ਅਮਰੀਕਾ : ਕੁੱਤੇ ਨੇ ਲਿਖਾਈ ਆਪਣੀ ਗੁੰਮਸ਼ੁਦਗੀ ਦੀ ਰਿਪੋਰਟ, ਪੁਲਸ ਵਾਲੇ ਹੋਏ ਹੈਰਾਨ

Wednesday, Feb 26, 2020 - 10:28 PM (IST)

ਅਮਰੀਕਾ : ਕੁੱਤੇ ਨੇ ਲਿਖਾਈ ਆਪਣੀ ਗੁੰਮਸ਼ੁਦਗੀ ਦੀ ਰਿਪੋਰਟ, ਪੁਲਸ ਵਾਲੇ ਹੋਏ ਹੈਰਾਨ

ਵਾਸ਼ਿੰਗਟਨ - ਕੁੱਤਿਆਂ ਦਾ ਆਈ. ਕਿਊ. ਲੈਵਲ 'ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ। ਜ਼ਿਕਰਯੋਗ ਹੈ ਕਿ ਸਮਝਦਾਰੀ ਵਿਚ ਉਹ ਇਨਸਾਨਾਂ ਤੋਂ ਵੀ ਅੱਗੇ ਦੀ ਹੁੰਦੀ ਹੈ। ਇਸੇ ਤਰ੍ਹਾਂ ਦਾ ਇਕ ਕਿੱਸਾ ਅਮਰੀਕਾ ਦੇ ਟੈਕਸਾਸ ਸ਼ਹਿਰ ਵਿਚ ਸਾਹਮਣੇ ਆਇਆ ਹੈ, ਜਿਸ ਵਿਚ ਇਕ ਕੁੱਤੇ ਨੇ ਇਹ ਦੱਸ ਦਿੱਤਾ ਕਿ ਸਮਝਦਾਰੀ ਵਿਚ ਉਹ ਕਿਸੇ ਤੋਂ ਘੱਟ ਨਹੀਂ ਹੈ।

PunjabKesari

ਕੀ ਹੈ ਮਾਮਲਾ
ਅਮਰੀਕਾ ਦੇ ਟੈਕਸਾਸ ਸ਼ਹਿਰ ਵਿਚ ਚੀਕੂ ਨਾਂ ਦੇ ਇਕ ਕੁੱਤੇ ਨਾ ਆਪਣੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਣ ਲਈ ਓਡੇਸਾ ਪੁਲਸ ਵਿਭਾਗ ਵਿਚ ਪਹੁੰਚ ਗਿਆ। ਉਸ ਨੇ ਪੁਲਸ ਸਟੇਸ਼ਨ ਪਹੁੰਚ ਕੇ ਆਪਣੇ ਦੋਵੇਂ ਪੈਰ ਅੱਗੇ ਕੀਤੇ। ਉਸ ਨੇ ਉਥੇ ਮੌਜੂਦ ਸਾਰਜੇਂਟ ਰਸਟੀ ਮਾਰਟਿਨ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣਾ ਘਰ ਭੁੱਲ ਗਿਆ ਹੈ। ਜਿਸ ਤੋਂ ਬਾਅਦ ਪੁਲਸ ਨੇ ਉਸ ਦੇ ਘਰ ਦਾ ਪਤਾ ਲੱਭਣ ਵਿਚ ਲੱਗ ਗਈ। ਪੁਲਸ ਨੇ ਐਨੀਮਲ ਕੰਟਰੋਲ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਅੰਤਰਾਲ ਵਿਚ ਕੁੱਤੇ ਦੇ ਨਾਲ ਖੂਬ ਮਸਤੀ ਕੀਤੀ।

ਐਨੀਮਲ ਕੰਟਰੋਲ ਕੋਲ ਲਿਖਾਈ ਰਿਪੋਰਟ
ਚੀਕੂ ਨਾਂ ਦਾ ਜਰਮਨ ਸ਼ੈਫਰਡ ਦੀ ਰਿਪੋਰਟ ਪਹਿਲਾਂ ਤੋਂ ਹੀ ਉਸ ਦੇ ਮਾਲਕ ਨੇ ਐਨੀਮਲ ਕੰਟਰੋਲ ਰੂਮ ਵਿਚ ਲਿਖਾ ਰੱਖੀ ਸੀ। ਐਨੀਮਲ ਕੰਟਰੋਲ ਨੇ ਇਹ ਜਾਣਕਾਰੀ ਨੂੰ ਦਿੱਤੀ ਅਤੇ ਫਿਰ ਪੁਲਸ ਨੇ ਕੁੱਤੇ ਨੂੰ ਉਸ ਦੇ ਮਾਲਕ ਨਾਲ ਮਿਲਾਇਆ।


author

Khushdeep Jassi

Content Editor

Related News