ਵੱਡੀ ਮੁਸੀਬਤ ’ਚ ਫੇਸਬੁੱਕ, ਅਮਰੀਕਾ ਦੇ 48 ਰਾਜਾਂ ਨੇ ਮਿਲ ਕੇ ਕੀਤਾ ਮੁਕੱਦਮਾ, ਜਾਣੋ ਕੀ ਹੈ ਪੂਰਾ ਮਾਮਲਾ
Thursday, Dec 10, 2020 - 12:24 PM (IST)
ਵਾਸ਼ਿੰਗਟਨ– ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਸਾਈਟ ਫੇਸਬੁੱਕ ਹਮੇਸ਼ਾ ਕਿਸੇ-ਨਾ-ਕਿਸੇ ਵਿਵਾਦ ’ਚ ਰਹਿੰਦੀ ਹੈ। ਕਦੇ ਡਾਟਾ ਲੀਕ ਹੁੰਦਾ ਹੈ ਤਾਂ ਕਦੇ ਕਿਸੇ ਰਾਜਨੀਤਿਕ ਪਾਰਟੀ ਨੂੰ ਸੁਪੋਰਟ ਕਰਨ ਦਾ ਦੋਸ਼ ਲਗਦਾ ਹੈ। ਹੁਣ ਅਮਰੀਕਾ ਦੀ ਸਰਕਾਰ ਅਤੇ 48 ਰਾਜਾਂ ਨੇ ਫੇਸਬੁੱਕ ਖ਼ਿਲਾਫ਼ ਇਕੱਠੇ ਮਿਲ ਕੇ ਮੁਕੱਦਮਾ ਦਾਇਰ ਕੀਤਾ ਹੈ, ਜਿਸ ਵਿਚ ਸੋਸ਼ਲ ਮੀਡੀਆ ਦੀ ਇਸ ਦਿੱਗਜ ਕੰਪਨੀ ’ਤੇ ਏਕਾਧਿਕਾਰ ਬਣਾਉਣ ਅਤੇ ਛੋਟੇ ਮੁਕਾਬਲੇਬਾਜ਼ਾਂ ਨੂੰ ਕੁਚਲਣ ਲਈ ਬਾਜ਼ਾਰ ਦੀ ਤਾਕਤ ਦੀ ਦੁਰਵਰਤੋਂ ਦਾ ਦੋਸ਼ ਲਗਾਇਆ ਗਿਆ ਹੈ। ਇਸ ਤੋਂ ਬਾਅਦ ਸੰਘੀ ਵਪਾਰ ਕਮਿਸ਼ਨ (ਐੱਫ.ਟੀ.ਸੀ.) ਅਤੇ 48 ਰਾਜਾਂ ਦੇ ਅਟਾਰਨੀ ਜਨਰਲਾਂ ਨੇ ਬੁੱਧਵਾਰ ਨੂੰ ਕੰਪਨੀ ’ਤੇ ਮੁਕੱਦਮੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਫੇਸਬੁੱਕ ਦੇ ਸ਼ੇਅਰਾਂ ’ਚ ਤੇਜ਼ ਗਿਰਾਵਟ ਹੋਈ।
ਇਹ ਵੀ ਪੜ੍ਹੋ– ਸਮਾਰਟਫੋਨ ਨਾਲ ਸਿਰਫ਼ 30 ਮਿੰਟਾਂ ’ਚ ਹੋਵੇਗੀ ਕੋਵਿਡ-19 ਦੀ ਸਹੀ ਜਾਂਚ
ਨਿਊਯਾਰਕ ਦੀ ਅਟਾਰਨੀ ਜਨਰਲ ਲੇਟਿਟਿਆ ਜੇਮਸ ਦੀ ਅਗਵਾਈ ਵਾਲੇ ਦੋ-ਪੱਖੀ ਗਠਬੰਧਨ ਨੇ ਦੋਸ਼ ਲਗਾਇਆ ਕਿ ਫੇਸਬੁੱਕ ਨੇ ਆਪਣੇ ਏਕਾਧਿਕਾਰ ਨੂੰ ਬਣਾਈ ਰੱਖਣ ਲਈ ਇਕ ਵਿਵਸਥਿਤ ਰਣਨੀਤੀ ਬਣਾਈ ਹੈ। ਇਸ ਵਿਚ 2012 ’ਚ ਕਰੀਬੀ ਮੁਕਾਬਲੇਬਾਜ਼ ਇੰਸਟਾਗ੍ਰਾਮ ਦਾ ਐਕਵਾਇਰ, 2014 ’ਚ ਮੋਬਾਇਲ ਮੈਸੇਜਿੰਗ ਐਪ ਵਟਸਐਪ ਦਾ ਐਕਵਾਇਰ ਅਤੇ ਸਾਫਟਵੇਅਰ ਡਿਵੈਰਪਰਾਂ ’ਤੇ ਵਿਸ਼ਵਾਸ ਵਿਰੋਧੀ ਸ਼ਰਤਾਂ ਲਗਾਉਣਾ ਸ਼ਾਮਲ ਹੈ।
ਇਹ ਵੀ ਪੜ੍ਹੋ– ਇਸ ਸਾਲ ਭਾਰਤ ’ਚ ਲਾਂਚ ਹੋਏ ਇਹ 5G ਸਮਾਰਟਫੋਨ, ਖ਼ਰੀਦਣ ਲਈ ਵੇਖੋ ਪੂਰੀ ਲਿਸਟ
ਸੰਘੀ ਸ਼ਿਕਾਇਤ ਮੁਤਾਬਕ, ਫੇਸਬੁੱਕ ਦੇ ਇਸ ਵਿਵਹਾਰ ਨਾਲ ਮੁਕਾਬਲੇਬਾਜ਼ੀ ਨੂੰ ਨੁਕਸਾਨ ਪਹੁੰਚਾਇਆ, ਉਪਭੋਗਤਾਵਾਂ ਲਈ ਸੋਸ਼ਲ ਨੈੱਟਵਰਕਿੰਗ ਦੇ ਸੀਮਿਤ ਆਪਸ਼ਨ ਰਹਿ ਗਏ ਅਤੇ ਵਿਗਿਆਪਨਦਾਤਾਵਾਂ ਦਾ ਲਾਭ ਨਹੀਂ ਮਿਲਿਆ। ਫੇਸਬੁੱਕ ਦੀ ਉਪ-ਪ੍ਰਧਾਨ ਅਤੇ ਜਨਰਲ ਕਾਊਂਸਲ ਜੈਨੀਫਰ ਨਿਊਸਟੇਡ ਨੇ ਮੁਕੱਦਮੇ ਦਾ ਵਿਰੋਧ ਕਰਦੇ ਹੋਏ ਇਸ ਨੂੰ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਦੱਸਿਆ ਹੈ।
ਨੋਟ: ਫੇਸਬੁੱਕ ਖ਼ਿਲਾਫ਼ ਹੋਏ ਇਸ ਮੁਕੱਦਮੇ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦੱਸੋ