ਵਿਰੋਧ ਦਰਮਿਆਨ ਬਾਈਡੇਨ ਦੀ 3500 ਅਰਬ ਡਾਲਰ ਦੀ ਬਜਟ ਰੂਪਰੇਖਾ ਪਾਸ

Thursday, Aug 26, 2021 - 01:16 AM (IST)

ਵਿਰੋਧ ਦਰਮਿਆਨ ਬਾਈਡੇਨ ਦੀ 3500 ਅਰਬ ਡਾਲਰ ਦੀ ਬਜਟ ਰੂਪਰੇਖਾ ਪਾਸ

ਵਾਸ਼ਿੰਗਟਨ  (ਭਾਸ਼ਾ) : ਅਮਰੀਕੀ ਕਾਂਗਰਸ ’ਚ ਰਾਸ਼ਟਰਪਤੀ ਜੋਅ ਬਾਈਡੇਨ ਦੀ ਹਜ਼ਾਰਾਂ ਅਰਬ ਡਾਲਰ ਦੀ ਬਜਟ ਰੂਪਰੇਖਾ ਨੇ ਪਹਿਲੀ ਰੁਕਾਵਟ ਨੂੰ ਪਾਰ ਕਰ ਲਿਆ ਹੈ। ਡੈਮੋਕ੍ਰੇਟ ਨੇਤਾਵਾਂ ਦੇ ਮਾਡਰੇਟ ਸੰਸਦ ਮੈਂਬਰਾਂ ਨਾਲ ਇਸ ਬਾਰੇ ਹੋਏ ਸਮਝੌਤੇ ਤੋਂ ਬਾਅਦ ਸੱਤਾਧਾਰੀ ਪਾਰਟੀ ਦਾ ਘਰੇਲੂ ਬੁਨਿਆਦੀ ਢਾਂਚੇ ਦਾ ਏਜੰਡਾ ਇਕ ਵਾਰ ਮੁੜ ਪਟੜੀ ’ਤੇ ਆ ਗਿਆ ਹੈ।ਸਦਨ 'ਚ ਬਜਟ ਦੀ ਰੂਪਰੇਖਾ 220-212 ਵੋਟਾਂ ਨਾਲ ਪਾਸ ਹੋਈ। ਇਹ ਰਾਸ਼ਟਰਪਤੀ ਬਾਈਡੇਨ ਦੀ 3500 ਅਰਬ ਡਾਲਰ ਦੀ ਮੁੜ-ਨਿਰਮਾਣ ਯੋਜਨਾ ਦਾ ਖਰੜਾ ਬਣਾਉਣ ਦੀ ਦਿਸ਼ਾ ’ਚ ਪਹਿਲਾ ਕਦਮ ਹੈ। ਰਿਪਬਲਿਕਨ ਵਲੋਂ ਇਸ ਯੋਜਨਾ ਦਾ ਵਿਰੋਧ ਕੀਤਾ ਜਾ ਰਿਹਾ ਸੀ। ਕੁਝ ਮਾਡਰੇਟ ਸੰਸਦ ਮੈਂਬਰਾਂ ਨੇ 3500 ਅਰਬ ਡਾਲਰ ਦੀ ਯੋਜਨਾ ਲਈ ਆਪਣੀਆਂ ਵੋਟਾਂ ਨੂੰ ਰੋਕਣ ਦੀ ਧਮਕੀ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਸਦਨ ਹੋਰ ਜਨਤਕ ਕਾਰਜ ਯੋਜਨਾਵਾਂ ਲਈ ਇਕ ਹਜ਼ਾਰ ਅਰਬ ਡਾਲਰ ਦੇ ਉਸ ਪੈਕੇਜ ਨੂੰ ਮਨਜ਼ੂਰੀ ਦੇਵੇ, ਜਿਸ ਨੂੰ ਸੀਨੇਟ ਪਾਸ ਕਰ ਚੁੱਕਾ ਹੈ।

ਇਹ ਵੀ ਪੜ੍ਹੋ : ਦੱਖਣੀ ਅਫਰੀਕਾ 'ਚ ਕਰੋੜਾਂ ਡਾਲਰ ਦੇ PPE ਘੋਟਾਲੇ ਦੀ ਜਾਣਕਾਰੀ ਦੇਣ ਵਾਲੀ ਭਾਰਤੀ ਮੂਲ ਦੀ ਮਹਿਲਾ ਦਾ ਕਤਲ

