ਅਮਰੀਕੀ ਦੂਤਘਰ ਸੇਵਾਵਾਂ ਵਿਚ ਵਧੀ,ਏਜੰਟਾਂ ਦੀ ਘੁੱਸਪੈਠ, ਪ੍ਰਵਾਸੀ ਭਾਰਤੀ ਰਹਿਣ ਚੌਕਸ

Saturday, Aug 10, 2024 - 04:10 PM (IST)

ਨਿਊਯਾਰਕ - ਅਮਰੀਕਾ ਵਿਚ ਭਾਰਤੀ ਭਾਈਚਾਰੇ ਤੋਂ ਦੂਤਘਰ ਦੀਆਂ ਸੇਵਾਵਾਂ ਅਤੇ ਸਰਗਰਮੀਆਂ ਲਈ ਠੱਗੀ ਕਰਨ ਅਤੇ ਬੇਈਮਾਨ ਤੱਤਾਂ ਰਾਹੀਂ ਵੱਧ ਰਕਮ ਮੰਗਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਕਰ ਕੇ ਭਾਰਤੀ ਮਿਸ਼ਨ ਨੇ ਅਜਿਹੇ ਏਜੰਟਾਂ ਖਿਲਾਫ਼ ਚਿਤਾਵਨੀ ਜਾਰੀ ਕੀਤੀ ਹੈ। ਨਿਊਯਾਰਕ ਸਥਿਤ ਭਾਰਤੀ ਵਾਣਿਜ ਦੂਤਘਰ ਨੇ ਪ੍ਰਵਾਸੀ ਭਾਰਤੀਆਂ ਲਈ ਵੀਜ਼ਾ, ਪਾਸਪੋਰਟ ਜਾਂ ਹੋਰ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਕਈ ਉਪਾਅ ਬਾਰੇ ਜਾਣਕਾਰੀ ਦਿੱਤੀ ਹੈ। 

ਨਿਊਯਾਰਕ ਵਪਾਰਰ ਦੂਤਘਰ ਕਨੇਟਿਕਟ, ਮੇਨ, ਮੈਸਾਚੂਸੇਟਸ, ਨਿਊ ਹੈਮਪਸ਼ਾਇਰ, ਨਿਊ ਜਰਸੀ, ਨਿਊਯਾਰਕ, ਓਹਾਇਓ, ਪੈਂਸਿਲਵੇਨੀਆ, ਰੋਡ ਆਇਲੈਂਡ ਅਤੇ ਵਰਮੋਂਟ ਦੇ ਪੂਰਬੀ-ਉੱਤਰੀ ਸੂਬਿਆਂ 'ਚ ਸੇਵਾਵਾਂ ਪ੍ਰਦਾਨ ਕਰਦਾ ਹੈ। ਮਹਾਵਾਣਿਜ ਦੂਤ ਬਿਨੈ ਪ੍ਰਧਾਨ ਨੇ ਕਿਹਾ ਕਿ ਮਹੀਨੇ ਵਿਚ ਦੋ ਵਾਰ ਲੱਗਣ ਵਾਲੇ ਓਪਨ ਹਾਊਸ ਵਿਚ ਅਰਜ਼ੀਕਰਤਾ ਸਿੱਧਾ ਕਾਂਸੁਲਰ ਸਮੱਸਿਆ ਉਤੇ ਅਧਿਕਾਰੀਆਂ ਨਾਲ ਮਿਲ ਸਕਦੇ ਹਨ। ਟ੍ਰੈਵਲ ਏਜੰਟਾਂ ਨੇ ਇਮਰਜੈਂਸੀ ਸਰਟੀਫਿਕੇਟ ਦੇਣ ਲਈ 450 ਡਾਲਰ ਮੰਗੇ ਹਨ, ਜਦਕਿ ਇਸ ਲਈ ਸਿਰਫ 17 ਡਾਲਰ ਲੱਗਦੇ ਹਨ। ਕਈ ਵਾਰ ਟ੍ਰੈਵਲ ਏਜੰਟ ਬਿਨਾਂ ਦੱਸੇ ਅਰਜ਼ੀਕਰਤਾ ਦੇ ਵੱਡੇ ਦਸਤਾਵੇਜ਼ ਜਮ੍ਹਾਂ ਕਰਵਾ ਦਿੰਦੇ ਹਨ।

ਇਸ ਨਾਲ ਨਾ ਸਿਰਫ ਬੇਲੋੜੀ ਦੇਰੀ ਹੁੰਦੀ ਹੈ ਸਗੋਂ ਭਾਰਤੀ ਨਿਯਮ ਤੋੜਨ ਕਰਕੇ ਅਰਜ਼ੀਕਰਤਾ ਕਾਨੂੰਨੀ ਮੁਸੀਬਤ ਵਿਚ ਪੈ ਜਾਂਦੇ ਹਨ। ਬਿਨੈ ਪ੍ਰਧਾਨ ਨੇ ਕਿਹਾ ਕਿ ਕਈ ਮਾਮਲੇ ਸਾਡੇ ਧਿਆਨ ਵਿਚ ਹਨ ਜਿੱਥੇ ਵੱਖ-ਵੱਖ ਟ੍ਰੈਵਲ ਏਜੰਟਾਂ ਨੇ ਲੋਕਾਂ ਦੇ ਭਰੋਸੇ ਦਾ ਗਲਤ ਲਾਭ ਉਠਾਇਆ ਹੈ। ਉਹ ਸੇਵਾਵਾਂ ਪ੍ਰਦਾਨ ਕਰਨ ਦੇ ਨਾਮ 'ਤੇ ਵੱਧ ਰਕਮ ਮੰਗ ਰਹੇ ਹਨ। ਅਜਿਹੇ ਬੇਈਮਾਨ ਤੱਤਾਂ ਨੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (OCI), ਵੀਜ਼ਾ, ਪਾਸਪੋਰਟ ਅਤੇ ਇਮਰਜੈਂਸੀ ਸਰਟੀਫਿਕੇਟ ਵਰਗੀਆਂ ਦੂਤਾਵਾਸ ਸੇਵਾਵਾਂ ਵਿੱਚ ਮਦਦ ਦੇ ਬਦਲੇ ਵਿਚ ਅਰਜ਼ੀਕਰਤਾ ਤੋਂ ਵੱਡੀ ਰਕਮ ਮੰਗੀ ਹੈ।


DILSHER

Content Editor

Related News