ਅਮਰੀਕੀ ਚੋਣਾਂ : ਗਾਇਕ ਟੇਲਰ ਸਵਿਫਟ ਨੇ ਹੈਰਿਸ ਨੂੰ ਦਿੱਤਾ ਸਮਰਥਨ

Wednesday, Sep 11, 2024 - 12:24 PM (IST)

ਅਮਰੀਕੀ ਚੋਣਾਂ : ਗਾਇਕ ਟੇਲਰ ਸਵਿਫਟ ਨੇ ਹੈਰਿਸ ਨੂੰ ਦਿੱਤਾ ਸਮਰਥਨ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਵਿਚਾਲੇ ਮੰਗਲਵਾਰ ਰਾਤ ਨੂੰ ਬਹਿਸ ਖਤਮ ਹੋਣ ਤੋਂ ਬਾਅਦ ਮਸ਼ਹੂਰ ਗਾਇਕਾ ਟੇਲਰ ਸਵਿਫਟ ਨੇ ਹੈਰਿਸ ਦਾ ਸਮਰਥਨ ਕੀਤਾ। ਸਵਿਫਟ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਇੰਸਟਾਗ੍ਰਾਮ' 'ਤੇ ਇਕ ਪੋਸਟ ’ਚ ਕਿਹਾ, "ਮੈਨੂੰ ਲੱਗਦਾ ਹੈ ਕਿ ਉਹ ਇਕ ਦ੍ਰਿੜ ਅਤੇ ਪ੍ਰਤਿਭਾਸ਼ਾਲੀ ਨੇਤਾ ਹਨ ਅਤੇ ਮੇਰਾ ਮੰਨਣਾ ਹੈ ਕਿ ਜੇਕਰ ਅਸੀਂ ਅਰਾਜਕਤਾ ਦੀ ਬਜਾਏ ਸ਼ਾਂਤੀ ਨਾਲ ਅਗਵਾਈ ਕਰ ਸਕਦੇ ਹਾਂ ਤਾਂ ਅਸੀਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ।" ਉਸ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ ’ਚ ਉਸ ਨਾਲ ਇਕ ਬਿੱਲੀ ਵੀ ਹੈ। ਸਵਿਫਟ ਨੇ ਫੋਟੋ 'ਤੇ ਲਿਖਿਆ, ''ਚਾਈਲਡਲੇਸ ਕੈਟ ਲੇਡੀ''। ਦਰਅਸਲ ਇਹ ਟਿੱਪਣੀ, ਡੋਨਾਲਡ ਟਰੰਪ ਦੇ ਚੁਣੇ ਹੋਏ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੇ.ਡੀ. ਵੈਨਸ ਨੇ ਕੀਤੀ ਹੈ।

ਪੜ੍ਹੋ ਇਹ ਖ਼ਬਰ-ਕਮਲਾ ਹੈਰਿਸ ਜਾਂ ਟਰੰਪ! ਕੌਣ ਬਣੇਗਾ ਅਮਰੀਕਾ ਦਾ ਰਾਸ਼ਟਰਪਤੀ, ਜੋਤਿਸ਼ੀ ਨੇ ਕਰ 'ਤੇ ਖੁਲਾਸੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Sunaina

Content Editor

Related News