ਟਰੰਪ ਨੇ ਇਕ ਜੂਨ ਤਕ ਟਾਲਿਆ ਸਟੀਲ-ਐਲੂਮੀਨੀਅਮ ਟੈਕਸ

Tuesday, May 01, 2018 - 03:31 PM (IST)

ਵਾਸ਼ਿੰਗਟਨ— ਅਮਰੀਕਾ ਨੇ ਯੂਰਪੀ ਸੰਘ, ਕੈਨੇਡਾ, ਮੈਕਸੀਕੋ ਲਈ ਸਟੀਲ-ਐਲੂਮੀਨੀਅਮ ਟੈਕਸ ਲਗਾਉਣ ਦੀ ਸਮਾਂ ਮਿਆਦ 30 ਦਿਨਾਂ ਲਈ ਭਾਵ ਇਕ ਜੂਨ ਤਕ ਟਾਲ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੇ ਇਸ ਕਦਮ ਨਾਲ ਯੂਰਪੀ ਸੰਘ, ਕੈਨੇਡਾ ਅਤੇ ਮੈਕਸੀਕੋ ਨੂੰ ਗੱਲਬਾਤ ਕਰ ਕੇ ਮਾਮਲੇ ਦਾ ਹੱਲ ਕੱਢਣ ਲਈ ਵਾਧੂ ਸਮਾਂ ਮਿਲੇਗਾ। ਟਰੰਪ ਨੇ ਟੈਕਸ ਲਗਾਉਣ ਨੂੰ ਟਾਲਣ ਲਈ ਦਸਤਾਵੇਜ਼ਾਂ 'ਤੇ ਦਸਤਖਤ ਕਰ ਦਿੱਤੇ ਹਨ। 
ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਟਰੰਪ ਪ੍ਰਸ਼ਾਸਨ ਪਹਿਲਾਂ ਹੀ ਟੈਕਸ ਨੂੰ ਲੈ ਕੇ ਦੱਖਣੀ ਕੋਰੀਆ ਨਾਲ ਸਮਝੌਤੇ ਨੂੰ ਆਖਰੀ ਰੂਪ ਦੇ ਚੁੱਕਾ ਹੈ। ਅਮਰੀਕਾ ਦੇ ਵਪਾਰ ਮੰਤਰੀ ਰਾਬਰਟ ਲਾਈਟਹਾਈਜਰ ਅਤੇ ਦੱਖਣੀ ਕੋਰੀਆ ਦੇ ਵਪਾਰ ਮੰਤਰੀ ਹਿਊਨ ਚੋਂਗ ਕਿਮ ਨੇ ਇਸ ਦੀ ਘੋਸ਼ਣਾ ਕੀਤੀ ਸੀ। ਬਿਆਨ 'ਚ ਕਿਹਾ ਗਿਆ ਕਿ ਅਰਜਨਟੀਨਾ, ਆਸਟਰੇਲੀਆ ਅਤੇ ਬ੍ਰਾਜ਼ੀਲ ਨਾਲ ਵੀ ਸਹਿਮਤੀ ਬਣ ਚੁੱਕੀ ਹੈ। ਇਨ੍ਹਾਂ ਦੇਸ਼ਾਂ ਨਾਲ ਸਮਝੌਤੇ ਨੂੰ ਜਲਦੀ ਹੀ ਆਖਰੀ ਰੂਪ ਦਿੱਤਾ ਜਾਵੇਗਾ।


Related News