ਲਗਭਗ 24 ਘੰਟੇ ਚੱਲੇ ਸੰਕਟ ਦੌਰਾਨ ਸੰਸਦ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਰੁਕ ਗਈ। ਉਸ ਤੋਂ ਬਾਅਦ ਸਪੀਕਰ ਨੈਂਸੀ ਪੇਲੋਸੀ ਨੇ ਵੋਟਿੰਗ ਤੋਂ ਪਹਿਲਾਂ ਸੰਸਦ ਮੈਂਬਰਾਂ ਨੂੰ ਕਿਹਾ ਕਿ ਇਹ ਕਾਨੂੰਨ ਨਵੇਂ ਕਰਾਰ ਦੇ ਬਰਾਬਰ ਸੰਘੀ ਨਿਵੇਸ਼ ਦੀ ਨੁਮਾਇੰਦਗੀ ਕਰਦਾ ਹੈ। ਸਮਝੌਤਾ ਕਾਇਮ ਕਰਨ ਦੀ ਪਹਿਲ ਦੇ ਤਹਿਤ ਪੇਲੋਸੀ ਨੇ ਇਕ ਹਜ਼ਾਰ ਅਰਬ ਡਾਲਰ ਦੇ ਪੈਕੇਜ ’ਤੇ 27 ਸਤੰਬਰ ਤਕ ਵੋਟਿੰਗ ਕਰਨ ਦੀ ਵਚਨਬੱਧਤਾ ਵਿਖਾਈ। ਸੰਸਦ ਮੈਂਬਰਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਇਸ ਨੂੰ ਵੱਖ ਨਹੀਂ ਛੱਡਿਆ ਜਾਵੇਗਾ। ਪੇਲੋਸੀ ਨੇ ਕਿਹਾ ਕਿ ਇਕੋ ਵੇਲੇ ਅੱਗੇ ਵਧਾਏ ਗਏ 2 ਬਿੱਲ ਬਾਈਡੇਨ ਦੀਆਂ ਤਰਜੀਹਾਂ ਵਿਚ ਸ਼ਾਮਲ ਹਨ। ਪੇਲੋਸੀ ਨੇ ਦੋਵਾਂ ਨੂੰ 1 ਅਕਤੂਬਰ ਤਕ ਪਾਸ ਕਰਨ ਦੀ ਵਚਨਬੱਧਤਾ ਦਿਖਾਈ।

ਇਹ ਵੀ ਪੜ੍ਹੋ :ਤਾਲਿਬਾਨੀ ਅਮਰੀਕੀ ਤੋਂ ਲੁੱਟੇ ਹਥਿਆਰਾਂ ਨਾਲ ਭਾਰਤ ਤੋਂ ਪਹਿਲਾਂ ਪਾਕਿ 'ਚ ਮਚਾ ਸਕਦੇ ਹਨ ਤਬਾਹੀ

ਇਤਿਹਾਸਕ ਵੋਟਿੰਗ ਕਾਨੂੰਨ ਨੂੰ ਮਜ਼ਬੂਤ ਕਰਨ ਵਾਲਾ ਬਿੱਲ ਵੀ ਪਾਸ
ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਸਦਨ ਵਿਚ ਇਕ ਇਤਿਹਾਸਕ ਬਿੱਲ ਪਾਸ ਕੀਤਾ, ਜੋ ਪਿਛਲੇ ਇਕ ਦਹਾਕੇ ਵਿਚ ਸੁਪਰੀਮ ਕੋਰਟ ਵਲੋਂ ਕਮਜ਼ੋਰ ਕੀਤੇ ਗਏ ਵੋਟਿੰਗ ਕਾਨੂੰਨ ਨੂੰ ਮਜ਼ਬੂਤ ਬਣਾਏਗਾ। ਚੋਣਾਂ ’ਚ ਤਬਦੀਲੀ ਲਈ ਇਹ ਬਿੱਲ 219-212 ਵੋਟਾਂ ਨਾਲ ਪਾਸ ਕੀਤਾ ਗਿਆ। ਇਸ ਨੂੰ ਕਿਸੇ ਰਿਪਬਲਿਕਨ ਸੰਸਦ ਮੈਂਬਰ ਦਾ ਸਮਰਥਨ ਨਹੀਂ ਮਿਲਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News