ਭਾਰਤ ''ਚ ਧਾਰਮਿਕ ਆਜ਼ਾਦੀ ''ਤੇ ਉੱਚ ਅਮਰੀਕੀ ਡਿਪਲੋਮੈਟ ਨੇ ਕੀਤੀ ਦਲਾਈ ਲਾਮਾ ਨਾਲ ਮੁਲਾਕਾਤ

Tuesday, Oct 29, 2019 - 04:25 AM (IST)

ਭਾਰਤ ''ਚ ਧਾਰਮਿਕ ਆਜ਼ਾਦੀ ''ਤੇ ਉੱਚ ਅਮਰੀਕੀ ਡਿਪਲੋਮੈਟ ਨੇ ਕੀਤੀ ਦਲਾਈ ਲਾਮਾ ਨਾਲ ਮੁਲਾਕਾਤ

ਵਾਸ਼ਿੰਗਟਨ - ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਵਿਸ਼ੇ 'ਤੇ ਟਰੰਪ ਪ੍ਰਸ਼ਾਸਨ ਦਾ ਇਕ ਪ੍ਰਮੁੱਖ ਵਿਅਕਤੀ ਭਾਰਤ ਦੇ ਦੌਰੇ 'ਤੇ ਹੈ ਅਤੇ ਸੋਮਵਾਰ ਨੂੰ ਉਸ ਨੇ ਧਰਮਸ਼ਾਲਾ 'ਚ ਤਿੱਬਤੀ ਅਧਿਆਤਮਕ ਗੁਰੂ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ। ਅਮਰੀਕੀ ਵਿਦੇਸ਼ ਮੰਤਰਾਲੇ ਮੁਤਾਬਕ ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਲਈ ਉੱਚ ਰਾਜਦੂਤ ਸੈਮ ਬ੍ਰਾਊਨਬੈਕ ਨੇ 28 ਅਕਤੂਬਰ ਨੂੰ ਧਰਮਸ਼ਾਲਾ ਤੋਂ ਆਪਣਾ ਦੌਰਾ ਸ਼ੁਰੂ ਕੀਤਾ, ਜਿਥੇ ਉਨ੍ਹਾਂ ਨੇ ਪ੍ਰਦਰਸ਼ਨ ਕਲਾ ਦੇ ਤਿੱਬਤੀ ਸੰਸਥਾਨ ਦੀ 60ਵੀਂ ਵਰ੍ਹੇਗੰਢ ਦੇ ਮੌਕੇ 'ਤੇ ਦਲਾਈ ਲਾਮਾ ਦੇ ਨਾਲ ਮੰਚ ਸਾਂਝਾ ਕਰਦੇ ਹੋਏ ਆਪਣੇ ਵਿਚਾਰ ਰੱਖੇ।

PunjabKesari

ਬ੍ਰਾਊਨਬੈਕ ਨੇ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ ਅਤੇ 84 ਸਾਲਾ ਧਾਰਮਿਕ ਗੁਰੂ ਨਾਲ ਵਿਸ਼ਵ ਭਰ ਦੇ ਤਿੱਬਤੀ ਬੌਧਾਂ ਲਈ ਧਾਰਮਿਕ ਸੁਤੰਤਰਤਾ ਨੂੰ ਸੁਧਾਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਉੱਚ ਅਮਰੀਕੀ ਡਿਪਲੋਮੈਟ ਨੇ ਟਵੀਟ ਕੀਤਾ ਕਿ ਭਾਰਤ 'ਚ ਦਲਾਈ ਲਾਮਾ ਨਾਲ ਮੇਰੀ ਮੁਲਾਕਾਤ ਤੋਂ ਬਾਅਦ ਮੈਂ ਬਹੁਤ ਪ੍ਰੇਰਿਤ ਮਹਿਸੂਸ ਕਰ ਰਿਹਾ ਹਾਂ। ਉਹ ਨਫਰਤ, ਵੰਡ ਨਾਲ ਨਜਿੱਠਣ ਲਈ ਧਾਰਮਿਕ ਸੁਤੰਤਰਤਾ ਦੀ ਤਾਕਤ ਦੇ ਜਿਉਂਦੇ ਜਾਗਦੇ ਗਵਾਹ ਹਨ। ਮੈਂ ਖੁਦ ਵੀ ਤਿੱਬਤੀ ਸਮੇਤ ਸਾਰਿਆਂ ਲਈ ਧਾਰਮਿਕ ਸੁਤੰਤਰਤਾ ਨੂੰ ਲੈ ਕੇ ਅਤੇ ਮਿਹਨਤ ਕਰਨ ਲਈ ਦ੍ਰਿੜ ਹਾਂ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਧਰਮਸ਼ਾਲਾ ਤੋਂ ਬ੍ਰਾਊਨਬੈਕ 29 ਅਕਤੂਬਰ ਨੂੰ ਨਵੀਂ ਦਿੱਲੀ ਜਾਣਗੇ ਅਤੇ ਭਾਰਤ-ਅਮਰੀਕਾ ਸਹਿਯੋਗ ਅਤੇ ਸਾਂਝਾ ਗਲੋਬਲ ਉਦੇਸ਼ਾਂ ਨੂੰ ਵਧਾਉਣ 'ਤੇ ਚਰਚਾ ਕਰਨਗੇ ਅਤੇ ਲੋਟਸ ਟੈਂਪਲ ਸਮੇਤ ਹੋਰ ਧਾਰਮਿਕ ਸਥਾਨਾਂ ਦਾ ਦੌਰਾ ਕਰਨਗੇ।


author

Khushdeep Jassi

Content Editor

Related News