ਜਲਵਾਯੂ ਸੰਕਟ ਨਾਲ ਨਜਿੱਠਣ ''ਚ ਚੀਨ ਮਹੱਤਵਪੂਰਨ : ਜਾਨ ਕੈਰੀ
Thursday, Sep 02, 2021 - 10:07 PM (IST)
ਬੀਜਿੰਗ-ਗਲੋਬਲ ਤਾਪਮਾਨ 'ਚ ਵਾਧੇ ਨੂੰ ਰੋਕਣ 'ਚ ਸਹਿਯੋਗ ਲਈ ਚੀਨ ਨੂੰ ਕਾਰਬਨ ਨਿਕਾਸ 'ਚ ਕਮੀ ਲਿਆਉਣ ਦੀ ਕੋਸ਼ਿਸ਼ ਕਰਨ ਦੀ ਲੋੜ ਹੈ। ਇਹ ਗੱਲ ਅਮਰੀਕਾ ਦੇ ਜਲਵਾਯੂ ਦੂਤ ਜਾਨ ਕੈਰੀ ਨੇ ਵੀਰਵਾਰ ਨੂੰ ਕਹੀ। ਵਿਦੇਸ਼ ਵਿਭਾਗ ਨੇ ਦੱਸਿਆ ਕਿ ਕੈਰੀ ਨੇ ਚੀਨ ਦੇ ਉਪ ਪ੍ਰਧਾਨ ਮੰਤਰੀ ਹਾਨ ਝਿੰਗ ਨਾਲ ਇਕ ਡਿਜੀਟਲ ਮੀਟਿੰਗ 'ਚ ਕਿਹਾ ਕਿ ਚੀਨ ਦੇ 'ਪੂਰੀ ਤਰ੍ਹਾਂ ਜੁੜਨ ਅਤੇ ਵਚਨਬੱਧਤਾ' ਦੇ ਬਿਨਾਂ ਦੁਨੀਆ ਜਲਵਾਯੂ ਸੰਕਟ ਦਾ ਹੱਲ ਨਹੀਂ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਚੀਨ ਦੁਨੀਆ 'ਚ ਗ੍ਰੀਨ ਹਾਊਸ ਗੈਸ ਦਾ ਸਭ ਤੋਂ ਵੱਡਾ ਨਿਕਾਸ ਹੈ ਜੋ ਕਰੀਬ 27 ਫੀਸਦੀ ਗ੍ਰੀਨ ਹਾਊਸ ਦਾ ਨਿਕਾਸ ਕਰਦਾ ਹੈ।
ਇਹ ਵੀ ਪੜ੍ਹੋ : ਨਿਊਯਾਰਕ 'ਚ ਤੂਫ਼ਾਨ 'ਇਡਾ' ਨੇ ਮਚਾਈ ਤਬਾਹੀ, 9 ਲੋਕਾਂ ਦੀ ਮੌਤ
ਇਸ ਤੋਂ ਬਾਅਦ ਅਮਰੀਕਾ ਦਾ ਨੰਬਰ ਆਉਂਦਾ ਹੈ। ਕੈਰੀ ਗੱਲਬਾਤ ਲਈ ਚੀਨ ਦੇ ਤਾਨਜਿੰਗ ਸ਼ਹਿਰ 'ਚ ਹੈ। ਉਹ ਕੋਸ਼ਿਸ਼ ਕਰ ਰਹੇ ਹਨ ਕਿ ਤਾਪਮਾਨ 'ਚ ਵਾਧਾ 1.5 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਨਾ ਹੋਵੇ। ਸਕਾਟਲੈਂਡ ਦੇ ਗਲਾਸਗੋ ਸ਼ਹਿਰ 'ਚ ਨਵੰਬਰ 'ਚ ਹੋਣ ਵਾਲੇ ਸੰਯੁਕਤ ਰਾਸ਼ਟਰ ਦੇ ਸੰਮੇਲਨ ਕੋਪ-26 'ਚ ਗਲੋਬਲ ਪੱਧਰ 'ਤੇ ਕਾਰਬਨ ਨਿਕਾਸ 'ਚ ਕਮੀ ਲਿਆਉਣ 'ਤੇ ਚਰਚਾ ਹੋਵੇਗੀ। ਵਿਦੇਸ਼ ਵਿਭਾਗ ਨੇ ਇਕ ਬਿਆਨ 'ਚ ਕਿਹਾ ਕਿ 'ਦੂਤ ਕੈਰੀ ਨੇ ਇਸ ਮਹੱਤਵੂਪਨ ਦਹਾਕੇ 'ਚ ਦੁਨੀਆ ਦੇ ਦੇਸ਼ਾਂ ਵੱਲੋਂ ਗੰਭੀਰ ਜਲਵਾਯੂ ਕਾਰਵਾਈਆਂ ਅਤੇ ਗਲੋਬਲ ਜਲਵਾਯੂ ਅਭਿਲਾਸ਼ਾ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : ਅਫਗਾਨ ਮਹਿਲਾਵਾਂ ਨੇ ਮਹਿਲਾ ਅਧਿਕਾਰਾਂ ਦੀ ਰੱਖਿਆ ਲਈ ਕੀਤਾ ਪ੍ਰਦਰਸ਼ਨ
ਸ਼ਿਨਹੂਆ ਨੇ ਦੱਸਿਆ ਕਿ ਹਾਨ ਨੇ ਕੈਰੀ ਨੂੰ ਕਿਹਾ ਕਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ 'ਚ ਚੀਨ ਨੇ 'ਵੱਡੀ ਕੋਸ਼ਿਸ਼' ਕੀਤੀ ਹੈ ਅਤੇ ਇਸ ਦੇ 'ਜ਼ਿਕਰਯੋਗ ਨਤੀਜੇ' ਹਾਸਲ ਹੋਏ ਹਨ। ਸ਼ਿਨਹੂਆ ਨੇ ਹਾਨ ਦੇ ਹਵਾਲੇ ਤੋਂ ਦੱਸਿਆ ਕਿ ਚੀਨ ਨੇ ਉਮੀਦ ਜਤਾਈ ਹੈ ਕਿ ਅਮਰੀਕੀ ਪੱਖ ਵੀ ਜਲਵਾਯੂ ਪਰਿਵਰਤ ਨਾਲ ਸੰਯੁਕਤ ਤੌਰ ਨਾਲ ਨਜਿੱਠਣ 'ਚ ਅਨੁਕੂਲ ਮਾਹੌਲ ਬਣਾਵੇਗਾ। ਚੀਨ ਪਹੁੰਚਣ ਤੋਂ ਪਹਿਲਾਂ ਕੈਰੀ ਮੰਗਲਵਾਰ ਨੂੰ ਜਾਪਾਨੀ ਅਧਿਕਾਰੀਆਂ ਨਾਲ ਜਲਵਾਯੂ ਮੁੱਦਿਆਂ 'ਤੇ ਚਰਚਾ ਲਈ ਮੰਗਲਵਾਰ ਨੂੰ ਜਾਪਾਨ 'ਚ ਰੁਕੇ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।