ਕੋਵਿਡ-19 ਦੇ ਟੀਕੇ 'ਤੇ 2.1 ਅਰਬ ਡਾਲਰ ਹੋਰ ਖ਼ਰਚ ਕਰੇਗਾ ਅਮਰੀਕਾ

08/01/2020 3:50:06 PM

ਲੰਡਨ (ਭਾਸ਼ਾ) : ਦਵਾਈ ਕੰਪਨੀ ਗਲੈਕਸੋਸਮਿਥਕਲਾਈਨ ਅਤੇ ਸਨੋਫੀ ਪੈਸਟਰ ਨੇ ਅਮਰੀਕਾ ਨੂੰ ਕੋਵਿਡ-19 ਦੇ 10 ਕਰੋੜ ਪ੍ਰਯੋਗਾਤਮਕ ਟੀਕਿਆਂ ਦੀ ਸਪਲਾਈ ਦੀ ਘੋਸ਼ਣਾ ਕੀਤੀ ਹੈ। ਅਮਰੀਕੀ ਸਰਕਾਰ ਇਸ ਦੇ ਲਈ ਕਰੀਬ 2.1 ਅਰਬ ਡਾਲਰ ਦੀ ਰਾਸ਼ੀ ਖ਼ਰਚ ਕਰੇਗੀ। ਉਹ ਇਸ ਉਮੀਦ ਵਿਚ ਇਹ ਖ਼ਰਚ ਕਰੇਗੀ ਕਿ ਇਸ ਤੋਂ ਕੁੱਝ ਫ਼ਾਇਦਾ ਹੋਵੇਗਾ।

ਕੰਪਨੀਆਂ ਨੇ ਇਕ ਬਿਆਨ ਵਿਚ ਕਿਹਾ ਕਿ ਅਮਰੀਕਾ 2.1 ਅਰਬ ਡਾਲਰ ਦਾ ਭੁਗਤਾਨ ਕਰੇਗਾ ਤਾਂ ਕਿ ਕੋਵਿਡ-19 ਦੇ ਸੰਭਾਵਿਕ ਟੀਕੇ ਦਾ ਮੈਡੀਕਲ ਪ੍ਰੀਖਣ, ਨਿਰਮਾਣ ਅਤੇ ਸਪਲਾਈ ਦੇ ਪੱਧਰ ਨੂੰ ਵਧਾਇਆ ਜਾ ਸਕੇ। ਇਸ ਰਾਸ਼ੀ ਦਾ ਇਕ ਵੱਡਾ ਹਿੱਸਾ ਸਨੋਫੀ ਕੋਲ ਜਾਵੇਗਾ। ਅਮਰੀਕਾ ਦੇ ਸਿਹਤ ਮੰਤਰੀ ਏਲੈਕਸ ਏਜਰ ਨੇ ਇਕ ਬਿਆਨ ਵਿਚ ਕਿਹਾ ਆਪਰੇਸ਼ਨ ਵਾਰਪ ਸਪੀਡ ਤਹਿਤ ਟੀਕਿਆਂ ਦਾ ਪੋਰਟਫੋਲੀਓ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਸਾਲ ਦੇ ਅੰਤ ਤੱਕ ਸਾਡੇ ਕੋਲ ਜਲਦ ਤੋਂ ਜਲਦ ਘੱਟ ਤੋਂ ਘੱਟ ਇਕ ਸੁਰੱਖਿਅਤ ਟੀਕਾ ਉਪਲੱਬਧ ਹੋਵੇ।

ਆਪਰੇਸ਼ਨ ਵਾਰਪ ਸਪੀਡ ਤਹਿਤ ਅਮਰੀਕਾ ਕੋਲ ਲੰਬੇ ਸਮੇਂ ਲਈ 50 ਕਰੋੜ ਟੀਕਿਆਂ ਦੀ ਵਾਧੂ ਸਪਲਾਈ ਹਾਸਲ ਕਰਣ ਦਾ ਬਦਲ ਵੀ ਹੈ। ਇਸ ਤੋਂ ਪਹਿਲਾਂ ਬ੍ਰਿਟੀਸ਼ ਸਰਕਾਰ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਕੋਰੋਨਾ ਵਾਇਰਸ ਦੇ ਸੰਭਾਵਿਕ ਟੀਕੇ ਦੀਆਂ 6 ਕਰੋੜ ਖੁਰਾਕਾਂ ਲਈ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ। ਇਸ ਦੀ ਸਪਲਾਈ ਅਗਲੇ ਸਾਲ ਦੀ ਪਹਿਲੀ ਛਮਾਹੀ ਤੋਂ ਸ਼ੁਰੂ ਕੀਤੀ ਜਾਣੀ ਹੈ। ਬ੍ਰਿਟੇਨ ਦੀ ਗਲੈਕਸੋਸਮਿਥਕਲਾਈਨ ਅਤੇ ਫ਼ਰਾਂਸ ਦੀ ਸਨੋਫੀ ਦੇ ਟੀਕੇ ਮੌਜੂਦਾ ਡੀ.ਐਨ.ਏ. ਆਧਾਰਿਤ ਟੈਕਨਾਲੋਜੀ 'ਤੇ ਵਿਕਸਿਤ ਕੀਤੇ ਗਏ ਹਨ। ਸਨੋਫੀ ਇਸ ਟੈਕਨਾਲੋਜੀ ਦੀ ਵਰਤੋਂ ਆਪਣੇ ਮੌਸਮੀ ਫਲੂ ਦੇ ਟੀਕੇ ਦੇ ਨਿਰਮਾਣ ਵਿਚ ਕਰਦੀ ਹੈ।


cherry

Content Editor

Related News