ਅਮਰੀਕਾ ’ਚ ਕੋਰੋਨਾ ਨਾਲ ਮੌਤਾਂ ਦਾ ਅੰਕੜਾ 6 ਲੱਖ ਦੇ ਪਾਰ, ਰਾਸ਼ਟਰਪਤੀ ਨੇ ਇਸ ਨੂੰ ਦੱਸਿਆ ‘ਤ੍ਰਾਸਦੀ’

06/16/2021 10:21:33 AM

ਵਾਸ਼ਿੰਗਟਨ : ਅਮਰੀਕਾ ਦੁਨੀਆ ਵਿਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਵਿਚੋਂ ਇਕ ਹੈ। ਉਥੇ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 6 ਲੱਖ ਤੋਂ ਪਾਰ ਹੋ ਗਿਆ ਹੈ। ਹਾਲਾਂਕਿ ਅਮਰੀਕਾ ਵਿਚ ਮੌਤਾਂ ਦਾ ਅੰਕੜਾ 5 ਲੱਖ ਤੋਂ 6 ਲੱਖ ਤੱਕ ਪਹੁੰਚਣ ਵਿਚ 113 ਦਿਨ ਦਾ ਸਮਾਂ ਲੱਗਾ ਹੈ। ਇਸ ਤੋਂ ਪਹਿਲਾਂ 4 ਲੱਖ ਤੋਂ 5 ਲੱਖ ਮੌਤਾਂ ਹੋਣ ਵਿਚ 35 ਦਿਨ ਹੀ ਲੱਗੇ ਸਨ। ਮੌਤਾਂ ਦੀ ਰਫ਼ਤਾਰ ਵਿਚ ਕਮੀ ਦੀ ਵਜ੍ਹਾ ਵੈਕਸੀਨੇਸ਼ਨ ਨੂੰ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਮੈਕਸੀਕੋ: ਮਰੀਜ਼ਾਂ ਨੂੰ ਲੈ ਕੇ ਜਾ ਰਹੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 12 ਲੋਕਾਂ ਦੀ ਮੌਤ

ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਟਵੀਟ ਕੀਤਾ, ‘ਕੋਵਿਡ-19 ਦੀ ਵਜ੍ਹਾ ਨਾਲ 6 ਲੱਖ ਲੋਕਾਂ ਦੀ ਜਾਨ ਚਲੀ ਗਈ। ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਗੁਆ ਦਿੱਤਾ ਹੈ, ਮੇਰੀ ਹਮਦਰਦੀ ਉਨ੍ਹਾਂ ਨਾਲ ਹੈ। ਮੈਨੂੰ ਪਤਾ ਹੈ ਕਿ ਖਾਲੀਪਣ ਤੁਹਾਨੂੰ ਖਾ ਜਾਂਦਾ ਹੈ ਪਰ ਇਕ ਸਮਾਂ ਆਏਗਾ ਜਦੋਂ ਉਨ੍ਹਾਂ ਦੀ ਯਾਦ ਤੁਹਾਡੇ ਚਿਹਰੇ ’ਤੇ ਮੁਸਕੁਰਾਹਟ ਲਿਆ ਦੇਵੇਗੀ, ਇਸ ਤੋਂ ਪਹਿਲਾਂ ਕਿ ਇਹ ਤੁਹਾਡੀਆਂ ਅੱਖਾਂ ਵਿਚ ਹੰਝੂ ਲਿਆਏ।’

ਇਹ ਵੀ ਪੜ੍ਹੋ: ਕੋਰੋਨਾ ਟੀਕਾ ਨਹੀਂ ਲਗਵਾਇਆ ਤਾਂ ਬਲਾਕ ਹੋ ਸਕਦਾ ਹੈ ਸਿਮ ਕਾਰਡ

ਅਮਰੀਕਾ ਵਿਚ ਮਈ ਵਿਚ 18,587 ਮੌਤਾਂ ਦਰਜ ਹੋਈਆਂ, ਜੋ ਜਨਵਰੀ ਦੀ ਤੁਲਨਾ ਵਿਚ 81 ਫ਼ੀਸਦੀ ਘੱਟ ਹੈ। ਜਨਵਰੀ ਵਿਚ ਉਥੇ ਕੋਰੋਨਾ ਦਾ ਪੀਕ ਆਇਆ ਸੀ। ਅਮਰੀਕਾ ਵਿਚ ਹੁਣ ਕੋਰੋਨਾ ਦੀ ਰਫ਼ਤਾਰ ਭਾਵੇਂ ਹੌਲੀ ਹੋ ਗਈ ਹੋਵੇ ਪਰ ਹੁਣ ਤੱਕ ਸਭ ਤੋਂ ਜ਼ਿਆਦਾ ਮੌਤਾਂ ਇਸੇ ਦੇਸ਼ ਵਿਚ ਹੋਈਆਂ ਹਨ। 

ਇਹ ਵੀ ਪੜ੍ਹੋ: ਵਿਆਹ ਤੋਂ ਇਕ ਦਿਨ ਪਹਿਲਾਂ ਮੰਗੇਤਰ ਨੂੰ ਦਿੱਤੀ ਦਰਦਨਾਕ ਮੌਤ, ਸ਼ਖ਼ਸ ਨੇ ਕੁਹਾੜੀ ਨਾਲ ਕੀਤੇ 83 ਵਾਰ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੋਮਵਾਰ ਨੂੰ ਲੋਕਾਂ ਨੂੰ ਕੋਵਿਡ-19 ਵੈਕਸੀਨ ਲਗਾਉਣ ਦੀ ਅਪੀਲ ਕਰਦੇ ਹੋਏ ਕਿਹਾ ਸੀ ਕਿ ਗਲੋਬਲ ਮਹਾਮਾਰੀ ਕਾਰਨ ਜਾਨ ਗਵਾਉਣ ਵਾਲੇ ਅਮਰੀਕੀਆਂ ਦੀ ਸੰਖਿਆ 6 ਲੱਖ ਹੋਣ ਵਾਲੀ ਹੈ। ਬਾਈਡੇਨ ਨੇ ਬ੍ਰਸੇਲਸ ਵਿਚ ਉਤਰੀ ਐਟਲਾਂਟਿਕ ਸੰਧੀ ਸੰਗਠਨ ਸਿਖ਼ਰ ਸੰਮੇਲਨ ਦੇ ਬਾਅਦ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਵਿਚ ਕੋਰੋਨਾ ਨਾਲ ਔਸਤ ਮਾਮਲਿਆਂ ਅਤੇ ਉਸ ਨਾਲ ਹੋਣ ਵਾਲੀਆਂ ਮੌਤਾ ਵਿਚ ਕਮੀ ਆ ਰਹੀ ਹੈ ਪਰ ਇਸ ਤੋਂ ਪਹਿਲਾਂ ਕਈ ਲੋਕਾਂ ਦੀ ਜਾਨ ਗਈ ਹੈ। ਇਸ ਨੂੰ ਉਨ੍ਹਾਂ ਨੇ ਇਕ ‘ਅਸਲ ਤ੍ਰਾਸਦੀ’ ਦੱਸਿਆ।

ਇਹ ਵੀ ਪੜ੍ਹੋ: ਕੈਨੇਡਾ 'ਚ 22 ਸਾਲਾ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਗਿੱਲ ਦੀ ਪਾਣੀ 'ਚ ਡੁੱਬਣ ਨਾਲ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News