ਅਮਰੀਕੀ ਅਦਾਲਤ ''ਚ ਵੀਰਵਾਰ ਨੂੰ ਹੋਵੇਗੀ ਤਹਵੁੱਰ ਰਾਣਾ ਦੀ ਹਵਾਲਗੀ ਦੀ ਸੁਣਵਾਈ
Tuesday, Jun 22, 2021 - 01:04 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਇਕ ਸੰਘੀ ਅਦਾਲਤ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹਵੁੱਰ ਰਾਣਾ ਦੀ ਹਵਾਲਗੀ ਦੇ ਮਾਮਲੇ ਵਿਚ ਵੀਰਵਾਰ ਨੂੰ ਨਿੱਜੀ ਸੁਣਵਾਈ ਕਰੇਗੀ, ਜਿਸ ਨੂੰ 2008 ਦੇ ਮੁੰਬਈ ਅੱਤਵਾਦੀ ਹਮਲੇ ਵਿਚ ਉਸ ਦੀ ਸ਼ਮੂਲੀਅਤ ਕਾਰਨ ਭਾਰਤ ਨੇ ਹਵਾਲਗੀ ਕੀਤੇ ਜਾਣ ਦੀ ਅਪੀਲ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਤੋਂ ਅਧਿਕਾਰੀਆਂ ਦਾ ਇਕ ਦਲ ਅਦਾਲਤੀ ਕਾਰਵਾਈ ਲਈ ਅਮਰੀਕਾ ਪਹੁੰਚ ਗਿਆ ਹੈ।
ਅਮਰੀਕਾ ਨੇ ਅਦਾਲਤ ਸਾਹਮਣੇ ਕਈ ਪ੍ਰਸਤੁਤੀਆਂ ਵਿਚ "ਹਵਾਲਗੀ ਦੇ ਪ੍ਰਮਾਣੀਕਰਨ ਸੰਬੰਧੀ ਬੇਨਤੀ ਦੇ ਹੱਕ ਵਿਚ ਯੂਐਸ ਦੇ ਜਵਾਬ" ਦੇ ਸਮਰਥਨ ਵਿਚ ਘੋਸ਼ਿਤ ਕੀਤੀ ਹੈ। ਰਾਣਾ 2008 ਦੇ ਮੁੰਬਈ ਅੱਤਵਾਦੀ ਹਮਲੇ ਵਿਚ ਸ਼ਾਮਲ ਹੋਣ ਦੇ ਮਾਮਲੇ ਵਿਚ ਭਾਰਤ ਵਿਚ ਲੋੜੀਂਦਾ ਹੈ। ਅਮਰੀਕਾ ਦਾ ਕਹਿਣਾ ਹੈ ਕਿ 59 ਸਾਲਾ ਰਾਣਾ ਦੀ ਭਾਰਤ ਵਿਚ ਹਵਾਲਗੀ ਭਾਰਤ ਅਤੇ ਅਮਰੀਕਾ ਵਿਚਾਲੇ ਹੋਈ ਹਵਾਲਗੀ ਸੰਧੀ ਦੇ ਮੁਤਾਬਕ ਹੈ। ਅਮਰੀਕੀ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਭਾਰਤ ਹਵਾਲਗੀ ਲਈ ਰਾਣਾ ਸਾਰੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ। ਅਮਰੀਕਾ ਨੇ ਕਿਹਾ ਕਿ ਰਾਣਾ ਨੂੰ ਭਾਰਤ ਦੇ ਹਵਾਲੇ ਕਰਨ ਲਈ ਉਹ ਬੇਨਤੀ ਸਰਟੀਫਿਕੇਟ ਦੇਣ ਦੀ ਅਪੀਲ ਕਰਦਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਹਵਾਲਗੀ ਅਪੀਲ ਵਿਚ ਸੰਭਾਵਿਤ ਕਾਰਨ ਸਥਾਪਿਤ ਕਰਨ ਲਈ ਲੋੜੀਂਦੇ ਸਬੂਤ ਹਨ ਅਤੇ ਰਾਣਾ ਨੇ ਭਾਰਤ ਦੀ ਅਪੀਲ ਨੂੰ ਖਾਰਿਜ ਕਰਨ ਲਈ ਕੋਈ ਸਬੂਤ ਨਹੀਂ ਦਿੱਤਾ ਹੈ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ 12 ਤੋਂ 15 ਸਾਲ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ
ਰਾਣਾ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਡੇਵਿਡ ਕੋਲਮੈਨ ਹੇਡਲੀ ਦੇ ਬਚਪਨ ਦਾ ਦੋਸਤ ਹੈ। ਭਾਰਤ ਦੀ ਅਪੀਲ 'ਤੇ ਰਾਣਾ ਨੂੰ ਮੁੰਬਈ ਅੱਤਵਾਦੀ ਹਮਲੇ ਵਿਚ ਸ਼ਮੂਲੀਅਤ ਦੇ ਦੋਸ਼ ਵਿਚ ਲਾਸ ਏਂਜਲਸ ਵਿਚ 10 ਜੂਨ, 2020 ਨੂੰ ਮੁੜ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁੰਬਈ ਹਮਲੇ ਵਿਚ 6 ਨਾਗਰਿਕਾਂ ਸਮੇਤ 166 ਲੋਕ ਮਾਰੇ ਗਏ ਸਨ। ਭਾਰਤ ਨੇ ਉਸ ਨੂੰ ਭਗੋੜਾ ਘੋਸ਼ਿਤ ਕੀਤਾ ਹੈ। ਪਾਕਿਸਤਾਨੀ ਮੂਲ ਦਾ 60 ਸਾਲਾ ਅਮਰੀਕੀ ਨਾਗਰਿਕ ਹੇਡਲੀ 2008 ਦੇ ਮੁੰਬਈ ਹਮਲਿਆਂ ਦੀ ਸਾਜਿਸ਼ ਰਚਣ ਵਿਚ ਸ਼ਾਮਲ ਸੀ। ਉਹ ਮਾਮਲੇ ਵਿਚ ਗਵਾਹ ਬਣ ਗਿਆ ਸੀ ਅਤੇ ਵਰਤਮਾਨ ਵਿਚ ਆਪਣੀ ਭੂਮਿਕਾ ਲਈ ਅਮਰੀਕਾ ਵਿਚ 35 ਸਾਲ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ।