ਯੂ. ਐਸ 'ਚ ਵਸਣ ਦੀ ਇੱਛਾ ਰੱਖਣ ਵਾਲੇ ਮੈਕਸੀਕੋ ਦੇ ਲੋਕਾਂ ਲਈ ਬੁਰੀ ਖਬਰ

04/02/2018 11:03:28 AM

ਵਾਸ਼ਿੰਗਟਨ(ਬਿਊਰੋ)— ਅਮਰੀਕੀ ਰਾਸ਼ਟਰਪਤੀ ਨੇ ਮੈਕਸੀਕੋ ਨਾਲ ਆਪਣੀ ਇਮੀਗ੍ਰੇਸ਼ਨ ਪਾਲਿਸੀ ਅਤੇ ਵਪਾਰ ਸਮਝੌਤਾ ਖਤਮ ਕਰਨ ਦੀ ਧਮਕੀ ਦਿੱਤੀ ਹੈ। ਇਹ ਅਮਰੀਕਾ ਵਿਚ ਸਥਾਈ ਤੌਰ 'ਤੇ ਵਸਣ ਦੀ ਇੱਛਾ ਰੱਖਣ ਵਾਲੇ ਮੈਕਸੀਕੋ ਦੇ ਲੋਕਾਂ ਲਈ ਬੁਰੀ ਖਬਰ ਹੈ। ਟਰੰਪ ਨੇ ਕਿਹਾ, 'ਜੇਕਰ ਮੈਕਸੀਕੋ ਨੇ ਅਮਰੀਕਾ ਆ ਰਹੇ ਲੋਕਾਂ ਨੂੰ ਨਹੀਂ ਰੋਕਿਆ ਤਾਂ ਉਸ ਨਾਲ 'ਫ੍ਰੀ ਟਰੇਡ ਐਗਰੀਮੈਂਟ' ਖਤਮ ਕੀਤਾ ਜਾ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਉਹ (ਮੈਕਸੀਕੋ ਦੇ ਲੋਕ) ਅਪ੍ਰਵਾਸੀਆਂ ਨੂੰ ਮਿਲਣ ਵਾਲੀ ਸੁਰੱਖਿਆ ਦਾ ਲਾਭ ਲੈਣ ਲਈ ਯੂ. ਐਸ ਆਉਂਦੇ ਹਨ।


ਡੋਨਾਲਡ ਟਰੰਪ ਨੇ ਐਤਵਾਰ ਨੂੰ ਅਮਰੀਕੀ ਨਾਗਰਿਕਾਂ ਨੂੰ ਇਸਟਰ ਦੀਆਂ ਸ਼ੁੱਭਕਾਮਨਾਵਾਂ ਦੇਣ ਤੋਂ ਬਾਅਦ ਟਵੀਟ ਕੀਤਾ, NO MORE DACA DEAL!'' ਟਰੰਪ ਨੇ ਕਿਹਾ,'ਮੈਕਸੀਕੋ ਨੂੰ ਉਥੋਂ ਲਗਾਤਾਰ ਯੂ. ਐਸ ਪਹੁੰਚਣ ਵਾਲੇ ਲੋਕਾਂ ਨੂੰ ਰੋਕਣਾ ਹੀ ਹੋਵੇਗਾ। ਨਹੀਂ ਤਾਂ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਆਰਥਿਕ ਮਦਦ ਬੰਦ ਕਰ ਦਿੱਤੀ ਜਾਏਗੀ। ਤੁਹਾਨੂੰ ਦੱਸ ਦਈਏ ਕਿ ਟਰੰਪ ਦੀ ਪਹਿਲ 'ਤੇ ਅਮਰੀਕਾ, ਕੈਨੇਡਾ, ਅਤੇ ਮੈਕਸੀਕੋ 'ਨੌਰਥ ਅਮਰੀਕਨ ਫ੍ਰੀ ਟਰੇਡ ਐਗਰੀਮੈਂਟ' 'ਤੇ ਦੁਬਾਰਾ ਇਕੱਠੇ ਹੋਏ ਹਨ।


