ਵਿਦੇਸ਼ੀ ਵਿਦਿਆਰਥੀਆਂ 'ਤੇ ਸਖਤੀ ਦੀ ਤਿਆਰੀ 'ਚ ਅਮਰੀਕਾ, ਲੱਗ ਸਕਦੀ ਹੈ ਇਹ ਪਾਬੰਦੀ

11/22/2019 2:45:39 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੀ ਇਕ ਨਵੀਂ ਯੋਜਨਾ ਭਾਰਤੀ ਵਿਦਿਆਰਥੀਆਂ ਲਈ ਚਿੰਤਾ ਦਾ ਕਾਰਨ ਬਣ ਸਕਦੀ ਹੈ। ਅਸਲ ਵਿਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਐੱਚ-1ਬੀ ਵੀਜ਼ਾ ਨੂੰ ਲੈ ਕੇ ਖਿੱਚੋਤਾਨ ਚੱਲੀ ਆ ਰਹੀ ਹੈ। ਇਸ ਦੇ ਬਾਅਦ ਹੁਣ ਟਰੰਪ ਪ੍ਰਸ਼ਾਸਨ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਬਣੇ ਆਪਸ਼ਨਲ ਪ੍ਰੈਕਟੀਕਲ ਟਰੇਨਿੰਗ (OPT) ਪ੍ਰੋਗਰਾਮ ਨੂੰ ਲੈ ਕੇ ਅਗਲੇ ਸਾਲ ਤੋਂ ਨਿਯਮ ਸਖਤ ਕਰਨ ਦੀ ਤਿਆਰੀ ਕਰ ਲਈ ਹੈ। ਇਹ ਪ੍ਰੋਗਰਾਮ ਇਨ੍ਹਾਂ ਵਿਦਿਆਰਥੀਆਂ ਨੂੰ ਸਾਇੰਸ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਮੈਥਸ (STEM) ਵਿਚ ਆਪਣੀ ਡਿਗਰੀ ਪੂਰੀ ਕਰਨ ਦੇ ਬਾਅਦ ਅਮਰੀਕਾ ਵਿਚ ਹੀ ਕੰਮ ਕਰਨ ਦਾ ਮੌਕਾ ਦਿੰਦਾ ਹੈ। ਇਸ ਵਿਚ ਵਿਦਿਆਰਥੀ ਓ.ਪੀ.ਟੀ. ਦੇ ਤਹਿਤ ਦੋ ਸਾਲ ਦੇ ਐਕਸਟੈਨਸ਼ਨ ਲਈ ਅਪਲਾਈ ਕਰ ਸਕਦੇ ਹਨ ਅਤੇ ਇਸ ਵਿਚ ਉਨ੍ਹਾਂ ਨੂੰ ਤਿੰਨ ਸਾਲ ਦਾ ਤਜ਼ਰਬਾ ਮਿਲਦਾ ਹੈ।

PunjabKesari

ਫਿਲਹਾਲ ਘੜੀ ਦਾ ਪੈਂਡੂਲਮ ਐਂਟੀ-ਇਮੀਗ੍ਰੇਸ਼ਨ ਗਰੁੱਪਜ਼ ਵੱਲ ਝੁੱਕਦਾ ਨਜ਼ਰ ਆ ਰਿਹਾ ਹੈ। ਜੋ ਇਹ ਕਹਿੰਦਾ ਹੈ ਕਿ ਓ.ਪੀ.ਟੀ. ਵਿਦਿਆਰਥੀ ਸਸਤੀ ਲੇਬਰ ਦੇ ਕੇ ਅਮਰੀਕੀ ਨੌਕਰੀਆਂ ਲੈਂਦੇ ਹਨ। ਅਮਰੀਕੀ ਸਰਕਾਰ ਦੇ ਹਾਲ ਹੀ ਵਿਚ ਆਏ ਏਜੰਡੇ ਵਿਚ ਕਿਹਾ ਗਿਆ ਹੈ,''ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੌਨ ਇਮੀਗ੍ਰੈਂਟ ਸਟੂਡੈਂਟਜ਼ ਜੋ M ਅਤੇ F ਵੀਜ਼ਾ 'ਤੇ ਆਉਂਦੇ ਹਨ ਉਨ੍ਹਾਂ ਲਈ ਉਪਲਬਧ ਪ੍ਰੈਕਟੀਕਲ ਟਰੇਨਿੰਗ ਆਪਸ਼ਨਜ਼ ਅਤੇ ਵਰਤਮਾਨ ਨਿਯਮਾਂ ਵਿਚ ਸੋਧ ਕਰੇਗਾ।''

F ਵੀਜ਼ਾ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਕਿਸੇ ਡਿਗਰੀ ਦੇ ਲਈ ਕੰਮ ਕਰਦੇ ਹੋਏ ਅਕਾਦਮਿਕ ਟਰੇਨਿੰਗ ਲੈਂਦੇ ਹਨ, ਉੱਥੇ M ਵੀਜ਼ਾ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਵੋਕੇਸ਼ਨਲ ਟਰੇਨਿੰਗ ਸਟੂਡੈਂਟਜ਼ ਹੁੰਦੇ ਹਨ। ਓ.ਪੀ.ਟੀ. ਦੀ ਗਵਰਨਿੰਗ ਏਜੰਸੀ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੇ ਮੁਤਾਬਕ,''ਆਉਣ ਵਾਲਾ ਪ੍ਰਸਤਾਵ ਜਿਸ ਦੀ ਪਬਲੀਕੇਸ਼ਨ ਦੀ ਤਰੀਕ ਅਗਸਤ 2020 ਹੈ, ਉਸ ਵਿਚ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਵਰਤਮਾਨ ਵਿਚ ਉਪਲਬਧ ਓ.ਪੀ.ਟੀ. 'ਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਹੈ।'' ਵਿਭਾਗ ਦਾ ਫਾਲ ਏਜੰਡਾ ਜ਼ਿਆਦਾ ਜਾਣਕਾਰੀ ਨਹੀਂ ਦਿੰਦਾ ਪਰ ਬਦਲੇ ਨਿਯਮਾਂ ਦੇ ਤਹਿਤ ਓ.ਪੀ.ਟੀ. ਦੀ ਮਨਜ਼ੂਰੀ 'ਤੇ ਸਖਤ ਸ਼ਰਤਾਂ ਲੱਗਣਗੀਆਂ। ਇਕ ਸਿੱਖਿਆ ਮਾਹਰ ਦਾ ਕਹਿਣਾ ਹੈ ਕਿ ਫਿਲਹਾਲ ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਓ.ਪੀ.ਟੀ. ਨੂੰ ਕਿੰਨਾ ਬਦਲਿਆ ਜਾਵੇਗਾ।


Vandana

Content Editor

Related News