ਕਮਸ਼ੀਰ ਨਾਲ ਸਬੰਧਤ ਪੱਤਰ ਨੂੰ ਲੈ ਕੇ ਅਮਰੀਕੀ ਕਾਂਗਰਸ ਮੈਂਬਰ ਨੇ ਮੰਗੀ ਮੁਆਫੀ

Tuesday, Aug 13, 2019 - 05:22 PM (IST)

ਕਮਸ਼ੀਰ ਨਾਲ ਸਬੰਧਤ ਪੱਤਰ ਨੂੰ ਲੈ ਕੇ ਅਮਰੀਕੀ ਕਾਂਗਰਸ ਮੈਂਬਰ ਨੇ ਮੰਗੀ ਮੁਆਫੀ

ਵਾਸ਼ਿੰਗਟਨ— ਅਮਰੀਕੀ ਕਾਂਗਰਸ ਦੇ ਇਕ ਮੈਂਬਰ ਟਾਮ ਸੁਓਜੀ ਨੇ ਕਸ਼ਮੀਰ 'ਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ ਲਿਖੇ ਪੱਤਰ ਦੇ ਸਬੰਧ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਚਰਚਾ ਨਾ ਕਰਨ ਲਈ ਮੁਆਫੀ ਮੰਗੀ ਹੈ।

ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕਰਨ ਸਬੰਧੀ ਭਾਰਤ ਦੇ ਫੈਸਲੇ ਤੋਂ ਬਾਅਦ ਕਸ਼ਮੀਰ ਮਨੁੱਖੀ ਅਧਿਕਾਰਾਂ ਦੀ ਸਥਿਤੀ ਨੂੰ ਲੈ ਕੇ ਆਪਣੀ ਚਿੰਤਾ ਜ਼ਾਹਿਰ ਕਰਨ ਲਈ ਪੋਂਪੀਓ ਨੂੰ ਪੱਤਰ ਲਿਖਣ ਤੋਂ ਪਹਿਲਾਂ ਭਾਰਤੀ-ਅਮਰੀਕੀਆਂ ਨਾਲ ਚਰਚਾ ਨਾ ਕਰਨ ਦੇ ਲਈ ਸੁਓਜੀ ਨੇ ਭਾਰਤੀ-ਅਮਰੀਕੀ ਲੋਕਾਂ ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਨੇ ਪੋਂਪੀਓ ਨੂੰ 9 ਅਗਸਤ ਨੂੰ ਪੱਤਰ ਲਿਖਿਆ ਸੀ। ਸੁਓਜੀ ਨੇ ਆਪਣੇ ਪੱਤਰ 'ਚ ਕਿਹਾ ਸੀ ਕਿ ਸੂਬੇ ਦੀ ਖੁਦਮੁਖਤਿਆਰੀ ਤੇ ਕਸ਼ਮੀਰੀਆ ਦੇ ਅਧਿਕਾਰਾਂ 'ਤੇ ਇਹ ਨਵੀਂ ਪਾਬੰਦੀ ਕਟੜਪੰਥੀਆਂ ਤੇ ਅੱਤਵਾਦੀਆਂ ਨੂੰ ਕਾਰਵਾਈ ਕਰਨ ਲਈ ਉਕਸਾ ਸਕਦੀ ਹੈ। ਇਸ ਪੱਤਰ ਨੂੰ ਲੈ ਕੇ ਭਾਰਤੀ-ਅਮਰੀਕੀ ਨਰਾਜ਼ ਹੋ ਗਏ ਸਨ। 

ਸੁਓਜੀ ਨਿਊਯਾਰਕ ਦੇ ਜਿਸ ਇਲਾਕੇ ਦੀ ਅਗਵਾਈ ਕਰਦੇ ਹਨ, ਉਥੇ ਵੱਡੀ ਗਿਣਤੀ 'ਚ ਭਾਰਤੀ ਰਹਿੰਦੇ ਹਨ। ਸੁਓਜੀ ਨੇ ਭਾਰਤੀ-ਅਮਰੀਕੀ ਲੋਕਾਂ ਦੀ ਇਕ ਐਮਰਜੰਸੀ ਬੈਠਕ ਬੁਲਾਈ, ਜਿਸ 'ਚ 100 ਤੋਂ ਜ਼ਿਆਦਾ ਮੈਂਬਰਾਂ ਨੇ ਹਿੱਸਾ ਲਿਆ ਤੇ ਉਨ੍ਹਾਂ ਨੂੰ ਆਪਣਾ ਪੱਤਰ ਵਾਪਸ ਲੈਣ ਦੀ ਮੰਗ ਕੀਤੀ। ਇਸ 'ਤੇ ਸੁਓਜੀ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਪੱਤਰ ਭੇਜਣ ਤੋਂ ਪਹਿਲਾਂ ਮੈਂ ਆਪਣੇ ਭਾਰਤੀ-ਅਮਰੀਕੀ ਦੋਸਤਾਂ ਨਾਲ ਗੱਲ ਨਹੀਂ ਕੀਤੀ ਤੇ ਇਹ ਮੇਰੀ ਗਲਤੀ ਸੀ। ਮੈਨੂੰ ਅਜਿਹਾ ਕਰਨਾ ਚਾਹੀਦਾ ਸੀ। ਮੈਂ ਮੁਆਫੀ ਚਾਹੁੰਦਾ ਹੈ। ਜੇਕਰ ਮੈਂ ਪੱਤਰ ਭੇਜਣ ਤੋਂ ਪਹਿਲਾਂ ਉਨ੍ਹਾਂ ਨਾਲ ਮਿਲਿਆ ਹੁੰਦਾ ਤਾਂ ਮੈਂ ਆਪਣੀਆਂ ਚਿੰਤਾਵਾਂ ਨੂੰ ਅਲੱਗ ਤਰੀਕੇ ਨਾਲ ਦੱਸਦਾ।


author

Baljit Singh

Content Editor

Related News