ਜ਼ਿਕਰਯੋਗ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ DACA (ਡੇਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲ) ਪਾਲਿਸੀ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਤਹਿਤ ਗੈਰ ਕਾਨੂਨੀ ਢੰਗ ਨਾਲ ਅਮਰੀਕਾ ਪੁੱਜੇ ਬੱਚਿਆਂ ਨੂੰ ਅਸਥਾਈ ਰੂਪ ਨਾਲ ਰਹਿਣ, ਪੜ੍ਹਨ ਅਤੇ ਕੰਮ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਟਰੰਪ ਨੇ ਪਿਛਲੇ ਸਾਲ ਇਹ DACA ਪਾਲਿਸੀ ਖਤਮ ਕਰ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਨੇ ਕਾਂਗਰਸ ਨੂੰ ਅਗਲੇ 6 ਮਹੀਨੇ ਦੇ ਅੰਦਰ ਇਸ ਉੱਤੇ ਕਾਨੂੰਨ ਬਣਾਉਣ ਨੂੰ ਕਿਹਾ ਹੈ। ਟਰੰਪ ਨੇ ਸਾਲ 2016 ਵਿਚ ਚੋਣ ਪ੍ਰਚਾਰ ਅਭਿਆਨ ਵਿਚ ਓਬਾਮਾ ਦੀ ਇਸ ਨੀਤੀ ਨੂੰ ਛੇਤੀ ਖਤਮ ਕਰਨ ਦਾ ਦਾਅਵਾ ਕੀਤਾ ਸੀ ਪਰ ਅਹੁਦਾ ਸੰਭਾਲਣ ਦੇ ਬਾਅਦ ਤੋਂ ਹੀ ਟਰੰਪ ਨੇ ਇਸ ਉੱਤੇ ਨਰਮ ਰਵੱਈਆ ਅਪਣਾਇਆ। ਉਨ੍ਹਾਂ ਨੇ ਕਿਹਾ ਕਿ ਅਸੀਂ 'ਡਰੀਮਰਸ' ਨਾਲ ਪਿਆਰ ਕਰਦੇ ਹਾਂ। ਉਸ ਤੋਂ ਬਾਅਦ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਟਰੰਪ ਇਸ ਨੀਤੀ ਨਾਲ ਕੋਈ ਛੇੜਛਾੜ ਨਹੀਂ ਕਰਨਗੇ ਪਰ ਸਾਲ 2017 ਵਿਚ ਉਨ੍ਹਾਂ ਨੇ DACA ਪਾਲਿਸੀ ਖਤਮ ਕਰਨ ਦਾ ਐਲਾਨ ਕੀਤਾ। ਹਾਲਾਂਕਿ ਟਰੰਪ ਸਰਕਾਰ ਅਪ੍ਰਵਾਸੀਆਂ ਨੂੰ ਨਵਾਂ ਵਰਕ ਪਰਮਿਟ ਜਾਰੀ ਨਹੀਂ ਕਰ ਰਹੀ ਹੈ। ਇਸ ਲਈ ਜਿਨ੍ਹਾਂ ਕੋਲ ਪਹਿਲਾਂ ਤੋਂ ਵਰਕ ਪਰਮਿਟ ਹਨ, ਉਹ ਅਮਰੀਕਾ ਵਿਚ ਕੰਮ ਕਰ ਸੱਕਦੇ ਹਨ।


ਕੀ ਹੈ DACA ਪਾਲਿਸੀ?—
ਸਾਲ 2012 ਵਿਚ DACA ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਸ਼ੁਰੂ ਕੀਤਾ ਗਿਆ ਇਕ ਸਰਕਾਰੀ ਪ੍ਰੋਗਰਾਮ ਸੀ। ਇਸਦੇ ਤਹਿਤ ਗੈਰ ਕਾਨੂਨੀ ਢੰਗ ਨਾਲ ਅਮਰੀਕਾ ਪੁੱਜੇ ਬੱਚਿਆਂ ਨੂੰ ਅਸਥਾਈ ਰੂਪ ਤੋਂ ਰਹਿਣ, ਪੜ੍ਹਨ ਅਤੇ ਕੰਮ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਇਹ ਨੀਤੀ ਆਪ੍ਰਵਾਸੀਆਂ ਦੀ ਕਾਨੂੰਨੀ ਸਥਿਤੀ ਵਿਚ ਕੋਈ ਬਦਲਾਵ ਨਹੀਂ ਕਰਦੀ ਹੈ ਪਰ ਉਨ੍ਹਾਂ ਨੂੰ ਦੇਸ਼ ਨਿਕਾਲੇ ਤੋਂ ਜਰੂਰ ਬਚਾਉਂਦੀ ਸੀ। DACA ਇਸ ਦੇ ਤਹਿਤ ਅਰਜ਼ੀ ਦਿੰਦੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਆਪਰਾਧਿਕ ਰਿਕਾਰਡ ਅਤੇ ਦੂਜੀਆਂ ਗੱਲਾਂ ਦਾ ਵੈਰੀਫਿਕੇਸ਼ਨ ਕੀਤਾ ਜਾਂਦਾ ਸੀ। ਇਸ ਵਿਚ ਜੋ ਲੋਕ ਪਾਸ ਹੋ ਜਾਂਦੇ ਸਨ, ਉਨ੍ਹਾਂ ਨੂੰ ਡਰਾਇਵਿੰਗ ਲਾਈਸੈਂਸ, ਕਾਲਜ ਵਿਚ ਦਾਖਲਾ, ਵਰਕ ਪਰਮਿਟ ਦੀ ਆਗਿਆ ਮਿਲ ਜਾਂਦੀ ਸੀ। ਉਥੇ ਹੀ, ਜੋ ਪਾਸ ਨਹੀਂ ਹੋ ਪਾਉਂਦੇ ਸਨ, ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਸੀ।


Related News