰ ਮੁਸਲਮਾਨਾਂ ਖ਼ਿਲਾਫ ਪੱਖਪਾਤਪੂਰਣ ਦੱਸਿਆ ਜਿਨ੍ਹਾਂ ਦੇ ਦੇਸ਼ ਵਿਚ ਪ੍ਰਵੇਸ਼ 'ਤੇ ਟਰੰਪ ਨੇ ਪਾਬੰਦੀ ਲਗਾ ਦਿੱਤਾ ਸੀ। ਇਸ ਯਾਤਰਾ ਪਾਬੰਦੀ ਵਿਚ 5 ਮੁਸਲਮਾਨ ਬਹੁਲ ਦੇਸ਼ਾਂ ਈਰਾਨ, ਸੋਮਾਲੀਆ, ਯਮਨ, ਸੀਰੀਆ ਅਤੇ ਲੀਬੀਆ 'ਤੇ ਪਾਬੰਦੀਆਂ ਲਗਾਈ ਗਈਆਂ ਸਨ। ਬਾਅਦ ਵਿਚ ਉੱਤਰੀ ਕੋਰੀਆ ਅਤੇ ਵੈਨਜੁਏਲਾ ਸਰਕਾਰ ਦੇ ਕੁੱਝ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਵੀ ਪਾਬੰਦੀ ਲਗਾਈ ਗਈ ਸੀ।

ਇਹ ਵੀ ਪੜ੍ਹੋ : ਰਿਸ਼ਤੇ ਹੋਏ ਸ਼ਰਮਸਾਰ: ਪੁੱਤਰ ਨਾਲ ਵਿਆਹ ਤੋਂ ਇਨਕਾਰ ਕਰਨ 'ਤੇ ਚਾਚੇ ਨੇ ਭਤੀਜੀ ਨੂੰ ਜਿੰਦਾ ਸਾੜਿਆ


author

cherry

Content Editor

Related News