ਸੀਰੀਆ ''ਚ ISIS ਦੇ ਪਾਕਿਸਤਾਨੀ ਅੱਤਵਾਦੀਆਂ ਦੀ ਜਾਂਚ ਕਰੇਗਾ ਅਮਰੀਕਾ, ਇਮਰਾਨ ਖਾਨ ਦੀ ਵਧੇਗੀ ਚਿੰਤਾ

08/29/2020 1:16:25 PM

ਵਾਸ਼ਿੰਗਟਨ: ਅਮਰੀਕੀ ਸਰਕਾਰ ਸੀਰੀਆ ਵਿਚ ਸਰਗਰਮ ਪਾਕਿਸਤਾਨੀ ਅੱਤਵਾਦੀਆਂ ਦੀ ਭੂਮਿਕਾ ਦੀ ਜਾਂਚ ਕਰਣ ਜਾ ਰਹੀ ਹੈ। ਅਮਰੀਕਾ ਦੇ ਇਸ ਐਲਾਨ ਨਾਲ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ ਕਾਫ਼ੀ ਵੱਧ ਸਕਦੀਆਂ ਹਨ, ਜਿਨ੍ਹਾਂ ਨੇ ਹਾਲ ਹੀ ਵਿਚ ਐੱਫ.ਏ.ਟੀ.ਐੱਫ. ਦੀ ਗ੍ਰੇ ਲਿਸਟ ਤੋਂ ਬਚਣ ਲਈ 2 ਬੇਹੱਦ ਅਹਿਮ ਬਿੱਲਾਂ ਨੂੰ ਸੰਸਦ ਵਿਚ ਪਾਸ ਕਰਾਇਆ ਹੈ। ਖਾਨ ਚੀਨ ਦੀ ਮਦਦ ਨਾਲ ਪਾਕਿਸਤਾਨ ਨੂੰ ਐੱਫ.ਏ.ਟੀ.ਐੱਫ. ਦੀ ਗ੍ਰੇ ਲਿਸਟ ਵਿਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।

ਹਿੰਦੁਸ‍ਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਅਮਰੀਕਾ ਸਮਰਥਿਤ ਅਤੇ ਕੁਰਦ ਸੀਰੀਆਈ ਡੈਮੋਕਰੇਟਿਕ ਫੋਰਸ ਨੇ 29 ਪਾਕਿਸ‍ਤਾਨੀ ਅੱਤਵਾਦੀਆਂ ਦੇ ਨਾਵਾਂ ਦੀ ਲਿਸ‍ਟ ਸਾਂਝੀ ਕੀਤੀ ਹੈ। ਇਹ ਲੋਕ ਉਨ੍ਹਾਂ ਦੇ ਕਬਜ਼ੇ ਵਿਚ ਹਨ। ਆਈ.ਐੱਸ.ਆਈ.ਐੱਸ. ਨੇ ਇਰਾਕ ਅਤੇ ਸੀਰੀਆ ਵਿਚ ਪਿਛਲੇ ਕੁੱਝ ਸਾਲਾਂ ਵਿਚ ਜੰਮ ਕੇ ਕਤ‍ਲੇਆਮ ਕੀਤਾ ਹੈ। ਇਨ੍ਹਾਂ ਵਿਚੋਂ 4 ਪਾਕਿਸ‍ਤਾਨੀ ਅਜਿਹੇ ਹਨ ਜਿਨ੍ਹਾਂ ਨੇ ਤੁਰਕੀ ਅਤੇ ਸੂਡਾਨ ਦੀ ਨਾਗਰਿਕਤਾ ਹਾਸਲ ਕਰ ਲਈ ਹੈ।

ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ 29 ਪਾਕਿਸ‍ਤਾਨੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਵਿਚ 9 ਔਰਤਾਂ ਵੀ ਹਨ। ਇਕ ਅੱਤਵਾਦ ਨਿਰੋਧਕ ਅਧਿਕਾਰੀ ਨੇ ਕਿਹਾ, 'ਅਮਰੀਕੀ ਸੁਰੱਖਿਆ ਬਲ ਪਾਕਿਸ‍ਤਾਨੀ ਨਾਗਰਿਕਾਂ ਤੋਂ ਪੁੱਛਗਿੱਛ ਕਰ ਰਹੇ ਹਨ। ਉਹ ਇਹ ਵੀ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਨ੍ਹਾਂ ਅੱਤਵਾਦੀਆਂ ਨੂੰ ਆਈ.ਐੱਸ. ਵਿਚ ਸੀਰੀਆ ਕਿਸ ਨੇ ਭੇਜਿਆ? ਉਨ੍ਹਾਂ ਦੇ ਪਿਛਲੇ ਅੱਤਵਾਦੀ ਸਮੂਹਾਂ ਜਿਵੇਂ ਅਲ-ਕਾਇਦਾ ਅਤੇ ਹੋਰ ਪਾਕਿਸ‍ਤਾਨੀ ਅੱਤਵਾਦੀਆਂ ਦੇ ਬਾਰੇ ਵਿਚ ਵੀ ਅਮਰੀਕੀ ਪਤਾ ਲਗਾ ਰਹੇ ਹਨ।'


cherry

Content Editor

Related News