ਅਮਰੀਕਾ ਦੀ ਮੇਥਾਡੋਨ ਕਲੀਨਿਕ ''ਚ ਗੋਲੀਬਾਰੀ, 2 ਦੀ ਮੌਤ

07/15/2019 11:07:15 PM

ਬਾਲਟੀਮੋਰ - ਅਮਰੀਕਾ ਦੇ ਬਾਲਟੀਮੋਰ 'ਚ ਇਕ ਮੇਥਾਡੋਨ ਕਲੀਨਿਕ 'ਚ ਹੋਈ ਗੋਲੀਬਾਰੀ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਪੁਲਸ ਅਧਿਕਾਰੀ ਅਤੇ ਇਕ ਮਹਿਲਾ ਜ਼ਖਣੀ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਬਾਲਟੀਮੋਰ ਪੁਲਸ ਕਮਿਸ਼ਨਰ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਪੁਲਸ ਸਾਰਜੇਂਟ ਦੀ ਸਥਿਤੀ ਸਥਿਰ ਹੈ ਅਤੇ ਉਨ੍ਹਾਂ ਦੀ ਸਰਜਰੀ ਹੋਈ ਹੈ।

ਹੈਰੀਸਨ ਨੇ ਦੱਸਿਆ ਕਿ ਸਾਰਜੈਂਟ 'ਤੇ ਗੋਲੀਬਾਰੀ ਕਰਨ ਵਾਲਾ ਸ਼ੱਕੀ ਮਾਰਿਆ ਗਿਆ ਅਤੇ ਨਾਲ ਹੀ ਕਲੀਨਿਕ ਦੇ ਅੰਦਰ ਹੋਰ ਇਕ ਹੋਰ ਵਿਅਕਤੀ ਵੀ ਮ੍ਰਿਤਕ ਮਿਲਿਆ ਹੈ। ਕਲੀਨਿਕ ਦੇ ਅੰਦਰ ਗੋਲੀਬਾਰੀ 'ਚ ਇਕ ਮਹਿਲਾ ਜ਼ਖਮੀ ਹੋ ਗਈ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਸਵੇਰੇ 7 ਵਜੇ ਤੋਂ ਬਾਅਦ ਹੋਈ। ਉਨ੍ਹਾਂ ਦੱਸਿਆ ਕਿ ਅਧਿਕਾਰੀ ਵੱਲੋਂ ਪਾਏ ਗਏ ਬਾਡੀ ਕੈਮਰਿਆਂ 'ਚ ਇਸ ਘਟਨਾ ਦੀ ਵੀਡੀਓ ਕੈਦ ਕਰ ਲਈ ਗਈ। ਚਮਸ਼ਦੀਦ ਗਵਾਹਾਂ ਨੇ 'ਦਿ ਬਾਲਟੀਮੋਰ ਸਨ' ਨੂੰ ਦੱਸਿਆ ਕਿ ਬੰਦੂਕ ਦੇ ਨਾਲ ਇਕ ਵਿਅਕਤੀ ਕਲੀਨਿਕ 'ਚ ਦਾਖਲ ਹੋਇਆ ਅਤੇ ਉਸ ਨੇ ਮੇਥਾਡੋਨ ਦਵਾਈ ਦੀ ਮੰਗ ਕੀਤੀ।


Khushdeep Jassi

Content Editor

Related News